ਬ੍ਰਾਜ਼ੀਲ - ਪੁਲਸ ਆਪਰੇਸ਼ਨ ਦੌਰਾਨ ਗੋਲੀਬਾਰੀ, 25 ਲੋਕਾਂ ਦੀ ਮੌਤ

05/07/2021 1:47:10 AM

ਬ੍ਰਾਸੀਲੀਆ - ਸਥਾਨਕ ਮੀਡੀਆ ਮੁਤਾਬਕ ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਵਿਚ ਗੋਲੀਬਾਰੀ ਦੀ ਇਕ ਘਟਨਾ ਵਾਪਰੀ। ਇਸ ਵਿਚ ਇਕ ਪੁਲਸ ਮੁਲਾਜ਼ਮ ਸਣੇ 25 ਲੋਕਾਂ ਦੀ ਮੌਤ ਹੋਈ ਹੈ। ਸ਼ਹਿਰ ਦੇ ਜਕਾਰੇਜਿੰਹੋ ਇਲਾਕੇ ਦੀ ਝੁੱਗੀ-ਬਸਤੀ ਵਿਚ ਇਕ ਪੁਲਸ ਆਪਰੇਸ਼ਨ ਦੌਰਾਨ ਇਹ ਘਟਨਾ ਹੋਈ।

ਇਹ ਵੀ ਪੜ੍ਹੋ -  ਭਾਰਤੀ ਦੂਤਘਰਾਂ ਦੇ 'ਮੁਰੀਦ' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ

ਸਿਵਲ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਨਸ਼ਾ ਤਸੱਕਰ ਆਪਣੇ ਗਿਰੋਹਾਂ ਵਿਚ ਬੱਚਿਆਂ ਦੀ ਭਰਤੀ ਕਰ ਰਹੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ। ਮੈਟਰੋ ਟਰੇਨ ਵਿਚ 2 ਯਾਤਰੀਆਂ ਨੂੰ ਗੋਲੀ ਲੱਗੀ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਬ੍ਰਾਜ਼ੀਲ ਸ਼ਹਿਰ ਦੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਇਕ ਪੁਲਸ ਇੰਸਪੈਕਟਰ ਆਂਦਰੇ ਲਿਯੋਨਾਰਡੋ ਦੀ ਮੌਤ ਹੋ ਚੁੱਕੀ ਹੈ।

ਫੇਸਬੁੱਕ 'ਤੇ ਇਕ ਬਿਆਨ ਵਿਚ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਉਸ ਪੇਸ਼ੇ ਨੂੰ ਮਾਣ ਦਿਵਾਇਆ ਜਿਸ ਨਾਲ ਉਹ ਪਿਆਰ ਕਰਦੇ ਸਨ ਅਤੇ ਉਹ ਹਮੇਸ਼ਾ ਯਾਦ ਕੀਤੇ ਜਾਣਗੇ। ਪੁਲਸ ਮੁਖੀ ਰੋਨਾਲਡੋ ਓਲੀਵੀਅਰਾ ਨੇ ਨਿਊਜ਼ ਏਜੰਸੀ ਰਾਇਟਰਸ ਨੂੰ ਕਿਹਾ ਕਿ ਰੀਓ ਵਿਚ ਹੋਏ ਪੁਲਸ ਅਭਿਆਨ ਵਿਚ ਸਭ ਤੋਂ ਵਧ ਮੌਤਾਂ ਹੋਈਆਂ ਹਨ। ਸਥਾਨਕ ਖਬਰਾਂ ਮੁਤਾਬਕ ਇਸ ਪੁਲਸ ਅਭਿਆਨ ਵਿਚ ਨਸ਼ਾ ਤਸੱਕਰੀ, ਡਕੈਤੀ, ਹੱਤਿਆ ਅਤੇ ਅਗਵਾਕਰਤਾ ਗਿਰੋਹ ਨਿਸ਼ਾਨੇ 'ਤੇ ਸਨ। ਟੀ. ਵੀ. 'ਤੇ ਜਾਰੀ ਫੁਟੇਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਝੁੱਗੀ-ਬਸਤੀ ਇਲਾਕੇ ਵਿਚ ਪੁਲਸ ਦੇ ਦਾਖਲ ਹੋਣ ਤੋਂ ਬਾਅਦ ਸ਼ੱਕੀ ਛੱਤਾਂ ਤੋਂ ਭੱਜਦੇ ਹੋਏ ਦਿਖ ਰਹੇ ਹਨ।

 

ਇਹ ਵੀ ਪੜ੍ਹੋ -  ਤਾਲਿਬਾਨੀ ਅੱਤਵਾਦੀਆਂ ਨੇ 5 ਪੁਲਸ ਅਧਿਕਾਰੀਆਂ ਦੀ ਕੀਤੀ ਹੱਤਿਆ


Khushdeep Jassi

Content Editor

Related News