ਬੱਚੀ ਦੀ ਬਹਾਦਰੀ, ਖੁਦ ਨੂੰ ਡੰਗਣ ਵਾਲੇ ਸੱਪ ਦੇ ਦੰਦਾਂ ਨਾਲ ਵੱਢ ਕੀਤੇ ਦੋ ਟੋਟੇ

08/14/2022 1:21:10 PM

ਇੰਟਰਨੈਸ਼ਨਲ ਡੈਸਕ (ਬਿਊਰੋ): ਸੱਪ ਨੂੰ ਦੇਖ ਕੇ ਅਕਸਰ ਲੋਕ ਘਬਰਾ ਜਾਂਦੇ ਹਨ। ਪਰ ਇਕ ਮਾਸੂਮ ਬੱਚੀ ਨੇ ਸੱਪ ਦਾ ਜੋ ਹਾਲ ਕੀਤਾ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਅਸਲ ਵਿਚ ਸੱਪ ਨੇ ਬੱਚੀ ਨੂੰ ਡੰਗ ਲਿਆ ਸੀ। ਇਸ ਮਗਰੋਂ ਬੱਚੀ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਸੱਪ ਨੂੰ ਆਪਣੇ ਦੰਦਾਂ ਨਾਲ ਚਬਾ ਦਿੱਤਾ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਸ ਬੱਚੀ ਦੀ ਕਾਫੀ ਚਰਚਾ ਹੈ। ਇਸ ਬੱਚੀ ਨੇ ਮਾਸੂਮੀਅਤ ਵਿਚ ਆਪਣੀ ਜਾਨ ਖਤਰੇ ਵਿਚ ਪਾ ਦਿੱਤੀ ਸੀ। 

ਬੱਚੀ ਨੂੰ ਸਭ ਤੋਂ ਪਹਿਲਾਂ ਉਸ ਦੇ ਗੁਆਂਢੀਆਂ ਨੇ ਦੇਖਿਆ। ਬੱਚੀ ਦੀ ਚੀਕ ਸੁਣ ਕੇ ਸਾਰੇ ਉੱਥੇ ਆ ਗਏ। ਜਦੋਂ ਗੁਆਂਢੀ ਉਸ ਦੇ ਨੇੜੇ ਗਏ ਤਾਂ ਦੇਖਿਆ ਕਿ ਉਸ ਦੇ ਮੂੰਹ ਵਿੱਚ ਸੱਪ ਦੱਬਿਆ ਹੋਇਆ ਸੀ। ਇਸ ਦੇ ਨਾਲ ਹੀ ਉਸ ਦੇ ਚਿਹਰੇ ਅਤੇ ਬੁੱਲ੍ਹਾਂ 'ਤੇ ਸੱਪ ਦੇ ਡੰਗਣ ਦੇ ਨਿਸ਼ਾਨ ਵੀ ਸਨ। ਬੱਚੀ ਨੂੰ ਤੁਰੰਤ ਸੱਪ ਤੋਂ ਵੱਖ ਕਰ ਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੱਚੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਪਰ ਜਿਸ ਨੇ ਵੀ ਉਸਦੀ ਹਾਲਤ ਵੇਖੀ ਉਹ ਹੈਰਾਨ ਰਹਿ ਗਿਆ। ਬੱਚੀ ਦੀ ਜਾਨ ਵੀ ਜਾ ਸਕਦੀ ਸੀ।

PunjabKesari

ਬੱਚੀ ਦੀ ਬਚੀ ਜਾਨ

ਮਾਮਲਾ 10 ਅਗਸਤ ਦਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਤੁਰਕੀ ਦੇ ਬੰਗੋਲ ਸ਼ਹਿਰ 'ਚ ਸਥਿਤ ਇਕ ਛੋਟੇ ਜਿਹੇ ਪਿੰਡ ਕੰਤਾਰ 'ਚ ਵਾਪਰੀ। ਇੱਥੇ ਇੱਕ ਦੋ ਸਾਲ ਦੀ ਬੱਚੀ ਨੂੰ ਸੱਪ ਦੇ ਡੰਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੀ ਦੇ ਗੁਆਂਢੀਆਂ ਨੇ ਸਭ ਤੋਂ ਪਹਿਲਾਂ ਉਸ ਦੇ ਰੋਣ ਦੀ ਆਵਾਜ਼ ਸੁਣੀ। ਨੇੜੇ ਜਾ ਕੇ ਦੇਖਿਆ ਕਿ ਬੱਚੀ ਦੇ ਮੂੰਹ ਵਿੱਚ ਸੱਪ ਦੱਬਿਆ ਹੋਇਆ ਸੀ। ਇਹ ਲਗਭਗ ਅੱਧਾ ਮੀਟਰ ਦਾ ਸੱਪ ਸੀ। ਉਸ ਨੇ ਬੱਚੀ ਦੇ ਹੇਠਲੇ ਬੁੱਲ੍ਹ 'ਤੇ ਡੰਗ ਮਾਰਿਆ ਸੀ। ਬੱਚੀ ਨੂੰ ਤੁਰੰਤ ਬਿੰਗੋਲ ਮੈਟਰਨਿਟੀ ਐਂਡ ਚਿਲਡਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ 24 ਘੰਟੇ ਨਿਗਰਾਨੀ 'ਚ ਰੱਖਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਕੈਨਬਰਾ ਹਵਾਈ ਅੱਡੇ 'ਤੇ 'ਗੋਲੀਬਾਰੀ', ਕਈ ਉਡਾਣਾਂ ਰੱ

ਬੱਚੀ ਨੇ ਸੱਪ ਨੂੰ ਦੰਦਾਂ ਨਾਲ ਚਬਾਇਆ

ਬੱਚੀ ਨੂੰ 24 ਘੰਟੇ ਨਿਗਰਾਨੀ ਹੇਠ ਰੱਖਿਆ ਗਿਆ। ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜਾਣਕਾਰੀ ਮੁਤਾਬਕ ਬੱਚੀ ਦੇ ਖੇਡਣ ਦੌਰਾਨ ਇਹ ਸੱਪ ਉਸ ਦੇ ਨੇੜੇ ਪਹੁੰਚ ਗਿਆ ਸੀ। ਬੱਚੀ ਵੀ ਸੱਪ ਨਾਲ ਖੇਡਣ ਲੱਗੀ ਪਰ ਆਪਣੇ ਸੁਭਾਅ ਅਨੁਸਾਰ ਸੱਪ ਨੇ ਬੱਚੀ ਦੇ ਬੁੱਲ੍ਹ ਨੂੰ ਡੰਗ ਲਿਆ। ਇਸ ਕਾਰਨ ਬੱਚੀ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਅੱਧਾ ਮੀਟਰ ਲੰਬੇ ਸੱਪ ਨੂੰ ਦੰਦਾਂ ਨਾਲ ਦਬਾ ਲਿਆ। ਇਸ ਘਟਨਾ ਵਿੱਚ ਸੱਪ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਬੱਚੀ ਦਾ ਪਿਤਾ ਕੰਮ 'ਤੇ ਸੀ। ਹਸਪਤਾਲ 'ਚ ਜਦੋਂ ਬੱਚੀ ਖਤਰੇ ਤੋਂ ਬਾਹਰ ਆਈ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਨੂੰ ਅੱਲ੍ਹਾ ਨੇ ਬਚਾ ਲਿਆ ਹੈ। ਇਹ ਖ਼ਬਰ ਲੋਕਾਂ ਵਿਚ ਤੇਜ਼ੀ ਨਾਲ ਫੈਲ ਗਈ। ਤੁਹਾਨੂੰ ਦੱਸ ਦੇਈਏ ਕਿ ਤੁਰਕੀ ਵਿੱਚ ਸੱਪਾਂ ਦੀਆਂ ਲਗਭਗ 45 ਪ੍ਰਜਾਤੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ 12 ਬੇਹੱਦ ਖ਼ਤਰਨਾਕ ਹਨ ਅਤੇ ਇਨ੍ਹਾਂ ਨਾਲ ਗੜਬੜ ਕਰਨਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News