ਬਰੈਂਪਟਨ ਦੇ ਮੇਅਰ ਪੈਟਰਿਕ ਤੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਹਸਪਤਾਲ ਬਣਾਉਣ ਲਈ ਜੁਟਾਏ 1 ਮਿਲੀਅਨ ਡਾਲਰ
Thursday, Aug 24, 2023 - 01:25 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਖੇ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਸਾਰੇ ਕੌਂਸਲਰਾਂ ਅਤੇ ਪ੍ਰਬਮੀਤ ਸਰਕਾਰੀਆ (ਓਂਟਾਰੀਓ ਦੇ ਖਜ਼ਾਨਾ ਬੋਰਡ ਦੇ ਪ੍ਰਧਾਨ) ਨੇ ਸ਼ਹਿਰ ਦੇ ਦੂਜੇ ਹਸਪਤਾਲ ਦੇ ਨਿਰਮਾਣ ਲਈ 1 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕੀਤੀ। Falcon Xpress Transportation Group Inc ਨੇ ਬਰੈਂਪਟਨ ਹਾਕੀ ਨਾਈਟ ਵਿਖੇ ਵਿਲੀਅਮ ਓਸਲਰ ਹੈਲਥ ਸਿਸਟਮ ਲਈ 200,000 ਡਾਲਰ ਦਾ ਯੋਗਦਾਨ ਦਿੱਤਾ, ਜੋ ਕੈਨੇਡਾ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਚੈਰਿਟੀ ਫੰਡਰੇਜ਼ਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਭਾਰਤ ਨੂੰ ਦਿੱਤੀ ਵਧਾਈ
ਮੇਅਰ ਪੈਟਰਿਕ ਨੇ ਇਸ ਸਬੰਧੀ ਟਵੀਟ ਕਰਦਿਆਂ ਲਿਖਿਆ ਕਿ ਇਸ ਸਫਲ ਆਯੋਜਨ ਵਿਚ ਤੁਹਾਡੇ ਸਮਰਥਨ ਲਈ ਬਰੈਂਪਟਨ ਦਾ ਧੰਨਵਾਦ, ਜਿਸ ਨੇ ਬਰੈਂਪਟਨ ਦੇ ਦੂਜੇ ਹਸਪਤਾਲ (@OslerFoundation) ਨੂੰ ਬਣਾਉਣ ਲਈ ਇੱਕ ਅਸਧਾਰਨ 1,000,000 ਡਾਲਰ ਅਤੇ ਜੌਨ ਟਾਵਰੇਸ ਫਾਊਂਡੇਸ਼ਨ (@JohnTavaresFDN) ਲਈ ਇੱਕ ਵਾਧੂ 100,000 ਡਾਲਰ ਜੁਟਾਏ। ਅੱਜ ਰਾਤ ਬਰੈਂਪਟਨ ਵਿੱਚ ਦੂਜੀ ਸਲਾਨਾ ਹਾਕੀ ਨਾਈਟ ਦੇ ਸਮਰਥਨ ਲਈ ਸਾਡੇ ਸਾਰੇ ਵਲੰਟੀਅਰਾਂ ਅਤੇ ਕਾਰਪੋਰੇਟ ਸਪਾਂਸਰਾਂ ਦਾ ਧੰਨਵਾਦ। ਅਸੀਂ ਅੱਜ ਰਾਤ ਸਭ ਤੋਂ ਵੱਡੇ ਚੈਰਿਟੀ ਹਾਕੀ ਫੰਡਰੇਜ਼ਰ ਲਈ ਇੱਕ ਕੈਨੇਡੀਅਨ ਰਿਕਾਰਡ ਕਾਇਮ ਕੀਤਾ।ਜ਼ਿਕਰਯੋਗ ਹੈ ਕਿ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਾਰੇ ਸਥਾਨਕ ਅਧਿਕਾਰੀਆਂ ਨੇ ਇੱਕ ਸਫਲ ਤੇ ਪਰਿਵਾਰਕ-ਅਧਾਰਿਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜ ਹਜ਼ਾਰ ਲੋਕਾਂ ਦਾ ਇੱਕਠ ਹੋਇਆ ਅਤੇ ਬਰੈਂਪਟਨ ਦੇ ਹੋਰ ਬਹੁਤ ਸਾਰੇ ਕਾਰੋਬਾਰੀਆਂ ਨੇ ਇਸ ਫੰਡਰੇਜ ਵਿਚ ਹਿੱਸਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।