ਬਰੈਂਪਟਨ ''ਚ ਲਾਗੂ ਹੋਇਆ ਸਖ਼ਤ ਨਿਯਮ, ਤੋੜਨ ਵਾਲੇ ਨੂੰ ਲੱਗੇਗਾ ਭਾਰੀ ਜੁਰਮਾਨਾ

Wednesday, Sep 23, 2020 - 04:00 PM (IST)

ਬਰੈਂਪਟਨ ''ਚ ਲਾਗੂ ਹੋਇਆ ਸਖ਼ਤ ਨਿਯਮ, ਤੋੜਨ ਵਾਲੇ ਨੂੰ ਲੱਗੇਗਾ ਭਾਰੀ ਜੁਰਮਾਨਾ

ਬਰੈਂਪਟਨ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਨਾਲ ਹੀ ਸੂਬਾ ਤੇ ਕੇਂਦਰ ਸਰਕਾਰ ਵਲੋਂ ਸਮੇਂ-ਸਮੇਂ 'ਤੇ ਪਾਬੰਦੀਆਂ ਤੇ ਨਿਯਮ ਵਧਾਏ ਜਾ ਰਹੇ ਹਨ। ਬਰੈਂਪਟਨ ਸ਼ਹਿਰ ਨੇ ਆਪਣੇ ਨਾਗਰਿਕਾਂ ਨੂੰ ਜਨਵਰੀ 2021 ਤੱਕ ਕੋਰੋਨਾ ਕਾਰਨ ਲਾਗੂ ਨਿਯਮ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੈ। ਇਸ ਮੁਤਾਬਕ ਅਗਲੇ ਸਾਲ ਤੱਕ ਹਰੇਕ ਨੂੰ ਸਮਾਜਕ ਦੂਰੀ ਅਤੇ ਮਾਸਕ ਪਾਉਣ ਦੇ ਨਿਯਮ ਦੀ ਪਾਲਣਾ ਕਰਨੀ ਪਵੇਗੀ। 


ਵਾਰਡ 1 ਅਤੇ 5 ਦੇ ਕੌਂਸਲਰ ਪਾਲ ਵਿਸੈਂਟ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੁਰੱਖਿਅਤ ਜੀਵਨ ਦੇਣ ਲਈ ਇਹ ਜ਼ਰੂਰੀ ਹੈ। ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਘੱਟੋ-ਘੱਟ 500 ਡਾਲਰ ਅਤੇ ਵੱਧ ਤੋਂ ਵੱਧ 1 ਲੱਖ ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। 
ਜ਼ਿਕਰਯੋਗ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਪਾਰਟੀਆਂ ਕਰ ਰਹੇ ਹਨ ਤੇ ਕੋਰੋਨਾ ਪਾਬੰਦੀਆਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਤਰ੍ਹਾਂ ਉਹ ਦੂਜਿਆਂ ਦੀ ਜਾਨ ਵੀ ਮੁਸ਼ਕਲ ਵਿਚ ਪਾ ਰਹੇ ਹਨ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਜੁਰਮਾਨੇ ਵੀ ਲਾਏ ਗਏ ਹਨ ਪਰ ਲੋਕਾਂ ਵਿਚ ਅਜੇ ਸੁਧਾਰ ਨਹੀਂ। 


author

Lalita Mam

Content Editor

Related News