ਬਰੇਲ ਲਿਪੀ ਦੀ ਬਦੌਲਤ ਹੀ ਅੱਜ ਨੇਤਰਹੀਣਾਂ ਲਈ ਪੜ੍ਹਾਈ ਹੋਈ ਸੌਖੀ : ਮਨੀਸ਼ਾ ਰਾਣੀ

Tuesday, Jan 05, 2021 - 11:23 AM (IST)

ਬਰੇਲ ਲਿਪੀ ਦੀ ਬਦੌਲਤ ਹੀ ਅੱਜ ਨੇਤਰਹੀਣਾਂ ਲਈ ਪੜ੍ਹਾਈ ਹੋਈ ਸੌਖੀ : ਮਨੀਸ਼ਾ ਰਾਣੀ

ਰੋਮ (ਕੈਂਥ): ਅੱਜ ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਕਿ ਤੰਦਰੁਸਤ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਤੋਂ ਮਾਯੂਸ ਰਹਿੰਦੇ ਹਨ ਤੇ ਕਈ ਅਜਿਹੇ ਲੋਕ ਵੀ ਹਨ ਜਿਹੜੇ ਕਿ ਅੰਗਹੀਣ ਜਾਂ ਨੇਤਰਹੀਣ ਹੋਣ ਦੇ ਬਾਵਜੂਦ ਲੋਕਾਂ ਲਈ ਕਾਮਯਾਬੀ ਦੀ ਮਿਸਾਲ ਬਣਦੇ ਹਨ। ਦੁਨੀਆ ਭਰ ਵਿੱਚ 285 ਮਿਲੀਅਨ ਲੋਕ ਅਜਿਹੇ ਹਨ ਜਿਹੜੇ ਕਿ ਚੰਗੀ ਤਰ੍ਹਾਂ ਦੇਖ ਨਹੀਂ ਸਕਦੇ ਤੇ 39 ਮਿਲੀਅਨ ਲੋਕ ਬਿਲਕੁਲ ਅੰਨੇ ਹਨ। ਜਿਹੜੇ ਲੋਕ ਬਿਲਕੁਲ ਦੇਖ ਨਹੀਂ ਸਕਦੇ ਉਹਨਾਂ ਦੇ ਦਰਦ ਨੂੰ ਸਮਝਦੇ ਹੋਏ ਮਹਾਨ ਫਰਾਂਸੀਸੀ ਅਧਿਆਪਕ ਲੂਈ ਬਰੇਲ ਨੇ ਬਰੇਲ ਲਿਪੀ ਦੀ ਖੋਜ ਕੀਤੀ।

PunjabKesari

ਲੂਈ ਬਰੇਲ ਜਿਸ ਦਾ ਜਨਮ 4 ਜਨਵਰੀ ਸੰਨ 1809 ਨੂੰ ਫਰਾਂਸ ਵਿੱਚ ਹੋਇਆ ਉਸ ਦੇ ਜਨਮ ਦਿਨ ਵਾਲੇ ਦਿਨ 4 ਜਨਵਰੀ ਨੂੰ ਹੀ ਦੁਨੀਆਂ ਭਰ ਵਿੱਚ ਬਰੇਲ ਲਿਪੀ ਦਿਵਸ ਵਜੋਂ ਮਨਾਇਆ ਜਾਂਦਾ ਹੈ।ਬਰੇਲ ਲਿਪੀ ਨੇ ਕਈ ਨੇਤਰਹੀਣਾਂ ਨੂੰ ਦੁਨੀਆ ਦੀਆਂ ਮਹਾਨ ਸ਼ਖ਼ਸੀਅਤਾਂ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਤੇ ਅੱਜ ਵੀ ਕਰ ਰਹੀ ਹੈ।ਇਟਲੀ ਵਿੱਚ ਵੀ ਇੱਕ ਅਜਿਹੀ ਭਾਰਤੀ ਮੂਲ ਦੀ ਨੇਤਰਹੀਣ ਬੱਚੀ  17 ਸਾਲਾ ਮਨੀਸ਼ਾ ਹੈ, ਜਿਸ ਨੇ ਬਰੇਲ ਲਿਪੀ ਦੁਆਰਾ ਪੜ੍ਹਾਈ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ।ਇਸ ਬੱਚੀ ਨੇ 11ਵੀਂ ਕਲਾਸ ਵਿੱਚੋਂ ਪਹਿਲਾਂ ਸਥਾਨ ਲੈਕੇ ਜਿੱਥੇ ਇਤਿਹਾਸ ਰਚਿਆ ਸੀ ਉੱਥੇ ਹੀ ਹੋਰ ਦੇਸ਼ਾਂ ਦੇ ਨਾਲ-ਨਾਲ ਇਟਾਲੀਅਨ ਬੱਚਿਆਂ ਨੂੰ ਵੀ ਇਹ ਸੋਚਣ ਲਈ ਮਜ਼ਬੂਰ ਕੀਤਾ ਹੈ ਕਿ ਭਾਰਤੀ ਬੱਚੇ ਵੀ ਕਿਸੇ ਤੋਂ ਘੱਟ ਨਹੀਂ।

PunjabKesari

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਬਾਰੇ ਖੁਲਾਸਾ ਕਰਨ ਵਾਲੀ ਡਾਕਟਰ ਦਾ ਦੋਸ਼, ਹਸਪਤਾਲ ਦੀ ਲਾਪਰਵਾਹੀ ਨਾਲ ਗਈ ਅੱਖ ਦੀ ਰੌਸ਼ਨੀ

ਵਿਸ਼ਵ ਬਰੇਲ ਲਿਪੀ ਦਿਵਸ ਮੌਕੇ ਮਨੀਸ਼ਾ ਰਾਣੀ ਨੇ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੂਈ ਬਰੇਲ ਦੀ ਦਿਲੋਂ ਬਹੁਤ ਹੀ ਧੰਨਵਾਦੀ ਹੈ ਜਿਹਨਾਂ ਦੀ ਬਦੌਲਤ ਅੱਜ ਨੇਤਰਹੀਣ ਬੱਚੇ ਵੀ ਪੜ੍ਹਾਈ ਵਿੱਚ ਵਧੀਆ ਮੁਕਾਮ ਹਾਸਿਲ ਕਰ ਰਹੇ ਹਨ।ਬਰੇਲ ਲਿਪੀ ਦੀ ਬਦੌਲਤ ਅੱਜ ਨੇਤਰਹੀਣਾਂ ਲਈ ਪੜ੍ਹਨਾ ਬਹੁਤ ਸੌਖਾ ਹੋਇਆ ਹੈ।ਮਨੀਸ਼ਾ ਨੇ ਇਹ ਇੱਛਾ ਵੀ ਪ੍ਰਗਟਾਈ ਕਿ ਬਰੇਲ ਲਿਪੀ ਦੀ ਵਰਤੋਂ ਜਨਤਕ ਥਾਵਾਂ ਉਪੱਰ ਵੀ ਹੋਣੀ ਲਾਜ਼ਮੀ ਹੈ ਤਾਂ ਜੋ ਨੇਤਰਹੀਣ ਇਨਸਾਨ ਬਿਨ੍ਹਾਂ ਕਿਸੇ ਸਹਾਰੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News