ਹਵਾਈ ਜਹਾਜ਼ 'ਚ ਕਾਲਜ ਜਾਂਦਾ ਹੈ ਮੁੰਡਾ, ਬੋਲਿਆ- ਬੈੱਡਰੂਮ ਦੇ ਕਿਰਾਏ ਨਾਲੋਂ ਪੈਂਦਾ ਹੈ ਸਸਤਾ

Tuesday, Feb 20, 2024 - 01:03 PM (IST)

ਹਵਾਈ ਜਹਾਜ਼ 'ਚ ਕਾਲਜ ਜਾਂਦਾ ਹੈ ਮੁੰਡਾ, ਬੋਲਿਆ- ਬੈੱਡਰੂਮ ਦੇ ਕਿਰਾਏ ਨਾਲੋਂ ਪੈਂਦਾ ਹੈ ਸਸਤਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਵਿਦਿਆਰਥੀ ਗੰਭੀਰ ਰਿਹਾਇਸ਼ ਸੰਕਟ ਨਾਲ ਜੂਝ ਰਹੇ ਹਨ। ਇਸ ਦੌਰਾਨ ਕੈਨੇਡਾ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੈਲਗਰੀ ਦੇ ਇੱਕ ਕੈਨੇਡੀਅਨ ਆਰਟ ਸਟੂਡੈਂਟ ਨੇ ਵੈਨਕੂਵਰ ਵਿੱਚ ਮਹਿੰਗੇ ਕਿਰਾਏ ਤੋਂ ਬਚਣ ਦਾ ਆਸਾਨ ਤਰੀਕਾ ਲੱਭ ਲਿਆ ਹੈ। ਉਹ ਹਫ਼ਤੇ ਵਿੱਚ ਦੋ ਵਾਰ ਕੈਲਗਰੀ ਤੋਂ ਵੈਨਕੂਵਰ ਲਈ ਉਡਾਣ ਭਰਦਾ ਹੈ। ਇਸਦੀ ਕੀਮਤ ਲਗਭਗ 150 ਡਾਲਰ ਪ੍ਰਤੀ ਰਾਉਂਡ-ਟ੍ਰਿਪ ਫਲਾਈਟ ਹੈ, ਜੋ ਲਗਭਗ 1200 ਡਾਲਰ ਪ੍ਰਤੀ ਮਹੀਨਾ (ਲਗਭਗ 1 ਲੱਖ ਰੁਪਏ) ਬਣਦੀ ਹੈ। ਇੱਕ ਸਥਾਨਕ ਨਿਊਜ਼ ਚੈਨਲ 'ਨਿਊਜ਼ ਵੈਨਕੂਵਰ' ਨਾਲ ਵਿਦਿਆਰਥੀ ਦੀ ਗੱਲਬਾਤ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।

 

A student from Canada gets to his studies by airplane to avoid rent
byu/Fishyraven inDamnthatsinteresting

ਵੀਡੀਓ ਵਿੱਚ ਵਿਦਿਆਰਥੀ ਦੱਸਦਾ ਹੈ ਕਿ ਜੇਕਰ ਉਹ ਵੈਨਕੂਵਰ ਵਿੱਚ ਰਹਿੰਦਾ, ਤਾਂ ਉਸਨੂੰ ਕਿਰਾਏ ਲਈ ਪ੍ਰਤੀ ਮਹੀਨਾ 2500 ਡਾਲਰ ਖਰਚ ਕਰਨਾ ਪੈਂਦਾ। ਹਾਲਾਂਕਿ ਕੈਲਗਰੀ ਤੋਂ ਵੈਨਕੂਵਰ ਤੱਕ ਇੱਕ ਘੰਟੇ ਦੀ ਫਲਾਈਟ ਵਿੱਚ ਹਫ਼ਤੇ ਵਿੱਚ ਦੋ ਵਾਰ ਸਫ਼ਰ ਕਰਨ ਦੇ ਉਸਦੇ ਫ਼ੈਸਲੇ ਨਾਲ ਉਸਨੂੰ ਪ੍ਰਤੀ ਰਾਉਂਡ ਟ੍ਰਿਪ ਵਿੱਚ ਸਿਰਫ 150 ਡਾਲਰ ਦਾ ਖਰਚਾ ਆਉਂਦਾ ਹੈ। ਵਿਦਿਆਰਥੀ ਨੇ ਵੀਡੀਓ ਵਿੱਚ ਦੱਸਿਆ, “ਇਹ ਸ਼ਹਿਰ ਵਿੱਚ ਇੱਕ ਬੈੱਡਰੂਮ ਦੇ ਔਸਤ ਕਿਰਾਏ ਦਾ ਅੱਧਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-UK ਇੰਗਲਿਸ਼ ਟੈਸਟ ਸਕੈਂਡਲ: ਭਾਰਤੀ ਤੇ ਵਿਦੇਸ਼ੀ ਵਿਦਿਆਰਥੀਆਂ ਨੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ 

ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ 'ਤੇ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੱਤੀ। ਜਿੱਥੇ ਕੁਝ ਯੂਜ਼ਰਸ ਨੇ ਵਿਦਿਆਰਥੀ ਦੇ ਫ਼ੈਸਲੇ ਦੀ ਤਾਰੀਫ ਕੀਤੀ, ਉੱਥੇ ਹੀ ਕੁਝ ਨੇ ਇਸ ਦੀ ਆਲੋਚਨਾ ਕੀਤੀ। ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਇਕ ਘੰਟੇ ਦਾ ਸਫਰ ਇੰਨਾ ਬੁਰਾ ਨਹੀਂ ਹੁੰਦਾ। ਪਰ ਇੰਨੀ ਵਾਰ ਏਅਰਪੋਰਟ 'ਤੇ ਆਉਣਾ ਬੇਕਾਰ ਹੋਵੇਗਾ।'' ਇਕ ਹੋਰ ਯੂਜ਼ਰ ਨੇ ਲਿਖਿਆ, 'ਮੌਸਮ ਕਾਰਨ ਕੈਲਗਰੀ ਤੋਂ ਘਰੇਲੂ ਉਡਾਣਾਂ ਹਰ ਸਮੇਂ ਰੱਦ ਹੋ ਜਾਂਦੀਆਂ ਹਨ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News