ਕੋਵਿਡ-19: ਇਕ ਮਹੀਨੇ ਬਾਅਦ ਘਰ ਪਰਤੀ ਮਾਂ, ਬੇਟੇ ਦਾ ਰੋ-ਰੋ ਹੋਇਆ ਬੁਰਾ ਹਾਲ (ਵੀਡੀਓ)
Tuesday, Mar 17, 2020 - 01:52 PM (IST)
ਬੀਜਿੰਗ- ਕੋਰੋਨਾਵਾਇਰਸ ਵਧਣ ਦੇ ਕਾਰਨ ਦੁਨੀਆਭਰ ਵਿਚ ਹਫੜਾ-ਦਫੜੀ ਮਚੀ ਹੋਈ ਹੈ। ਇਸ ਦੌਰਾਨ ਚੀਨ ਤੇ ਇਟਲੀ ਵਿਚ ਤਾਂ ਨਰਸਾਂ ਤੇ ਡਾਕਟਰਾਂ ਨੂੰ 24-24 ਘੰਟੇ ਕੰਮ ਕਰਨਾ ਪੈ ਰਿਹਾ ਹੈ। ਉਹਨਾਂ ਦਾ ਘਰ ਜਾਣਾ ਮੁਸ਼ਕਿਲ ਹੋ ਗਿਆ ਹੈ। ਇਸੇ ਵਿਚਾਲੇ ਚੀਨ ਦੇ ਹੁਬੇਈ ਸੂਬੇ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਥੇ ਇਕ ਨਰਸ ਮਾਂ ਤਕਰੀਬਨ ਇਕ ਮਹੀਨੇ ਬਾਅਦ ਘਰ ਪਰਤੀ। ਇਸ ਦੌਰਾਨ ਮਾਂ-ਬੇਟੇ ਦੇ ਮੇਲ ਨੇ ਸਾਰਿਆਂ ਦਾ ਦਿਲ ਹਿਲਾ ਕੇ ਰੱਖ ਦਿੱਤਾ।
Boy embraces mother after her return from #COVID19 front line pic.twitter.com/F8gXGgIJgZ
— CGTN (@CGTNOfficial) March 16, 2020
ਇਹ ਵੀਡੀਓ ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ ਵਲੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿਚ ਇਕ ਮੈਡੀਕਲ ਵਰਕਰ ਮਾਂ ਤਕਰੀਬਨ ਇਕ ਮਹੀਨੇ ਬਾਅਦ ਆਪਣੇ ਘਰ ਵਾਪਸ ਪਰਤੀ ਦਿਖਾਈ ਗਈ ਹੈ। ਇਸ ਦੌਰਾਨ ਨਰਸ ਦਾ ਬੇਟਾ ਆਪਣੀ ਮਾਂ ਨੂੰ ਦੇਖਦੇ ਸਾਰ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ ਤੇ ਉਸ ਨੂੰ ਘੁੱਟ ਕੇ ਜੱਫੀ ਮਾਰ ਲੈਂਦਾ ਹੈ। ਇਸ ਦੌਰਾਨ ਹਰ ਕੋਈ ਇਸ ਘਟਨਾ ਨੂੰ ਦੇਖਦਾ ਹੀ ਰਹਿ ਗਿਆ।
ਮਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ 29 ਦਿਨਾਂ ਬਾਅਦ ਘਰ ਵਾਪਸ ਆਈ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ ਮਹਿਲਾ ਹੁਬੇਈ ਸੂਬੇ ਦੇ ਇਕ ਹਸਪਤਾਲ ਵਿਚ ਮੈਡੀਕਲ ਵਰਕਰ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਵੀਡੀਓ 'ਤੇ ਕੁਮੈਂਟ ਕਰਦਿਆਂ ਕਿਹਾ ਕਿ ਬੇਟਾ, ਤੁਹਾਡੀ ਮਾਂ ਹੀਰੋ ਹੈ। ਇਸ ਤੋਂ ਪਹਿਲਾਂ ਇਟਵੀ ਤੋਂ ਵੀ ਅਜਿਹੇ ਹੀ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਇਸ ਜਾਨਲੇਵਾ ਵਾਇਰਸ ਕਾਰਨ ਡਾਕਟਰਾਂ ਤੇ ਨਰਸਾਂ ਨੂੰ 24-24 ਘੰਟੇ ਕੰਮ ਕਰਨਾ ਪੈ ਰਿਹਾ ਹੈ।