ਕੈਨੇਡਾ : ਸਕੂਲ ਬੱਸ ਉਡੀਕ ਰਹੇ ਬੱਚਿਆਂ ਨਾਲ ਵਾਪਰਿਆ ਹਾਦਸਾ, ਭਰਾ ਦੀ ਮੌਤ ਤੇ ਭੈਣ ਜ਼ਖ਼ਮੀ

Thursday, Dec 03, 2020 - 12:41 PM (IST)

ਕੈਨੇਡਾ : ਸਕੂਲ ਬੱਸ ਉਡੀਕ ਰਹੇ ਬੱਚਿਆਂ ਨਾਲ ਵਾਪਰਿਆ ਹਾਦਸਾ, ਭਰਾ ਦੀ ਮੌਤ ਤੇ ਭੈਣ ਜ਼ਖ਼ਮੀ

ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਦੇ ਪੋਰਟ ਹੋਪ ਖੇਤਰ ਵਿਚ ਬੁੱਧਵਾਰ ਸਵੇਰੇ ਇਕ ਸੜਕ ਹਾਦਸਾ ਵਾਪਰਿਆ, ਜਿਸ ਵਿਚ 12 ਸਾਲਾ ਬੱਚੇ ਦੀ ਮੌਤ ਹੋ ਗਈ ਤੇ ਉਸ ਦੀ 10 ਸਾਲਾ ਭੈਣ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਹੈ।  ਦੱਸਿਆ ਜਾ ਰਿਹਾ ਹੈ ਕਿ ਬੱਚੇ ਸਕੂਲ ਬੱਸ ਦੀ ਉਡੀਕ ਕਰ ਰਹੇ ਸਨ ਕਿ ਅਚਾਨਕ ਇਕ ਵਾਹਨ ਇਨ੍ਹਾਂ ਵਿਚ ਜਾ ਵੱਜਾ ਤੇ ਬੱਚੇ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵੁੱਡਵੇਲ ਸਕੂਲ ਰੋਡ 'ਤੇ ਸਵੇਰੇ 8 ਵਜੇ ਦੇ ਕਰੀਬ ਵਾਪਰਿਆ। 

ਹਾਦਸਾ ਇੰਨਾ ਭਿਆਨਕ ਸੀ ਕਿ 12 ਸਾਲਾ ਬੱਚੇ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਜਦਕਿ ਬੱਚੀ ਦੀ ਹਾਲਤ ਗੰਭੀਰ ਹੈ। ਜਾਂਚ ਅਧਿਕਾਰੀ ਪੜਤਾਲ ਕਰ ਰਹੇ ਹਨ ਕਿ ਪਤਾ ਲੱਗ ਸਕੇ ਕਿ ਇਹ ਹਾਦਸਾ ਕਿਵੇਂ ਵਾਪਰਿਆ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਕੋਲ ਦੁੱਖ ਸਾਂਝਾ ਕਰਨ ਲਈ ਸ਼ਬਦ ਨਹੀਂ ਹਨ ਤੇ ਇਸ ਘਟਨਾ ਨੇ ਉਨ੍ਹਾਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਸਟਾਫ਼ ਸਣੇ ਵਿਦਿਆਰਥੀ ਵੀ ਦੁੱਖ ਵਿਚ ਹਨ ਅਤੇ ਆਪਣੇ ਦੋਸਤ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਬੱਚੀ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ। 
ਦੁੱਖ ਸਾਂਝਾ ਕਰਨ ਲਈ ਸਕੂਲ ਵਿਚ ਲੱਗੇ ਝੰਡੇ ਅੱਧੇ ਝੁਕਾ ਦਿੱਤੇ ਗਏ। ਪਰਿਵਾਰ 'ਤੇ ਇਸ ਸਮੇਂ ਕੀ ਬੀਤ ਰਹੀ ਹੈ, ਇਸ ਨੂੰ ਸ਼ਬਦਾਂ ਵਿਚ ਦੱਸਣਾ ਬਹੁਤ ਮੁਸ਼ਕਲ ਹੈ। ਸਕੂਲ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। 


author

Lalita Mam

Content Editor

Related News