ਮੈਲਬੌਰਨ ''ਚ 13 ਸਾਲਾਂ ਲੜਕੇ ਦੀ ਮੌਤ, ਸਕੂਲ ਜਾਂਦੇ ਸਮੇਂ ਵਾਪਰਿਆ ਹਾਦਸਾ

03/14/2017 4:39:37 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ ''ਚ ਇਕ 13 ਸਾਲਾ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ। ਦਰਅਸਲ ਲੜਕਾ ਸਕੇਟਬੋਡਿੰਗ ਕਰਦੇ ਹੋਏ ਸਕੂਲ ਜਾ ਰਿਹਾ ਸੀ ਕਿ ਰਾਹ ''ਚ ਉਸ ਦੀ ਟੱਕਰ ਇਕ ਕਾਰ ਨਾਲ ਹੋ ਗਈ। ਮੰਗਲਵਾਰ ਦੀ ਸਵੇਰ ਨੂੰ ਤਕਰੀਬਨ 8 ਵਜ ਕੇ 15 ਮਿੰਟ ''ਤੇ ਲੜਕਾ ਫੀਲਡਸਟੋਨ ਵੇਅ ''ਤੇ ਸਕੇਟਿੰਗ ਕਰਦਾ ਜਾ ਰਿਹਾ ਸੀ ਤਾਂ ਰਾਹ ''ਚ ਉਸ ਨਾਲ ਇਹ ਹਾਦਸਾ ਵਾਪਰ ਗਿਆ। ਲੜਕੇ ਨਾਲ ਇਹ ਹਾਦਸਾ ਪੱਛਮੀ ਮੈਲਬੌਰਨ ਦੇ ਮੈਲਟਨ ''ਚ ਵਾਪਰਿਆ।
ਪੁਲਸ ਨੇ ਦੱਸਿਆ ਕਿ ਹਾਦਸੇ ਦੇ ਤੁਰੰਤ ਬਾਅਦ ਡਰਾਈਵਰ ਰੁੱਕਿਆ ਅਤੇ ਉਸ ਨੇ ਲੜਕੇ ਦੀ ਮਦਦ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਮੌਕੇ ''ਤੇ ਪੈਰਾਮੈਡੀਕਲ ਅਧਿਕਾਰੀ ਵੀ ਪੁੱਜੇ ਸਨ, ਜਿਨ੍ਹਾਂ ਨੇ ਲੜਕੇ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਉਹ ਲੜਕੀ ਦੀ ਜਾਨ ਬਚਾਉਣ ''ਚ ਅਸਮਰੱਥ ਰਹੇ। ਲੜਕੇ ਦੇ ਮਾਤਾ-ਪਿਤਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ ''ਤੇ ਪੁੱਜੇ। ਪੁਲਸ ਨੇ ਇਸ ਘਟਨਾ ਨੂੰ ਦੁੱਖਭਰੀ ਦੱਸਿਆ। ਓਧਰ ਡਰਾਈਵਰ ਪੁੱਛ-ਗਿੱਛ ''ਚ ਪੁਲਸ ਦੀ ਮਦਦ ਕਰ ਰਿਹਾ ਹੈ।

Tanu

News Editor

Related News