11 ਸਾਲਾ ਬੱਚੇ ਦਾ ਕਮਾਲ, IQ 'ਚ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਨੂੰ ਛੱਡਿਆ ਪਿੱਛੇ

Monday, Jul 24, 2023 - 03:42 PM (IST)

11 ਸਾਲਾ ਬੱਚੇ ਦਾ ਕਮਾਲ, IQ 'ਚ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਨੂੰ ਛੱਡਿਆ ਪਿੱਛੇ

ਇੰਟਰਨੈਸ਼ਨਲ ਡੈਸਕ- ਕਿਸੇ ਵੀ ਵਿਅਕਤੀ ਦੇ ਦਿਮਾਗ਼ ਦਾ ਲੈਵਲ ਜਾਨਣ ਲਈ ਉਸ ਦਾ ਆਈਕਿਊ (Intelligence quotient) ਟੈਸਟ ਲਿਆ ਜਾਂਦਾ ਹੈ। ਇਹ ਮਨੋਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਇੱਕ ਅਜਿਹਾ ਟੈਸਟ ਹੈ, ਜੋ ਵਿਅਕਤੀ ਦੇ ਦਿਮਾਗ ਦੀ ਜਾਂਚ ਕਰਦਾ ਹੈ ਅਤੇ ਦੱਸਦਾ ਹੈ ਕਿ ਵਿਅਕਤੀ ਅਸਲ ਵਿੱਚ ਕਿੰਨਾ ਪ੍ਰਤਿਭਾਵਾਨ ਹੈ। ਅਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਵਰਗੇ ਵਿਗਿਆਨੀਆਂ ਦਾ ਆਈਕਿਊ ਪੱਧਰ ਬਹੁਤ ਉੱਚਾ ਮੰਨਿਆ ਜਾਂਦਾ ਹੈ। ਮੌਜੂਦਾ ਸਮੇਂ ਕੁਝ ਬੱਚੇ ਅਜਿਹੇ ਵੀ ਹਨ, ਜਿਹਨਾਂ ਨੇ ਇਹਨਾਂ ਵਿਗਿਆਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

PunjabKesari

ਮਿਰਰ ਦੀ ਰਿਪੋਰਟ ਮੁਤਾਬਕ ਹਾਲ ਹੀ ਵਿਚ 11 ਸਾਲ ਦੇ ਇਕ ਬੱਚੇ ਨੇ ਇਹ ਕਾਰਨਾਮਾ ਕੀਤਾ ਹੈ ਅਤੇ ਉਸ ਦਾ ਨਾਂ ਐਡਰੀਅਨ ਲੀ ਹੈ। ਇਸ ਵੰਡਰਕਿਡ ਨੇ ਦੁਨੀਆ ਦੇ 2 ਫੀਸਦੀ ਸਭ ਤੋਂ ਬੁੱਧੀਮਾਨ ਲੋਕਾਂ 'ਚ ਆਪਣੀ ਜਗ੍ਹਾ ਬਣਾ ਲਈ ਹੈ। ਲੰਡਨ ਦੇ ਬਰਨੇਟ ਵਿਚ ਰਹਿਣ ਵਾਲਾ ਇਹ ਬੱਚਾ ਮੂਲ ਰੂਪ ਵਿਚ ਹਾਂਗਕਾਂਗ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਛੋਟੀ ਉਮਰ ਤੋਂ ਹੀ ਕੁਝ ਵੱਖਰਾ ਦਿਖਾਈ ਦਿੰਦਾ ਸੀ। ਮਾਂ ਰੇਚਲ ਨੇ ਦੱਸਿਆ ਕਿ ਐਡਰੀਅਨ ਨੇ ਪ੍ਰਾਇਮਰੀ ਸਕੂਲ ਵਿੱਚ ਕਈ ਅਕਾਦਮਿਕ ਅਵਾਰਡ ਪ੍ਰਾਪਤ ਕੀਤੇ। ਐਡਰੀਅਨ ਸਤੰਬਰ ਵਿੱਚ ਬਾਰਨੇਟ ਵਿੱਚ ਕਵੀਨ ਐਲਿਜ਼ਾਬੈਥ ਦੇ ਸਕੂਲ ਵਿੱਚ ਦਾਖਲਾ ਲੈਣ ਲਈ ਤਿਆਰ ਹੈ।

11 ਸਾਲ ਦਾ ਬੱਚਾ ਅਤੇ IQ 162

PunjabKesari

ਐਡਰੀਅਨ ਲੀ ਨੇ ਮੇਨਸਾ ਸੋਸਾਇਟੀ ਦੁਆਰਾ ਆਯੋਜਿਤ ਆਈਕਿਊ ਟੈਸਟ ਵਿੱਚ 162 ਦਾ ਸਕੋਰ ਹਾਸਲ ਕੀਤਾ ਹੈ। ਇਹ ਅਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਵਰਗੇ ਵਿਗਿਆਨੀਆਂ ਦੇ ਸਕੋਰ ਤੋਂ 2 ਨੰਬਰ ਜ਼ਿਆਦਾ ਹੈ। ਹੁਣ ਬੱਚਾ ਮੇਨਸਾ ਸੋਸਾਇਟੀ ਦਾ ਮੈਂਬਰ ਬਣ ਗਿਆ ਹੈ, ਜੋ ਦੁਨੀਆ ਦੇ ਸਭ ਤੋਂ ਬੁੱਧੀਮਾਨ ਲੋਕਾਂ ਦਾ ਕਲੱਬ ਹੈ। ਐਡਰੀਅਨ ਦੀ ਮਾਂ ਰੇਚਲ ਦਾ ਕਹਿਣਾ ਹੈ ਕਿ ਐਡਰੀਅਨ 2 ਸਾਲ ਦੀ ਉਮਰ ਤੋਂ ਹੀ ਵੱਡੇ ਸਪੈਲਿੰਗ ਪੜ੍ਹਦਾ ਸੀ। ਉਸ ਨੂੰ ਪੜ੍ਹਨ ਵਿਚ ਬਹੁਤ ਦਿਲਚਸਪੀ ਹੈ। 8 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਨਾਵਲ ਵੀ ਲਿਖਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦਾ ਨਾਂ '‘Monster Quest’ ਰੱਖਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਨਸ਼ੇ 'ਚ ਟੱਲੀ ਨਿਊਜ਼ੀਲੈਂਡ ਦੀ ਨਿਆਂ ਮੰਤਰੀ ਨੇ ਕਰ ਦਿੱਤਾ ਕਾਰਾ, ਦੇਣਾ ਪਿਆ ਅਸਤੀਫ਼ਾ 

ਬਹੁਤ ਘੱਟ ਹੁੰਦੇ ਹਨ ਅਜਿਹੇ ਪ੍ਰਤਿਭਾਸ਼ਾਲੀ 

ਐਡਰੀਅਨ ਸ਼ਤਰੰਜ, ਸਕੁਐਸ਼, ਤਲਵਾਰਬਾਜ਼ੀ, ਸਕੀਇੰਗ, ਟੇਬਲ ਟੈਨਿਸ ਅਤੇ ਤਾਈਕਵਾਂਡੋ ਵਰਗੀਆਂ ਖੇਡਾਂ ਦਾ ਸ਼ੌਕੀਨ ਹੈ। ਹਾਲਾਂਕਿ ਐਡਰੀਅਨ ਨੂੰ ਖੁਦ ਨੂੰ ਲੱਗ ਰਿਹਾ ਸੀ ਕਿ ਉਹ 148 ਤੱਕ ਸਕੋਰ ਬਣਾ ਲਵੇਗਾ ਪਰ ਉਸ ਨੂੰ ਉਮੀਦ ਨਹੀਂ ਸੀ ਕਿ ਉਹ 162 ਤੱਕ ਪਹੁੰਚ ਜਾਵੇਗਾ। ਵੱਡਾ ਹੋ ਕੇ ਐਡਰੀਅਨ ਇੱਕ ਕਾਰਡੀਓਲੋਜਿਸਟ ਬਣਨਾ ਚਾਹੁੰਦਾ ਹੈ। ਉਸ ਦੇ ਮਾਤਾ-ਪਿਤਾ ਨੂੰ ਉਸ 'ਤੇ ਬਹੁਤ ਮਾਣ ਹੈ ਅਤੇ ਉਹ ਚਾਹੁੰਦੇ ਹਨ ਕਿ ਉਹ ਆਪਣੀ ਬੇਮਿਸਾਲ ਪ੍ਰਤਿਭਾ ਨਾਲ ਸਮਾਜ ਦਾ ਭਲਾ ਕਰੇ। ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ 11 ਸਾਲ ਦੇ ਬ੍ਰਿਟਿਸ਼ ਮੁੰਡੇ ਯੂਸਫ ਸ਼ਾਹ ਦਾ ਆਈਕਿਊ ਐਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਨਾਲੋਂ ਉੱਚਾ ਦਰਜ ਕੀਤਾ ਗਿਆ ਸੀ। ਮੇਨਸਾ ਦੇ ਇੱਕ ਟੈਸਟ ਵਿੱਚ ਇਸ ਪ੍ਰਤਿਭਾਸ਼ਾਲੀ ਮੁੰਡੇ  ਨੇ 162 ਅੰਕ ਪ੍ਰਾਪਤ ਕੀਤੇ ਜੋ ਕਿ ਆਈਨਸਟਾਈਨ ਅਤੇ ਹਾਕਿੰਗ ਦੇ ਆਈਕਿਊ ਤੋਂ ਵੱਧ ਸੀ ਜੋ ਕਿ ਲਗਭਗ 160 ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News