ਅਮਰੀਕਾ: ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡਰਾਪ ਬਾਕਸਾਂ ''ਚ ਲੱਗੀ ਅੱਗ, ਸੈਂਕੜੇ ਬੈਲਟ ਪੇਪਰਾਂ ਨੂੰ ਪੁੱਜਾ ਨੁਕਸਾਨ

Tuesday, Oct 29, 2024 - 05:56 PM (IST)

ਸਾਨ ਫਰਾਂਸਿਸਕੋ (ਏਜੰਸੀ)- ਅਮਰੀਕਾ ਦੇ ਵਾਸ਼ਿੰਗਟਨ ਅਤੇ ਓਰੇਗਨ ਰਾਜਾਂ ਵਿੱਚ ਬੈਲਟ ਡਰਾਪ ਬਾਕਸਾਂ ਨੂੰ ਅੱਗ ਲੱਗਣ ਕਾਰਨ ਸੈਂਕੜੇ ਬੈਲਟ ਨਸ਼ਟ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਓਰੇਗਨ ਦੇ ਦੱਖਣ-ਪੂਰਬੀ ਪੋਰਟਲੈਂਡ ਵਿਚ ਅਤੇ ਵਾਸ਼ਿੰਗਟਨ ਦੇ ਨੇੜੇ ਵੈਨਕੂਵਰ ਵਿੱਚ ਇੱਕ-ਇੱਕ ਬੈਲਟ ਬਾਕਸ ਨੂੰ ਅੱਗ ਲੱਗ ਗਈ। ਪੁਲਸ ਨੇ ਦੱਸਿਆ ਕਿ ਪੋਰਟਲੈਂਡ ਵਿੱਚ ਇੱਕ ਬੈਲਟ ਬਾਕਸ ਵਿੱਚ ਸਵੇਰੇ ਲੱਗੀ ਅੱਗ ਨੂੰ ਜਲਦੀ ਹੀ ਬੁਝਾਅ ਲਿਆ ਗਿਆ। ਉਨ੍ਹਾਂ ਕਿਹਾ ਕਿ ਸਿਰਫ਼ 3 ਬੈਲਟ ਬਾਕਸਾਂ ਨੂੰ ਹੀ ਨੁਕਸਾਨ ਪੁੱਜਾ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਵੈਨਕੂਵਰ ਵਿੱਚ ਅੱਗ ਲੱਗਣ ਕਾਰਨ ਸੈਂਕੜੇ ਬੈਲਟ ਪੇਪਰ ਨਸ਼ਟ ਹੋ ਗਏ। ਇਕ ਨਿਊਜ਼ ਏਜੰਸੀ ਮੁਤਾਬਕ ਉਨ੍ਹਾਂ ਨੇ ਇਸ ਘਟਨਾ ਨੂੰ 'ਵੋਟਰਾਂ ਨੂੰ ਵੋਟਿੰਗ ਤੋਂ ਵਾਂਝਾ ਕਰਨ ਦੀ ਕੋਸ਼ਿਸ਼' ਦੱਸਿਆ ਹੈ।

ਇਹ ਵੀ ਪੜ੍ਹੋ: ਕਤਲ ਦੇ ਡਰੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਵਧਾਈ ਗਈ ਸੁਰੱਖਿਆ

ਪੋਰਟਲੈਂਡ ਪੁਲਸ ਬਿਊਰੋ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪੋਰਟਲੈਂਡ ਵਿੱਚ ਅੱਗ ਲੱਗਣ ਦੀ ਘਟਨਾ ਦੇ ਬਾਅਦ ਉਥੋਂ ਨਿਕਲਦੇ ਹੋਏ ਦੇਖੇ ਗਏ ਇਕ ਸ਼ੱਕੀ ਵਾਹਨ ਦੀ ਪਛਾਣ ਕਰ ਲਈ ਗਈ ਹੈ, ਜਿਸ ਦੇ ਵੈਨਕੂਵਰ ਵਿੱਚ ਹੋਈਆਂ ਘਟਨਾਵਾਂ ਨਾਲ ਜੁੜੇ ਹੋਣ ਦਾ ਖ਼ਦਸ਼ਾ ਹੈ। ਪੋਰਟਲੈਂਡ ਪੁਲਸ ਬਿਊਰੋ ਦੀ ਅਸਿਸਟੈਂਟ ਚੀਫ਼ ਅਮਾਂਡਾ ਮੈਕਮਿਲਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, "ਸਾਨੂੰ ਇਹਨਾਂ ਕਾਰਵਾਈਆਂ ਦੇ ਪਿੱਛੇ ਦਾ ਮਕਸਦ ਨਹੀਂ ਪਤਾ, ਪਰ ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਣਬੁੱਝ ਕੇ ਕੀਤੀਆਂ ਗਈਆਂ ਹਨ ਅਤੇ ਅਸੀਂ ਇਸ਼ ਗੱਲ ਨੂੰ ਲੈ ਕੇ ਚਿੰਤਤ ਹਾਂ ਕਿ ਜਾਣਬੁੱਝ ਕੇ ਕੀਤੀਆਂ ਗਈਆਂ ਅਜਿਹੀਆਂ ਕਾਰਵਾਈਆਂ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।"

ਇਹ ਵੀ ਪੜ੍ਹੋ: ਰੂਸ ਨੇ ਯੂਕ੍ਰੇਨ ਦੇ 2 ਵੱਡੇ ਸ਼ਹਿਰਾਂ 'ਤੇ ਕੀਤੇ ਹਵਾਈ ਹਮਲੇ, 4 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


cherry

Content Editor

Related News