ਬੌਸ ਨੂੰ ਪਰਸਨਲ ਕੁਮੈਂਟ ਕਰਨਾ ਪਿਆ ਭਾਰੀ, ਮਹਿਲਾ ਕਰਮਚਾਰੀ ਨੇ ਠੋਕ ਦਿੱਤਾ ਕੇਸ, ਦੇਣੇ ਪਏ 37 ਲੱਖ ਰੁਪਏ

Tuesday, Oct 03, 2023 - 12:44 AM (IST)

ਬੌਸ ਨੂੰ ਪਰਸਨਲ ਕੁਮੈਂਟ ਕਰਨਾ ਪਿਆ ਭਾਰੀ, ਮਹਿਲਾ ਕਰਮਚਾਰੀ ਨੇ ਠੋਕ ਦਿੱਤਾ ਕੇਸ, ਦੇਣੇ ਪਏ 37 ਲੱਖ ਰੁਪਏ

ਇੰਟਰਨੈਸ਼ਨਲ ਡੈਸਕ : ਵਰਕ ਪਲੇਸ 'ਤੇ ਕਿਸੇ ਵੀ ਕਰਮਚਾਰੀ ਪ੍ਰਤੀ ਕੋਈ ਵੀ ਨਿੱਜੀ ਟਿੱਪਣੀ ਜਾਂ ਅਸ਼ਲੀਲ ਹਰਕਤ ਕਰਨ ਦੀ ਸਖ਼ਤ ਮਨਾਹੀ ਹੁੰਦੀ ਹੈ। ਇੰਨਾ ਹੀ ਨਹੀਂ, ਕੰਪਨੀਆਂ ਖਾਸ ਤੌਰ 'ਤੇ ਮਹਿਲਾ ਕਰਮਚਾਰੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਕਈ ਨਿਯਮ ਵੀ ਲਾਗੂ ਕਰਦੀਆਂ ਹਨ ਪਰ ਕਈ ਵਾਰ ਸਹਿ-ਕਰਮਚਾਰੀ ਜਾਂ ਬੌਸ ਇਹ ਸੋਚ ਕੇ ਅਜਿਹੀ ਟਿੱਪਣੀ ਕਰ ਦਿੰਦੇ ਹਨ ਕਿ ਔਰਤਾਂ ਸ਼ਿਕਾਇਤ ਨਹੀਂ ਕਰਨਗੀਆਂ। ਹਾਲਾਂਕਿ, ਕਈ ਵਾਰ ਉਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਹਨ।

ਇਹ ਵੀ ਪੜ੍ਹੋ : ਲੰਡਨ 'ਚ ਭਾਰਤੀ ਹਾਈ ਕਮਿਸ਼ਨ ਅੱਗੇ ਫਿਰ ਇਕੱਠੇ ਹੋਏ ਖਾਲਿਸਤਾਨੀ, ਹਰਦੀਪ ਨਿੱਝਰ ਦੇ ਹੱਕ 'ਚ ਕੀਤੀ ਨਾਅਰੇਬਾਜ਼ੀ

ਹਾਲ ਹੀ 'ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇਕ ਮਹਿਲਾ ਕਰਮਚਾਰੀ 'ਤੇ ਟਿੱਪਣੀ ਕਰਨਾ ਬੌਸ ਨੂੰ ਭਾਰੀ ਪੈ ਗਿਆ। ਔਰਤ 'ਤੇ ਕੀਤੇ ਪਰਸਨਲ ਕੁਮੈਂਟ ਦੇ ਕਾਰਨ ਉਸ ਨੂੰ 37 ਲੱਖ ਰੁਪਏ ਹਰਜਾਨੇ ਵਜੋਂ ਦੇਣੇ ਪਏ। ਇਹ ਮਾਮਲਾ ਸਕਾਟਲੈਂਡ ਦੀ ਰਹਿਣ ਵਾਲੀ 49 ਸਾਲਾ ਕੈਰੇਨ ਫਾਰਕੁਹਾਰਸਨ ਦਾ ਹੈ, ਜੋ 1995 ਤੋਂ ਇਕ ਇੰਜੀਨੀਅਰਿੰਗ ਫਰਮ ਥੀਲਸ ਮਰੀਨ 'ਚ ਕੰਮ ਕਰ ਰਹੀ ਸੀ। ਉਸ ਦੀ ਸਾਲਾਨਾ ਕਮਾਈ 38 ਲੱਖ ਰੁਪਏ ਸੀ। ਉਸ ਦੀ ਕੰਪਨੀ ਦੇ ਡਾਇਰੈਕਟਰ ਜਿਮ ਕਲਾਰਕ, ਜੋ ਕੈਰੇਨ ਦਾ ਬੌਸ ਸੀ, ਨੇ ਉਸ 'ਤੇ ਕੰਮ ਤੋਂ ਬਚਣ ਦੇ ਬਹਾਨੇ 'ਮੀਨੋਪੌਜ਼' ('menopause') ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਇੰਨਾ ਹੀ ਨਹੀਂ, ਬੌਸ ਨੇ ਕੈਰੇਨ ਦੀ ਸਿਹਤ ਸਮੱਸਿਆ ਨੂੰ ਨਜ਼ਰਅੰਦਾਜ਼ ਕੀਤਾ ਅਤੇ ਅਸ਼ਲੀਲ ਟਿੱਪਣੀ ਕੀਤੀ ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ।

ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਨੂੰ ਨੌਜਵਾਨ ਨੇ ਬਣਾਇਆ ਹਵਸ ਦਾ ਸ਼ਿਕਾਰ, ਮਾਮਲਾ ਦਰਜ

ਮਹਿਲਾ ਕਰਮਚਾਰੀ ਇਸ ਵਤੀਰੇ ਤੋਂ ਭਾਵੁਕ ਤੌਰ 'ਤੇ ਦੁਖੀ ਹੋ ਗਈ ਅਤੇ ਉਸ ਨੇ ਕੰਪਨੀ 'ਤੇ ਉਸ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਕੱਢਣ ਅਤੇ ਤੰਗ-ਪ੍ਰੇਸ਼ਾਨ ਕਰਨ ਦਾ ਮੁਕੱਦਮਾ ਦਰਜ ਕਰ ਦਿੱਤਾ। 49 ਸਾਲਾ ਔਰਤ ਨੇ ਕਿਹਾ ਕਿ ਮੈਂ ਇਸ ਕੰਪਨੀ ਵਿੱਚ ਪਿਛਲੇ 27 ਸਾਲਾਂ ਤੋਂ ਕੰਮ ਕਰ ਰਹੀ ਹਾਂ ਪਰ ਮੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ। ਟ੍ਰਿਬਿਊਨਲ ਨੇ ਉਸ ਦੇ ਬੌਸ ਦੀਆਂ ਦਲੀਲਾਂ ਨੂੰ ਨਹੀਂ ਸੁਣਿਆ ਅਤੇ ਜੱਜਾਂ ਦੇ ਪੈਨਲ ਨੇ ਕਿਹਾ ਕਿ ਉਸ ਨੇ ਔਰਤ ਲਈ ਕੋਈ ਹਮਦਰਦੀ ਨਹੀਂ ਦਿਖਾਈ ਅਤੇ ਕੰਪਨੀ ਨੂੰ ਕੈਰੇਨ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News