ਬ੍ਰਿਟਿਸ਼ ਪੀ.ਐੱਮ. ਨੇ ਇਕ ਮਹੀਨੇ ਦੀ ਤਾਲਬੰਦੀ ਦੀ ਕੀਤੀ ਘੋਸ਼ਣਾ

11/01/2020 6:00:15 PM

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾਵਾਇਰਸ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਦੇ ਲਈ ਇੰਗਲੈਂਡ ਵਿਚ ਚਾਰ ਹਫਤੇ ਮਤਲਬ ਇਕ ਮਹੀਨੇ ਦੇ 'ਸਟੇ-ਐਟ-ਹੋਮ' (ਘਰਾਂ ਵਿਚ ਰਹਿਣ) ਤਾਲਾਬੰਦੀ ਦੀ ਘੋਸ਼ਣਾ ਕੀਤੀ। ਇਹ ਤਾਲਾਬੰਦੀ ਘੱਟੋ-ਘੱਟ ਦਸੰਬਰ ਦੇ ਪਹਿਲੇ ਹਫਤੇ ਤੱਕ ਲਾਗੂ ਰਹੇਗੀ। ਸ਼ਨੀਵਾਰ ਨੂੰ 10 ਡਾਊਨਿੰਗ ਸਟ੍ਰੀਟ ਤੋਂ ਸੰਬੋਧਿਤ ਕਰਦਿਆਂ ਉਹਨਾਂ ਨੇ ਕਿਹਾ ਕਿ ਕੁਦਰਤ ਦੇ ਸਾਹਮਣੇ ਝੁਕਣ ਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਜੇਕਰ ਹੁਣ ਸਖਤ ਕਦਮ ਨਾ ਚੁੱਕੇ ਗਏ ਤਾਂ ਦੇਸ਼ ਵਿਚ ਇਨਫੈਕਸ਼ਨ ਨਾਲ ਮੌਤ ਦੇਰ ਪਹਿਲੀ ਲਹਿਰ ਨਾਲੋਂ ਵੀ ਵੱਧ ਹੋ ਸਕਦੀ ਹੈ।

ਜਾਨਸਨ ਨੇ ਕਿਹਾ,''ਕੋਈ ਵਿਕਲਪ ਨਹੀਂ ਹੈ ਇਸ ਲਈ ਹੁਣ ਸਖਤ ਕਦਮ ਚੁੱਕਣ ਦਾ ਸਮਾਂ ਹੈ।'' ਉਹਨਾਂ ਨੇ ਕਿਹਾ,''ਤੁਹਾਨੂੰ ਘਰ ਵਿਚ ਹੀ ਰਹਿਣਾ ਚਾਹੀਦਾ ਹੈ। ਤੁਸੀਂ ਸਿਰਫ ਸਿੱਖਿਆ ਦੇ ਲਈ ਘਰੋਂ ਬਾਹਰ ਨਿਕਲੋ, ਜੇਕਰ ਘਰੋਂ ਕੰਮ ਨਹੀਂ ਕਰ ਸਕਦੇ ਤੱਦ ਹੀ ਕੰਮ ਦੇ ਲਈ ਬਾਹਰ ਨਿਕਲੋ।'' ਆਪਣੇ ਘਰ ਦੇ ਹੀ ਕਿਸੇ ਵਿਅਕਤੀ ਦੇ ਨਾਲ ਕਸਰਤ ਕਰੋ ਜਾਂ ਕਿਸੇ ਹੋਰ ਘਰ ਦੇ ਵਿਅਕਤੀ ਦੇ ਨਾਲ। ਕਿਸੇ ਵੀ ਤਰ੍ਹਾਂ ਖੁਦ ਨੂੰ ਨੁਕਸਾਨ ਜਾਂ ਸੱਟ ਨਾ ਪਹੁੰਚਾਓ। ਖੁਦ ਦੀ ਇੱਛਾ ਨਾਲ ਕਿਸੇ ਦੇ ਲਈ ਖਾਧ ਪਦਾਰਥ ਜਾਂ ਜ਼ਰੂਰੀ ਸਮਾਨ ਖਰੀਦ ਦਿਓ ਜਾਂ ਲੋੜਵੰਦ ਦੀ ਮਦਦ ਕਰੋ।'' 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਸਭ ਤੋਂ ਵੱਧ ਸਥਾਈ ਵਸਨੀਕ ਬਣੇ ਭਾਰਤੀ ਪ੍ਰਵਾਸੀ, ਬਣਾਇਆ ਨਵਾਂ ਰਿਕਾਰਡ

ਉਹਨਾਂ ਨੇ ਕਿਹਾ ਕਿ ਇਹ ਤਾਲਾਬੰਦੀ ਪਹਿਲਾਂ ਲਗਾਈ ਗਈ ਤਾਲਾਬੰਦੀ ਦੀ ਤੁਲਨਾ ਵਿਚ ਘੱਟ ਪਾਬੰਦੀਆਂ ਵਾਲੀ ਹੋਵੇਗੀ। ਇਸ ਦੌਰਾਨ ਗੈਰ ਲੋੜੀਂਦੀਆਂ ਸੇਵਾਵਾਂ ਅਤੇ ਮਨੋਰੰਜਨ ਜਾਂ ਪ੍ਰਾਹੁਣਾਚਾਰੀ ਵਾਲੇ ਸਥਲਾਂ ਜਿਵੇਂ ਕਿ ਰੈਸਟੋਰੈਂਟ, ਬਾਰ ਅਤੇ ਪਬ ਬੰਦ ਰਹਿਣਗੇ। ਰੈਸਟੋਰੈਂਟ ਤੋਂ ਖਾਣਾ ਪੈਕ ਕਰਾ ਕੇ ਲਿਜਾਣ ਦੀ ਇਜਾਜ਼ਤ ਹੋਵੇਗੀ ਅਤੇ ਲੋਕ ਆਪਣੇ ਘਰ ਦੇ ਬਾਹਰ ਸਿਰਫ ਇਕ ਵਿਅਕਤੀ ਨਾਲ ਮਿਲ ਸਕਣਗੇ। ਇਸ ਦੌਰਾਨ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੁੱਲੀਆਂ ਰਹਿਣਗੀਆਂ। ਭਾਵੇਂਕਿ ਜਾਨਸਨ ਨੇ ਇਸ਼ਾਰਾ ਕੀਤਾ ਕਿ ਕ੍ਰਿਸਮਸ ਤੱਕ ਪਾਬੰਦੀਆਂ ਵਿਚ ਛੋਟ ਦਿੱਤੀ ਜਾਵੇਗੀ ਤਾਂ ਜੋ ਲੋਕ ਆਪਣੇ ਪਰਿਵਾਰਾਂ ਨੂੰ ਮਿਲ ਸਕਣ।

ਇਸ ਨਵੀਂ ਤਾਲਾਬੰਦੀ ਵਿਚ ਇਸ ਤਰ੍ਹਾਂ ਦੀਆਂ ਪਾਬੰਦੀਆਂ ਸ਼ਾਮਿਲ ਹਨ-
1.  ਮਨੋਰੰਜਨ ਸਥਾਨਾਂ ਦੇ ਨਾਲ ਜਿਮ, ਹੇਅਰ ਡ੍ਰੈਸਰ, ਸੈਲੂਨ ਦੇ ਇਲਾਵਾ ਪਬ, ਰੈਸਟੋਰੈਂਟ ਅਤੇ ਗੈਰ-ਜ਼ਰੂਰੀ ਦੁਕਾਨਾਂ ਬੰਦ ਹੋਣਗੀਆਂ।
2. ਟੇਕਵੇਅ ਅਤੇ ਫੂਡ ਡਲਿਵਰੀ ਦੀ ਸੇਵਾ ਜ਼ਾਰੀ ਰਹੇਗੀ।
3. ਵਿਦੇਸ਼ਾਂ ਸਮੇਤ ਯਾਤਰਾ ਸਿਰਫ ਖਾਸ ਉਦੇਸ਼ਾਂ ਲਈ ਹੀ ਹੋਵੇਗੀ।
4. ਘਰਾਂ ਦੇ ਅੰਦਰ ਦੂਸਰੇ ਘਰਾਂ ਦੇ ਵਿੱਚ ਜਾ ਕੇ ਇਕੱਠ ਕਰਨ 'ਤੇ ਪਾਬੰਦੀ - ਹਾਲਾਂਕਿ ਲੋਕਾਂ ਨੂੰ ਬਾਹਰ ਇੱਕਲੇ ਵਿਅਕਤੀ ਨਾਲ ਮਿਲਣ ਅਤੇ ਪਾਰਕ ਵਿੱਚ ਉਨ੍ਹਾਂ ਨਾਲ ਬੈਠਣ ਦੀ ਆਗਿਆ ਹੋਵੇਗੀ।
5.ਸਕੂਲ ਬੰਦ ਕਰਨ ਦੇ ਸੱਦੇ ਦੇ ਬਾਵਜੂਦ ਸਕੂਲ, ਕਾਲਜ ਅਤੇ ਯੂਨੀਵਰਸਿਟੀ ਖੁੱਲ੍ਹੇ ਰਹਿਣਗੇ।
6.ਸਰਕਾਰ ਦੁਆਰਾ ਅਦਾ ਕੀਤੀ ਜਾਂਦੀ 80 ਪ੍ਰਤੀਸ਼ਤ ਤਨਖਾਹ ਵਾਲੀ ਫਰਲੋ ਸਕੀਮ 31 ਅਕਤੂਬਰ ਨੂੰ ਖਤਮ ਹੋਣ ਦੀ ਬਜਾਏ 2 ਦਸੰਬਰ ਤੱਕ ਜਾਰੀ ਰਹੇਗੀ।
7. ਯੂਕੇ ਦੇ ਤਾਲਾਬੰਦੀ ਨਿਯਮਾਂ ਵਿੱਚ ਹੋਰਾਂ ਖੇਤਰਾਂ ਨੂੰ ਲਾਈਨ ਵਿਚ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਵੇਗੀ, ਕਿਉਂਕਿ ਵੇਲਜ਼, ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿਚ ਪਹਿਲਾਂ ਹੀ ਆਪਣੇ ਸਖਤ ਨਿਯਮ ਹਨ।
ਅਗਲੇ ਹਫਤੇ ਤੋਂ ਸ਼ੁਰੂ ਹੋ ਰਹੇ ਇਨ੍ਹਾਂ ਨਵੇਂ ਨਿਯਮਾਂ ਨੂੰ ਸਫਲ ਕਰਨ ਦੀ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ।


Vandana

Content Editor

Related News