ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਦੇ ਰੂਪ 'ਚ ਕੈਬਨਿਟ ਦੀ ਅੰਤਰਿਮ ਮੀਟਿੰਗ ਦੀ ਕੀਤੀ ਪ੍ਰਧਾਨਗੀ
Tuesday, Jul 19, 2022 - 06:42 PM (IST)
ਲੰਡਨ-ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਆਪਣੀ ਅੰਤਰਿਮ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਨਵੇਂ ਨੇਤਾ ਦੀ ਚੋਣ ਲਈ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਚੌਥੇ ਦੌਰ ਲਈ ਗੁਪਤ ਵੋਟਿੰਗ ਲਈ ਕੀਤੇ ਜਾਣ ਤੋਂ ਪਹਿਲਾਂ ਹੋਈ। ਜਾਨਸਨ (58) ਨੇ ਦੇਸ਼ 'ਚ ਪੈ ਰਹੀ ਭਿਆਨਕ ਗਰਮੀ ਦਰਮਿਆਨ ਜਲਵਾਯੂ ਪਰਿਵਰਤਨ ਨਾਲ ਨਜਿੱਠਣ 'ਚ ਆਪਣੀ ਸਰਕਾਰ ਦੇ ਰਿਕਾਰਡ ਅਤੇ ਵਚਨਬੱਧਤਾ ਦਾ ਬਚਾਅ ਕੀਤਾ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਵੋਟਰ ਮੰਨਦੇ ਹਨ ਕਿ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਗੇ ਰਿਸ਼ੀ ਸੁਨਕ
ਉਨ੍ਹਾਂ ਨੇ ਡਾਊਨਿੰਗ ਸਟਰੀਟ 'ਚ ਆਪਣੇ ਮੰਤਰੀਆਂ ਨੂੰ ਕਿਹਾ ਕਿ ਕੌਣ ਸ਼ੱਕ ਕਰ ਸਕਦਾ ਹੈ ਕਿ ਅਸੀਂ 'ਨੈੱਟ ਜ਼ੀਰੋ' ਦੇ ਮਾਰਗ ਵੱਲ ਵਧਣ ਵਾਲੀ ਪਹਿਲੀ ਵੱਡੀ ਅਰਥਵਿਵਸਥਾ ਬਣਨ ਨੂੰ ਲੈ ਕੇ ਇਕ ਦਮ ਸਹੀ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਨੂੰ ਬਦਲ ਕੇ ਇਕ ਨਵੇਂ ਚੁਣੇ ਗਏ ਨੇਤਾ ਦੇ ਪੰਜ ਸਤੰਬਰ ਨੂੰ ਹੋਣ ਵਾਲੇ ਐਲਾਨ ਤੋਂ ਪਹਿਲਾਂ ਬ੍ਰਿਟੇਨ ਦੀ ਸੰਸਦ ਦੀਆਂ ਵੀਰਵਾਰ ਤੋਂ ਸਾਲਾਨਾ ਗਰਮੀਆਂ ਦੀਆਂ ਛੁੱਟੀਆਂ ਨਿਰਧਾਰਿਤ ਹਨ। ਸੰਸਦ ਦਾ ਅਗਲਾ ਸੈਸ਼ਨ ਨਵੇਂ ਪ੍ਰਧਾਨ ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਹੋਵੇਗਾ।
ਇਹ ਵੀ ਪੜ੍ਹੋ : ਬਾਈਡੇਨ ਨੇ ਜਲਵਾਯੂ ਸਬੰਧੀ ਮਜਬੂਤ ਕਦਮ ਚੁੱਕਣ ਦੀ ਜਤਾਈ ਵਚਨਬੱਧਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ