ਐਸਟ੍ਰਾਜੇਨੇਕਾ ਦਾ ਕੋਵਿਡ-19 ਟੀਕਾ ਲਵਾਉਣਗੇ ਬ੍ਰਿਟਿਸ਼ ਪੀ.ਐੱਮ. ਜਾਨਸਨ
Wednesday, Mar 17, 2021 - 09:24 PM (IST)
ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਐਸਟ੍ਰਾਜੇਨੇਕਾ ਦੇ ਟੀਕੇ ਦੇ ਸੁਰੱਖਿਅਤ ਹੋਣ ਦਾ ਭਰੋਸਾ ਦਿਵਾਉਣ ਲਈ ਉਹ ਇਸ ਕੰਪਨੀ ਦਾ ਟੀਕਾ ਲਵਾਉਣ 'ਤੇ ਵਿਚਾਰ ਕਰ ਸਕਦੇ ਹਨ। ਬ੍ਰਿਟੇਨ 'ਚ ਟੀਕਾਕਰਨ ਦੇ ਵਿਸਤਾਰ ਤੋਂ ਬਾਅਦ ਪ੍ਰਧਾਨ ਮੰਤਰੀ ਵੀ ਕੋਵਿਡ-19 ਟੀਕਾ ਲਵਾਉਣ ਲਈ ਯੋਗਤਾ ਰੱਖਦੇ ਹਨ। ਐਸਟ੍ਰਾਜੇਨੇਕਾ ਵੱਲੋਂ ਉਤਪਾਦਿਤ ਟੀਕੇ ਨੂੰ ਆਕਸਫੋਰਡ ਦੇ ਮਾਹਰਾਂ ਨੇ ਵਿਕਸਿਤ ਕੀਤਾ ਹੈ।
ਇਹ ਵੀ ਪੜ੍ਹੋ -ਹਰ ਹਫਤੇ ਕੋਵਿਡ-19 ਦੇ ਨਵੇਂ ਮਾਮਲਿਆਂ 'ਚ 10 ਫੀਸਦੀ ਦੀ ਦਰ ਨਾਲ ਹੋਇਆ ਵਾਧਾ : WHO
ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਟੀਕਾਕਰਨ ਮੁਹਿੰਮ ਦੇ 100ਵੇਂ ਦਿਨ ਇਸ ਦਾ ਵਿਸਤਾਰ ਕੀਤਾ ਅਤੇ 50 ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਵੀ ਮੁਹਿੰਮ 'ਚ ਸ਼ਾਮਲ ਕੀਤਾ ਗਿਆ ਹੈ। ਅਜਿਹੇ 'ਚ 56 ਸਾਲਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਸ ਦਾ ਇਸਤੇਮਾਲ ਟੀਕੇ ਦੇ ਸੁਰੱਖਿਅਤ ਹੋਣ ਦਾ ਸ਼ੰਦੇਸ਼ ਦੇਣ ਲਈ ਕਰ ਸਕਦੇ ਹਨ ਕਿਉਂਕਿ ਕਈ ਦੇਸ਼ਾਂ ਨੇ ਕੁਝ ਚਿੰਤਾਵਾਂ ਦਰਮਿਆਨ ਆਕਸਫੋਰਡ/ਐਸਟ੍ਰਾਜੇਨੇਕਾ ਦੇ ਟੀਕੇ ਨੂੰ ਲਵਾਉਣ 'ਤੇ ਰੋਕ ਲੱਗਾ ਦਿੱਤੀ ਹੈ।
ਇਹ ਵੀ ਪੜ੍ਹੋ -ਢਾਕਾ ਮੈਡੀਕਲ ਕਾਲਜ 'ਚ ਅੱਗ ਲੱਗਣ ਕਾਰਣ 3 ਕੋਰੋਨਾ ਮਰੀਜ਼ਾਂ ਦੀ ਮੌਤ
ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਉਸ ਆਫ ਕਮਾਨਸ 'ਚ ਹਫਤਾਵਰ ਪ੍ਰਧਾਨ ਮੰਤਰੀ ਪ੍ਰਸ਼ਨਕਾਲ ਦੌਰਾਨ ਜਾਨਸਨ ਨੇ ਕਿਹਾ ਕਿ ਮੈਨੂੰ ਲੱਗਣ ਵਾਲਾ ਟੀਕਾ ਐਕਸਫੋਰਡ/ਐਸਟ੍ਰਾਜੇਨੇਕਾ ਦਾ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਟੀਕਾ 'ਸੁਰੱਖਿਅਤ ਹੈ ਅਤੇ ਬਿਹਤਰ ਕੰਮ ਕਰ ਰਿਹਾ ਹੈ।'' ਜ਼ਿਕਰਯੋਗ ਹੈ ਕਿ ਫਰਾਂਸ, ਜਰਮਨੀ, ਇਟਲੀ ਅਤੇ ਸਪੇਨ ਸਮੇਤ 13 ਦੇਸ਼ਾਂ ਨੇ ਇਸ ਟੀਕੇ ਨਾਲ ਖੂਨ ਦੇ ਥੱਕੇ ਜੰਮਣ ਸੰਬੰਧੀ ਖਬਰ 'ਤੇ ਸਫਾਈ ਮੰਗੀ ਅਤੇ ਉਸ ਵੇਲੇ ਤੱਕ ਇਸ ਟੀਕੇ ਦੇ ਇਸਤੇਮਾਲ 'ਤੇ ਅਸਥਾਈ ਰੋਕ ਲਾਈ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।