ਬੋਰਿਸ ਜਾਨਸਨ ਨੇ ਤਾਲਾਬੰਦੀ ’ਚ ਢਿੱਲ ਦੌਰਾਨ, ‘ਜ਼ਿੰਮੇਦਾਰੀ ਨਾਲ ਪੇਸ਼ ਆਉਣ’ ਦੀ ਕੀਤੀ ਅਪੀਲ

Monday, Apr 12, 2021 - 04:00 PM (IST)

ਬੋਰਿਸ ਜਾਨਸਨ ਨੇ ਤਾਲਾਬੰਦੀ ’ਚ ਢਿੱਲ ਦੌਰਾਨ, ‘ਜ਼ਿੰਮੇਦਾਰੀ ਨਾਲ ਪੇਸ਼ ਆਉਣ’ ਦੀ ਕੀਤੀ ਅਪੀਲ

ਲੰਡਨ (ਭਾਸ਼ਾ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਵਾਇਰਸ ਦੇ ਚੱਲਦੇ ਲਾਗੂ ਤਾਲਾਬੰਦੀ ਵਿਚ ਢਿੱਲ ਦੇ ਨਵੇਂ ਪੜਾਅ ਦੇ ਬਾਅਦ ਦੁਕਾਨਾਂ, ਰੈਸਟੋਰੈਂਟ, ਪੱਬ ਅਤੇ ਜਿੰਮ ਫਿਰ ਤੋਂ ਖੋਲ੍ਹਣ ਦੌਰਾਨ ਲੋਕਾਂ ਨੂੰ ‘ਜ਼ਿੰਮੇਦਾਰੀ ਨਾਲ ਪੇਸ਼ ਆਉਣ’ ਦੀ ਅਪੀਲ ਕੀਤੀ ਹੈ।

ਲੋਕਾਂ ਨੂੰ ਕੱਪੜਿਆਂ ਦੀਆਂ ਦੁਕਾਨਾਂ ਅਤੇ ਕੁੱਝ ਪੱਬ ਅਤੇ ਰੈਸਟਰੈਂਟਸ ਦੇ ਬਾਹਰ ਰਾਤ ਤੋਂ ਹੀ ਕਤਾਰ ਵਿਚ ਖੜ੍ਹੇ ਦੇਖਿਆ ਗਿਆ, ਜਿੱਥੇ ਹੁਣ ਗਾਹਕਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਲੋਕਾਂ ਦੇ ਮੇਲ-ਮਿਲਾਪ ’ਤੇ ਅਜੇ ਵੀ ਪਾਬੰਦੀ ਹੈ ਅਤੇ ਉਨ੍ਹਾਂ ਨੂੰ ਅਜੇ ਵੀ ਜਿੱਥੋਂ ਤੱਕ ਸੰਭਵ ਹੋਵੇ, ਘਰ ਵਿਚ ਹੀ ਕੰਮ ਕਰਨ ਨੂੰ ਕਿਹਾ ਗਿਆ ਹੈ। ਜਾਨਸਨ ਨੇ ਕਿਹਾ, ‘ਮੈਨੂੰ ਯਕੀਨ ਹੈ ਕਿ ਲੰਬੇ ਸਮੇਂ ਤੋਂ ਬੰਦ ਕਾਰੋਬਾਰਾਂ ਦੇ ਮਾਲਕਾਂ ਲਈ ਇਹ ਵੱਡੀ ਰਾਹਤ ਹੋਵੇਗੀ ਅਤੇ ਕਿਸੇ ਲਈ ਇਹ, ਉਹ ਸਭ ਕਰਨ ਦਾ ਮੌਕਾ ਹੋਵੇਗਾ, ਜਿਸ ਨੂੰ ਉਹ ਪਸੰਦ ਕਰਦੇ ਹਨ ਜਾਂ ਮਹਿਸੂਸ ਕਰਦੇ ਹਨ।’ ਉਨ੍ਹਾਂ ਕਿਹਾ, ਮੈਂ ਹਰ ਕਿਸੇ ਨੂੰ ਜ਼ਿੰਮੇਦਾਰੀ ਨਾਲ ਪੇਸ਼ ਆਉਣ ਅਤੇ ਕੋਵਿਡ ਨੂੰ ਨਿਯੰਤਰਿਤ ਕਰਨ ਲਈ ਜਾਰੀ ਟੀਕਾਕਰਨ ਪ੍ਰੋਗਰਾਮ ਦੌਰਾਨ ‘ਹੱਥ, ਮੂੰਹ, ਦੂਰੀ ਅਤੇ ਤਾਜ਼ਾ ਹਵਾ’ ਯਾਦ ਰੱਖਣ ਦੀ ਅਪੀਲ ਕਰਦਾ ਹਾਂ।’

ਮੀਡੀਆ ਦੀਆਂ ਕੁੱਝ ਖ਼ਬਰਾਂ ਮੁਤਾਬਕ, ਪ੍ਰਧਾਨ ਮੰਤਰੀ ਉਨ੍ਹਾਂ ਕੁੱਝ ਲੋਕਾਂ ਵਿਚੋਂ ਇਕ ਹੋਣਗੇ, ਜੋ ਡਿਊਕ ਆਫ ਇਡਨਬਰਗ, ਮਰਹੂਮ ਪ੍ਰਿੰਸ ਫਿਲਿਪ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਹਾਊਸ ਆਫ਼ ਕਾਮਨਸ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਵਾਲ ਕਟਵਾਉਣਗੇ। ਤਾਲਾਬੰਦੀ ਵਿਚ ਢਿੱਲ ਦਿੱਤੇ ਜਾਣ ਦੇ ਇਸ ਪੜਾਅ ਵਿਚ ਲਾਇਬ੍ਰੇਰੀਆਂ ਅਤੇ ਭਾਈਚਾਰਕ ਕੇਂਦਰਾਂ ਵਰਗੀਆਂ ਸਰਕਾਰੀ ਇਮਾਰਤਾਂ ਫਿਰ ਤੋਂ ਖੁੱਲ੍ਹ ਸਕਦੀਆਂ ਹਨ। ਘਰ ਦੇ ਬਾਅਦ ਹੋਣ ਵਾਲੇ ਕੁੱਝ ਛੋਟੇ ਪ੍ਰੋਗਰਾਮਾਂ ਜਿਵੇਂ, ਸਾਹਿਤ ਮੇਲੇ, ਵਿਆਹ, ਨਾਗਰਿਕ ਸਾਂਝੇਦਾਰੀ ਅਤੇ ਹੋਰ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ 15 ਲੋਕਾਂ ਨਾਲ ਆਯੋਜਨ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਇਕ-ਦੂਜੇ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਘਰਾਂ ਤੋਂ ਬਾਹਰ ਵੀ ਮੇਲ-ਮਿਲਾਪ ’ਤੇ ਸਖ਼ਤ ਮਨਾਹੀ ਹੈ।
 


author

cherry

Content Editor

Related News