ਜਾਨਸਨ ਅਤੇ ਬਾਈਡੇਨ ਪਹਿਲੀ ਵਾਰ ਕੌਰਨਵਾਲ ''ਚ ਕਰਨਗੇ ਮੁਲਾਕਾਤ

Thursday, Jun 10, 2021 - 01:39 PM (IST)

ਜਾਨਸਨ ਅਤੇ ਬਾਈਡੇਨ ਪਹਿਲੀ ਵਾਰ ਕੌਰਨਵਾਲ ''ਚ ਕਰਨਗੇ ਮੁਲਾਕਾਤ

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੀਰਵਾਰ ਨੂੰ ਕੌਰਨਵਾਲ ਵਿਚ ਪਹਿਲੀ ਵਾਰ ਮੁਲਾਕਾਤ ਕਰਨਗੇ। ਇਹ ਮੁਲਾਕਾਤ ਜੀ-7 ਨੇਤਾਵਾਂ ਦੇ ਸਿਖਰ ਸੰਮੇਲਨ ਤੋਂ ਪਹਿਲਾਂ ਹੋ ਰਹੀ ਹੈ ਜਿਸ ਦੀ ਮੇਜ਼ਬਾਨੀ ਬ੍ਰਿਟੇਨ ਕਰ ਰਿਹਾ ਹੈ। 'ਡਾਊਨਿੰਗ ਸਟ੍ਰੀਟ' ਨੇ ਦੱਸਿਆ ਕਿ ਦੋਹਾਂ ਨੇਤਾਵਾਂ ਵਿਚਾਲੇ 'ਅਟਲਾਂਟਿਕ ਚਾਰਟਰ' ਨੂੰ ਲੈ ਕੇ ਸਹਮਿਤੀ ਬਣੀ ਸਕਦੀ ਹੈ ਜੋ ਯੁੱਧ ਦੇ ਬਾਅਦ ਦੀ ਦੁਨੀਆ ਲਈ ਆਪਣੇ ਟੀਚਿਆਂ ਨੂੰ ਨਿਰਧਾਰਤ ਕਰਨ ਲਈ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਅਤੇ ਰਾਸ਼ਟਰਪਤੀ ਫ੍ਰੈਂਕਲਿਨ ਡੀ ਰੂਜ਼ਵੈਲਟ ਵੱਲੋਂ 1941 ਵਿਚ ਦਿੱਤੇ ਗਏ ਇਤਿਹਾਸਿਕ ਸੰਯੁਕਤ ਬਿਆਨ 'ਤੇ ਆਧਾਰਿਤ ਹੈ।  

ਮੂਲ 'ਅਟਲਾਂਟਿਕ ਚਾਰਟਰ' ਵਿਚ ਇਤਿਹਾਸਿਕ ਸਮਝੌਤੇ ਸ਼ਾਮਲ ਸਨ ਜਿਹਨਾਂ ਨਾਲ ਸੰਯੁਕਤ ਰਾਸ਼ਟਰ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਗਠਨ ਦਾ ਰਸਤਾ ਪੱਧਰਾ ਹੋਇਆ ਸੀ। ਉੱਥੇ 2021 ਅਟਲਾਂਟਿਕ ਚਾਰਟਰ ਨੂੰ ਉਹਨਾਂ ਕਦਰਾਂ ਕੀਮਤਾਂ ਨੂੰ ਧੁਨੀਮਤ ਕਰਨ ਅਤੇ ਨਵੀਆਂ ਹਿੱਸੇਦਾਰੀਆਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਸ ਵਿਚ ਅਮਰੀਕਾ ਅਤੇ ਬ੍ਰਿਟੇਨ ਵਿਚਾਲੇ ਲੈਣ-ਦੇਣ ਲਈ ਇਕ ਨਵਾਂ 'ਟ੍ਰੈਵਲ ਟਾਸਕਫੋਰਸ' ਸ਼ਾਮਲ ਹੈ। ਜਾਨਸਨ ਨੇ ਕਿਹਾ,''ਚਰਚਿਲ ਅਤੇ ਰੂਜ਼ਵੈਲਟ ਨੂੰ ਵਿਨਾਸ਼ਕਾਰੀ ਯੁੱਧ ਦੇ ਬਾਅਦ ਦੁਨੀਆ ਨੂੰ ਕਿਵੇਂ ਪਟੜੀ 'ਤੇ ਲਿਆਂਦਾ ਜਾਵੇ ਇਸ ਸਵਾਲ ਦਾ ਸਾਹਮਣਾ ਕਰਨਾ ਪਿਆ ਸੀ ਉੱਥੇ ਅੱਜ ਸਾਨੂੰ ਬਹੁਤ ਵੀ ਵੱਖਰੇ ਪਰ ਘੱਟ ਡਰਾਉਣੀ ਚੁਣੌਤੀ ਨਾਲ ਨਜਿੱਠਣਾ ਹੋਵੇਗਾ ਮਤਲਬ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਕਿਵੇਂ ਬਿਹਤਰ ਕੱਲ੍ਹ ਦਾ ਨਿਰਮਾਣ ਕਰੀਏ।'' 

ਪੜ੍ਹੋ ਇਹ ਅਹਿਮ ਖਬਰ-  ਭਾਰਤ ਨੂੰ 8 ਕਰੋੜ ਐਂਟੀ ਕੋਵਿਡ-19 ਟੀਕੇ ਦੇਵੇਗਾ ਅਮਰੀਕਾ

ਉਹਨਾਂ ਨੇ ਕਿਹਾ,''ਜਿਹੋ ਜਿਹਾ ਅਸੀਂ ਕਰਦੇ ਆਏ ਹਾਂ ਬ੍ਰਿਟੇਨ ਅਤੇ ਅਮਰੀਕਾ ਸਭ ਤੋਂ ਕਰੀਬੀ ਅਤੇ ਸਭ ਤੋਂ ਵੱਡੇ ਸਹਿਯੋਗੀ ਹਨ ਜੋ ਦੁਨੀਆ ਦੇ ਸਥਿਰ ਅਤੇ ਖੁਸ਼ਹਾਲ ਭਵਿੱਖ ਲਈ ਮਹੱਤਵਪੂਰਨ ਹਨ। ਰਾਸ਼ਟਰਪਤੀ ਬਾਈਡੇਨ ਅਤੇ ਮੈਂ ਵੀਰਵਾਰ ਨੂੰ ਜਿਹੜੇ ਸਮਝੌਤੇ ਕਰਾਂਗੇ ਉਹ ਸਾਡੀਆਂ ਕਦਰਾਂ ਕੀਮਤਾਂ ਅਤੇ ਦ੍ਰਿਸ਼ਟੀਕੋਣ 'ਤੇ ਆਧਾਰਿਤ ਹੋਣਗੇ ਅਤੇ ਇਕ ਸਥਾਈ ਗਲੋਬਲ ਸੁਧਾਰ ਦੀ ਨੀਂਹ ਰੱਖਣਗੇ।'' ਉਹਨਾਂ ਨੇ ਕਿਹਾ,''80 ਸਾਲ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਿਹਤਰ ਭਵਿੱਖ ਦਾ ਵਾਅਦਾ ਕਰਦੇ ਹੋਏ ਇਕੱਠੇ ਆਏ ਸਨ। ਅੱਜ ਅਸੀਂ ਵੀ ਇਹੀ ਕਰਾਂਗੇ।'' ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਪ੍ਰਕੋਪ ਦੇ ਬਾਅਦ ਪਹਿਲੀ ਵਾਰ ਜੀ-7 ਦੇ ਨੇਤਾ ਕੌਰਨਵਾਲ ਵਿਚ ਸ਼ੁੱਕਰਵਾਰ ਨੂੰ ਬੈਠਕ ਕਰਨਗੇ।

ਪੜ੍ਹੋ ਇਹ ਅਹਿਮ ਖਬਰ - ਪਹਿਲੀ ਵਿਦੇਸ਼ ਯਾਤਰਾ 'ਤੇ ਚੱਲੇ ਬਾਈਡੇਨ ਦੇ ਰਾਹ 'ਚ ਕੀੜੇ ਨੇ ਪਾਈ ਅੜਚਨ, ਵੀਡੀਓ ਵਾਇਰਲ


author

Vandana

Content Editor

Related News