ਤਾਜ਼ਿਕਿਸਤਾਨ ਸਰਹੱਦ ''ਚ ਆਈ.ਐਸ. ਦੇ 15 ਅੱਤਵਾਦੀ ਢੇਰ

11/06/2019 11:14:29 PM

ਦੁਸ਼ਾਂਬੇ (ਸ਼ਿਨਹੁਆ)- ਤਾਜ਼ਿਕਿਸਤਾਨ ਸਰਹੱਦ 'ਤੇ ਬੁੱਧਵਾਰ ਨੂੰ ਤੜਕੇ ਇਸਲਾਮਿਕ ਸਟੇਟ (ਆਈ.ਐਸ.) ਦੇ 15 ਅੱਤਵਾਦੀ ਮਾਰੇ ਗਏ ਅਤੇ ਪੰਜ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ। ਸਥਾਨਕ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਤਾਜ਼ਿਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਲਈ ਸੂਬਾ ਕਮੇਟੀ ਨੇ ਕਿਹਾ ਕਿ ਤਾਜ਼ਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ 60 ਕਿਲੋਮੀਟਰ ਦੂਰ ਹੋਈ ਗੋਲੀਬਾਰੀ ਵਿਚ ਤਾਜ਼ਿਕ ਸਰਹੱਦੀ ਗਾਡਰ ਅਤੇ ਇਕ ਪੁਲਸ ਮੁਲਾਜ਼ਮ ਦੀ ਵੀ ਮੌਤ ਹੋਈ ਹੈ। ਕਮੇਟੀ ਪ੍ਰੈਸ ਸੇਵਾ ਮੁਤਾਬਕ ਆਈ.ਐਸ. ਦੇ ਅੱਤਵਾਦੀਆਂ ਨੇ ਐਤਵਾਰ ਨੂੰ ਨਾਜਾਇਜ਼ ਤੌਰ 'ਤੇ ਅਫਗਾਨਿਸਤਾਨ ਤੋਂ ਸਰਹੱਦ ਪਾਰ ਕੀਤੀ ਸੀ। 


Sunny Mehra

Content Editor

Related News