ਸਰਹੱਦ ''ਤੇ ਤਣਾਅ ਨੂੰ ਲੈ ਕੇ ਭਾਰਤ-ਪਾਕਿ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ-ਅਮਰੀਕਾ

Wednesday, Feb 28, 2018 - 09:53 AM (IST)

ਇਸਲਾਮਾਬਾਦ(ਬਿਊਰੋ)— ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਨੂੰ ਸਰਹੱਦ 'ਤੇ ਤਣਾਅ ਦੇ ਮੁੱਦੇ ਨੂੰ ਗੱਲਬਾਤ ਜ਼ਰੀਏ ਹੱਲ ਕਰਨਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੀਥਰ ਨੋਰਟ ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ, 'ਸਾਨੂੰ ਲੱਗਦਾ ਹੈ ਕਿ ਦੋਵਾਂ ਪੱਖਾਂ ਨੂੰ ਨਿਸ਼ਚਿਤ ਰੂਪ ਨਾਲ ਬਿਠਾ ਕੇ ਇਸ ਬਾਰੇ ਵਿਚ ਗੱਲਬਾਤ ਕਰਨੀ ਚਾਹੀਦੀ ਹੈ।'
ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਪੈਦਾ ਤਣਾਅ ਨੂੰ ਖਤਮ ਕਰਨ ਵਿਚ ਅਮਰੀਕਾ ਦੀ ਭੂਮਿਕਾ ਦੇ ਸਬੰਧ ਵਿਚ ਕੀਤੇ ਗਏ ਸਵਾਲ 'ਤੇ ਉਨ੍ਹਾਂ ਨੇ ਇਹ ਪ੍ਰਤੀਕਿਰਿਆ ਦਿੱਤੀ। ਭਾਰਤ-ਪਾਕਿਸਤਾਨ ਵਿਵਾਦ ਦਾ ਮਾਮਲਾ ਚੋਟੀ ਦੇ ਅਮਰੀਕੀ ਜਨਰਲ ਵੱਲੋਂ ਅਮਰੀਕੀ ਕਾਂਗਰਸ ਵਿਚ ਵੀ ਚੁੱਕਿਆ ਗਿਆ ਸੀ। 'ਯੂ.ਐਸ. ਸੈਂਟਰਲ ਕਮਾਨ' ਦੇ ਕਮਾਂਡਰ, ਜਨਰਲ ਜੋਸੇਫ ਵੋਟੇਲ ਨੇ 'ਸੈਨੇਟ ਆਰਮਡ ਸਰਵੀਸਿਜ਼ ਕਮੇਟੀ' ਦੇ ਸਾਹਮਣੇ ਗਵਾਹੀ ਵਿਚ ਕਿਹਾ ਸੀ, 'ਪ੍ਰਮਾਣੂ ਸ਼ਕਤੀ ਸੰਪਨ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਥਾਈ ਰੂਪ ਨਾਲ ਬਣਿਆ ਹੋਇਆ ਹੈ।'


Related News