ਓਮੀਕਰੋਨ ਖ਼ਿਲਾਫ਼ ਬੂਸਟਰ ਖੁਰਾਕ ਪ੍ਰਭਾਵਸ਼ਾਲੀ: ਬ੍ਰਿਟਿਸ਼ ਅਧਿਐਨ

Saturday, Dec 11, 2021 - 01:41 AM (IST)

ਲੰਡਨ  -  ਕੋਵਿਡ-19 ਟੀਕੇ ਦੀ ਤੀਜੀ ਬੂਸਟਰ ਖੁਰਾਕ ਕੋਰੋਨਾ ਵਾਇਰਸ ਦੇ ਓਮੀਕਰੋਨ ਸਵਰੂਪ ਤੋਂ ਹੋਣ ਵਾਲੇ ਇਨਫੈਕਸ਼ਨ ਦੇ ਮਾਮਲਿਆਂ ਵਿੱਚ 70 ਤੋਂ 75 ਫ਼ੀਸਦੀ ਤੱਕ ਸੁਰੱਖਿਆ ਪ੍ਰਦਾਨ ਕਰਦੀ ਹੈ। ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ (ਯੂ.ਕੇ.ਐੱਚ.ਐੱਸ.ਏ.) ਨੇ ਸ਼ੁੱਕਰਵਾਰ ਨੂੰ ਇਹ ਕਿਹਾ। ਏਜੰਸੀ ਨੇ ਨਵੀਨਤਮ ਤਕਨੀਕੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਕਸਫੋਰਡ/ਐਸਟਰਾਜੇਨੇਕਾ- ਭਾਰਤ ਵਿੱਚ ਕੋਵਿਸ਼ੀਲਡ ਨਾਮ ਤੋਂ-ਅਤੇ ਫਾਈਜ਼ਰ/ਬਾਇਓਨਟੈਕ ਟੀਕੇ ਦੀਆਂ ਦੋ ਖੁਰਾਕਾਂ ਮੌਜੂਦਾ ਸਮੇਂ ਵਿੱਚ ਸਭ ਤੋਂ ਜ਼ਿਆਦਾ ਪ੍ਰਸਾਰਿਤ ਕੋਵਿਡ-19 ਦੇ ਡੈਲਟਾ ਸਵਰੂਪ ਦੇ ਮੁਕਾਬਲੇ ਲੱਛਣ ਵਾਲੇ ਇਨਫਕੈਸ਼ਨ ਵਿੱਚ ‘ਬਹੁਤ ਘੱਟ ਸੁਰੱਖਿਆ ਦਿੰਦੀਆਂ ਹਨ।  ਹਾਲਾਂਕਿ, ਵੇਖਿਆ ਗਿਆ ਹੈ ਕਿ ਤੀਜੀ ਖੁਰਾਕ ਵਾਇਰਸ ਦੇ ਨਵੇਂ ਸਵਰੂਪ ਵਿਰੁੱਧ ਪ੍ਰਤੀਰੋਧਕ ਨੂੰ ਮਜ਼ਬੂਤ ਕਰਦੀ ਹੈ। 

ਇਹ ਅਧਿਐਨ ਓਮੀਕਰੋਨ ਦੇ 581 ਮਾਮਲਿਆਂ ਦੇ ਵਿਸ਼ਲੇਸ਼ਣ 'ਤੇ ਆਧਾਰਿਤ ਹੈ। ਯੂ.ਕੇ.ਐੱਚ.ਐੱਸ.ਏ. ਨੇ ਕਿਹਾ, ‘‘ਮੌਜੂਦਾ ਰੂਝਾਨ ਵਿੱਚ ਬਦਲਾਅ ਨਹੀਂ ਹੁੰਦਾ ਹੈ ਤਾਂ ਇਸ ਮਹੀਨੇ ਦੇ ਅੰਤ ਤੱਕ ਬ੍ਰਿਟੇਨ ਵਿੱਚ ਪੀੜਤਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਜਾਵੇਗੀ। ਏਜੰਸੀ ਨੇ ਕਿਹਾ, ‘‘ਟੀਕੇ ਪ੍ਰਭਾਵ ਨੂੰ ਲੈ ਕੇ ਸ਼ੁਰੂਆਤੀ ਅੰਕੜਿਆਂ ਤੋਂ ਲੱਗਦਾ ਹੈ ਕਿ ਵਾਇਰਸ ਦੇ ਨਵੇਂ ਸਵਰੂਪ ਖ਼ਿਲਾਫ਼ ਬੂਸਟਰ ਖੁਰਾਕ ਸ਼ੁਰੂਆਤੀ ਦੌਰ ਵਿੱਚ ਜ਼ਿਆਦਾ ਪ੍ਰਭਾਵੀ ਹੈ ਅਤੇ ਕਰੀਬ 70 ਤੋਂ 75 ਫ਼ੀਸਦੀ ਤੱਕ ਲੱਛਣ ਵਾਲੇ ਇਨਫੈਕਸ਼ਨ ਵਿੱਚ ਸੁਰੱਖਿਆ ਪ੍ਰਦਾਨ ਕਰਦੀ ਹੈ। ਵਾਇਰਸ ਦੇ ਸਵਰੂਪ ਦੇ ਸ਼ੁਰੂਆਤੀ ਅਧਿਐਨ 'ਤੇ ਆਧਾਰਿਤ ਹੋਣ ਦੀ ਵਜ੍ਹਾ ਨਾਲ ਸਾਰੇ ਮੁਲਾਂਕਣਾਂ ਵਿੱਚ ਅਨਿਸ਼ਚਿਤਤਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News