ਅਫਗਾਨਿਸਤਾਨ 'ਚ ਸਕੂਲ ਨੇੜੇ ਬੰਬ ਧਮਾਕੇ 'ਚ 25 ਦੀ ਮੌਤ ਤੇ 50 ਜ਼ਖਮੀ
Saturday, May 08, 2021 - 09:24 PM (IST)
ਕਾਬੁਲ-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ 'ਚ ਸ਼ਨੀਵਾਰ ਨੂੰ ਇਕ ਸਕੂਲ ਦੇ ਨੇੜੇ ਹੋਏ ਬੰਬ ਧਮਾਕੇ 'ਚ ਘਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਜਿਸ 'ਚ ਕਈ ਨੌਜਵਾਨ ਵਿਦਿਆਰਥੀ ਵੀ ਸ਼ਾਮਲ ਹਨ। ਅਫਗਾਨ ਸਰਕਾਰ ਨੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।ਮੰਤਰਾਲਾ ਦੇ ਬੁਲਾਰੇ ਤਾਰਿਕ ਅਰੀਆਨ ਨੇ ਦੱਸਿਆ ਕਿ ਸ਼ਿਆ ਬਹੁਲ ਦਸਤ-ਏ-ਬਾਰਚੀ ਇਲਾਕੇ 'ਚ ਸਥਿਤ ਸਇਅਦ ਅਲ-ਸ਼ਾਹਦਾ ਸਕੂਲ ਨੇੜੇ ਹੋਏ ਧਮਾਕੇ ਵਾਲੀ ਥਾਂ 'ਤੇ ਐਂਬੂਲੈਂਸ ਪਹੁੰਚ ਰਹੀ ਹੈ।
ਇਹ ਵੀ ਪੜ੍ਹੋ-ਵੈਕਸੀਨ ਟਾਸਕ ਫੋਰਸ ਮੁਖੀ ਦਾ ਦਾਅਵਾ, ਅਗਸਤ ਤੱਕ ਕੋਰੋਨਾ ਮੁਕਤ ਹੋ ਜਾਵੇਗਾ ਬ੍ਰਿਟੇਨ !
ਸਿਹਤ ਮੰਤਰਾਲਾ ਦੇ ਬੁਲਾਰੇ ਗੁਲਾਮ ਦਸਤੀਗਰ ਨਾਜਾਰੀ ਨੇ ਦੱਸਿਆ ਕਿ ਨਾਰਾਜ਼ ਭੀੜ ਨੇ ਐਂਬੂਲੈਂਸ 'ਤੇ ਹਮਲਾ ਕੀਤਾ ਅਤੇ ਇਥੇ ਤੱਕ ਕਿ ਸਥਾਨਕ ਮੁਲਾਜ਼ਮਾਂ ਦੀ ਕੁੱਟਮਾਰ ਵੀ ਕੀਤੀ।ਉਨ੍ਹਾਂ ਨੂੰ ਸਹਿਯੋਗ ਕਰਨ ਅਤੇ ਐਂਬੂਲੈਂਸ ਨੂੰ ਘਟਨਾ ਵਾਲੀ ਥਾਂ 'ਤੇ ਜਾਣ ਦੇਣ ਦੀ ਅਪੀਲ ਵੀ ਕੀਤੀ ਹੈ। ਅਰੀਆਨ ਅਤੇ ਨਾਜ਼ਾਰੀ ਨੇ ਕਿਹਾ ਕਿ ਹਮਲੇ 'ਚ ਘਟੋ-ਘੱਟ 50 ਲੋਕ ਜ਼ਖਮੀ ਹੋਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਤੁਰੰਤ ਹਮਲੇ ਦੀ ਜ਼ਿੰਮਵਾਰੀ ਕਿਸੇ ਸੰਗਠਨ ਨੇ ਨਹੀਂ ਲਈ ਹੈ ਪਰ ਪੂਰਬੀ 'ਚ ਇਸ ਸ਼ਿਆ ਇਲਾਕੇ 'ਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ।
ਇਹ ਵੀ ਪੜ੍ਹੋ-ਯੂਰਪੀਨ ਯੂਨੀਅਨ ਫਾਈਜ਼ਰ ਦੀਆਂ ਸੰਭਾਵਿਤ 1.8 ਅਰਬ ਖੁਰਾਕਾਂ ਖਰੀਦਣ 'ਤੇ ਹੋਇਆ ਸਹਿਮਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।