ਅਮਰੀਕਾ ਦੇ ਇਥਾਕਾ ਸ਼ਹਿਰ 'ਚ ਯੂਨੀਵਰਸਿਟੀ ਕੈਂਪਸ 'ਚ ਬੰਬ ਹੋਣ ਦੀ ਧਮਕੀ

Monday, Nov 08, 2021 - 04:59 PM (IST)

ਅਮਰੀਕਾ ਦੇ ਇਥਾਕਾ ਸ਼ਹਿਰ 'ਚ ਯੂਨੀਵਰਸਿਟੀ ਕੈਂਪਸ 'ਚ ਬੰਬ ਹੋਣ ਦੀ ਧਮਕੀ

ਇਥਾਕਾ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਨਿਊਯਾਰਕ ਦੇ ਇਥਾਕਾ ਸ਼ਹਿਰ ਵਿਚ ਆਈ.ਵੀ. ਲੀਗ ਯੂਨੀਵਰਸਿਟੀ ਕੈਂਪਸ ਵਿਚ ਵੀਕੈਂਡ 'ਤੇ ਬੰਬ ਰੱਖੇ ਹੋਣ ਦੀਆਂ ਕਈ ਜਾਅਲੀ ਧਮਕੀਆਂ ਮਿਲੀਆਂ। ਯੂਨੀਵਰਸਿਟੀ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੰਬ ਧਮਾਕਿਆਂ ਦੀਆਂ ਇਨ੍ਹਾਂ ਧਮਕੀਆਂ ਤੋਂ ਬਾਅਦ ਕਾਰਨੇਲ, ਕੋਲੰਬੀਆ ਅਤੇ ਬ੍ਰਾਊਨ ਯੂਨੀਵਰਸਿਟੀਆਂ ਨੇ ਐਤਵਾਰ ਨੂੰ ਵਿਦਿਆਰਥੀਆਂ ਨੂੰ ਧਮਕੀਆਂ ਪ੍ਰਤੀ ਸੁਚੇਤ ਕੀਤਾ ਸੀ। ਸੁਰੱਖਿਆ ਜਾਂਚ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਦੇ ਕੈਂਪਸ ਦੀਆਂ ਕੁਝ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ।

ਵਿਦਿਆਰਥੀਆਂ ਨੂੰ ਸਥਾਨਕ ਪੁਲਸ ਵੱਲੋਂ ਜਾਂਚ ਪੂਰੀ ਹੋਣ ਤੱਕ ਯੂਨੀਵਰਸਿਟੀ ਕੈਂਪਸ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਇਥਾਕਾ ਸ਼ਹਿਰ ਵਿਚ ਕਈ ਯੂਨੀਵਰਸਿਟੀਆਂ ਅਤੇ ਉਹਨਾਂ ਨਾਲ ਸਬੰਧਤ ਕਾਲਜ ਹਨ। ਦੋ ਦਿਨ ਪਹਿਲਾਂ ਯੇਲ ਯੂਨੀਵਰਸਿਟੀ ਵਿਚ ਬੰਬ ਧਮਾਕੇ ਦੀ ਧਮਕੀ ਤੋਂ ਬਾਅਦ, ਯੂਨੀਵਰਸਿਟੀ ਕੈਂਪਸ ਵਿਚ ਸਥਿਤ ਕਈ ਇਮਾਰਤਾਂ ਦੇ ਨਾਲ-ਨਾਲ ਨੇੜਲੇ ਨਿਊ ਹੈਵਨ ਵਿਚ ਕਾਰੋਬਾਰੀ ਅਦਾਰਿਆਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਸੁਰੱਖਿਆ ਸਬੰਧੀ ਜਾਂਚ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਤੋਂ ਯੂਨੀਵਰਸਿਟੀ ਵਿਚ ਕਲਾਸਾਂ ਸ਼ੁਰੂ ਹੋ ਗਈਆਂ ਸਨ।


author

cherry

Content Editor

Related News