ਪਾਕਿਸਤਾਨ ਦੇ ਕਵੇਟਾ ’ਚ ਬੰਬ ਧਮਾਕਾ, 4 ਦੀ ਮੌਤ, 15 ਜ਼ਖ਼ਮੀ

Friday, Dec 31, 2021 - 10:50 AM (IST)

ਪਾਕਿਸਤਾਨ ਦੇ ਕਵੇਟਾ ’ਚ ਬੰਬ ਧਮਾਕਾ, 4 ਦੀ ਮੌਤ, 15 ਜ਼ਖ਼ਮੀ

ਕਵੇਟਾ (ਭਾਸ਼ਾ) : ਪਾਕਿਸਤਾਨ ਦੇ ਕਵੇਟਾ ਸੂਬੇ ਵਿਚ ਵੀਰਵਾਰ ਦੀ ਰਾਤ ਇਕ ਬੰਬ ਧਮਾਕੇ ਵਿਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੰਬ ਧਮਾਕਾ ਜਿੰਨਾ ਰੋਡ ’ਤੇ ਸਾਇੰਸ ਕਾਲਜ ਦੇ ਨੇੜੇ ਖੜ੍ਹੀ ਇਕ ਕਾਰ ਕੋਲ ਹੋਇਆ।

ਇਹ ਵੀ ਪੜ੍ਹੋ: ਨਹੀਂ ਬਾਜ ਆ ਰਿਹਾ ਚੀਨ! ਅਰੁਣਾਚਲ ਪ੍ਰਦੇਸ਼ ’ਚ 15 ਹੋਰ ਥਾਵਾਂ ਲਈ ਐਲਾਨੇ ਚੀਨੀ ਨਾਂ, ਭਾਰਤ ਨੇ ਦਿੱਤਾ ਇਹ ਜਵਾਬ

ਜਿੰਨਾ ਰੋਡ ਕਵੇਟਾ ਦੇ ਮੁੱਖ ਮਾਰਗਾਂ ਵਿਚੋਂ ਇਕ ਹੈ ਅਤੇ ਖ਼ਰੀਦਦਾਰੀ ਲਈ ਕਾਫ਼ੀ ਪ੍ਰਸਿੱਧ ਅਤੇ ਸਭ ਤੋਂ ਵਿਅਸਤ ਸਥਾਨ ਹੈ। ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਨੂੰ ਕਵੇਟਾ ਸਿਵਲ ਹਸਪਤਾਲ ਵਿਚ ਦਾਖ਼ਲ ਕਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਨਾਲ ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਪਾਕਿਸਤਾਨ ਦੇ ਇਸ ਇਲਾਕੇ ਵਿਚ ਇਸਲਾਮਿਕ ਸਟੇਟ ਕਾਫ਼ੀ ਸਰਗਰਮ ਹੈ। 

ਇਹ ਵੀ ਪੜ੍ਹੋ: Year Ender 2021: 'ਭੀੜਤੰਤਰ', 'ਦੌਲਤ' ਸਮੇਤ 10 ਵੱਡੇ ਸਬਕ ਜੋ ਦੁਨੀਆ ਨੂੰ ਮਿਲੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News