ਬੋਲਸੋਨਾਰੋ ਦੇ ਸਮਰਥਕਾਂ ਦੀ ਪੁਲਸ ਨਾਲ ਹਿੰਸਕ ਝੜਪ, ਕਈ ਵਾਹਨਾਂ ਨੂੰ ਲਾਈ ਅੱਗ

Tuesday, Dec 13, 2022 - 03:42 PM (IST)

ਬੋਲਸੋਨਾਰੋ ਦੇ ਸਮਰਥਕਾਂ ਦੀ ਪੁਲਸ ਨਾਲ ਹਿੰਸਕ ਝੜਪ, ਕਈ ਵਾਹਨਾਂ ਨੂੰ ਲਾਈ ਅੱਗ

ਰੀਓ ਡੀ ਜੇਨੇਰੀਓ (ਭਾਸ਼ਾ)- ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੇ ਸਮਰਥਕਾਂ ਦੀ ਸੋਮਵਾਰ ਨੂੰ ਪੁਲਸ ਨਾਲ ਹਿੰਸਕ ਝੜਪ ਹੋ ਗਈ। ਇਸ ਦੌਰਾਨ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਰਾਜਧਾਨੀ ਬ੍ਰਾਸੀਲੀਆ ਵਿੱਚ ਸੰਘੀ ਪੁਲਸ ਦੇ ਹੈੱਡਕੁਆਰਟਰ 'ਤੇ ਹਮਲਾ ਕਰਨ ਦੀ ਕਥਿਤ ਕੋਸ਼ਿਸ਼ ਕੀਤੀ ਗਈ। ਅਰਾਜਕਤਾ ਫੈਲਾਉਂਦੇ ਕੁਝ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਤੇ ਸਥਾਨਕ ਟੈਲੀਵਿਜ਼ਨ ਚੈਨਲਾਂ 'ਤੇ ਪ੍ਰਸਾਰਿਤ ਹੋਈਆਂ ਹਨ। ਇਨ੍ਹਾਂ ਵਿੱਚੋਂ ਕਈ ਲੋਕ ਬ੍ਰਾਜ਼ੀਲ ਦੇ ਝੰਡੇ ਨੂੰ ਦਰਸਾਉਣ ਵਾਲੇ ਪੀਲੇ ਅਤੇ ਹਰੇ ਰੰਗ ਦੇ ਕੱਪੜੇ ਪਾ ਕੇ ਸ਼ਹਿਰ ਵਿੱਚ ਘੁੰਮਦੇ ਨਜ਼ਰ ਆਏ।

PunjabKesari

ਬ੍ਰਾਸੀਲੀਆ ਦੇ ਜਨਤਕ ਸੁਰੱਖਿਆ ਦੇ ਸਕੱਤਰੇਤ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਸ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਝੜਪਾਂ ਸ਼ੁਰੂ ਹੋ ਗਈਆਂ। ਇਸ ਤੋਂ ਪਹਿਲਾਂ ਦਿਨ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਅਲੈਗਜ਼ੈਂਡਰ ਡੀ. ਮੋਰੇਸ ਨੇ ਜੋਸ ਅਕਾਸੀਓ ਸੇਰੇਰੇ ਜਾਵਾਂਤੇ ਦੀ ਅਸਥਾਈ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ ਸੀ। ਜਾਵਾਂਤੇ 'ਤੇ ਲੋਕਤੰਤਰ ਵਿਰੋਧੀ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਦਾ ਦੋਸ਼ ਹੈ। ਬੋਲਸੋਨਾਰੋ ਨੂੰ 30 ਅਕਤੂਬਰ ਨੂੰ ਹੋਈਆਂ ਮੁੜ ਚੋਣਾਂ ਵਿੱਚ ਆਪਣੇ ਵਿਰੋਧੀ ਡਾ ਸਿਲਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਬਹੁਤ ਸਾਰੇ ਸਮਰਥਕ ਦੇਸ਼ ਭਰ ਵਿੱਚ ਮਿਲਟਰੀ ਬੈਰਕਾਂ ਦੇ ਬਾਹਰ ਇਕੱਠੇ ਹੋਏ ਅਤੇ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਹਥਿਆਰਬੰਦ ਬਲਾਂ ਨੂੰ ਇਸ਼ ਵਿਚ ਦਖ਼ਲ ਦੇਣ ਦੀ ਮੰਗ ਕੀਤੀ।

PunjabKesari

ਇਸ ਤੋਂ ਪਹਿਲਾਂ ਸੋਮਵਾਰ ਨੂੰ, ਦੇਸ਼ ਦੀ ਚੋਣ ਅਥਾਰਟੀ ਨੇ ਡਾ ਸਿਲਵਾ ਦੀ ਜਿੱਤ 'ਤੇ ਮੋਹਰ ਲਗਾਉਂਦੇ ਹੋਏ ਉਨ੍ਹਾਂ ਨੂੰ ਇੱਕ ਅਧਿਕਾਰਤ ਸਰਟੀਫਿਕੇਟ ਜਾਰੀ ਸੀ। ਬੋਲਸੋਨਾਰੋ ਲਗਾਤਾਰ ਦੇਸ਼ ਦੀ "ਇਲੈਕਟ੍ਰਾਨਿਕ ਵੋਟਿੰਗ ਪ੍ਰਣਾਲੀ" 'ਤੇ ਸਵਾਲ ਚੁੱਕਦੇ ਰਹੇ ਹਨ ਅਤੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਰਾਜਨੀਤਿਕ ਭਵਿੱਖ ਹੁਣ ਉਨ੍ਹਾਂ ਦੇ ਹੱਥਾਂ ਵਿੱਚ ਹੈ।


author

cherry

Content Editor

Related News