ਬੋਲੀਵੀਆ ਦੀ ਰਾਸ਼ਟਰਪਤੀ ਨੇ ਚੋਣਾਂ ਤੋਂ ਪਹਿਲਾਂ ਮੰਗਿਆ ਸਾਰੇ ਮੰਤਰੀਆਂ ਤੋਂ ਅਸਤੀਫਾ

Tuesday, Jan 28, 2020 - 12:08 AM (IST)

ਬੋਲੀਵੀਆ ਦੀ ਰਾਸ਼ਟਰਪਤੀ ਨੇ ਚੋਣਾਂ ਤੋਂ ਪਹਿਲਾਂ ਮੰਗਿਆ ਸਾਰੇ ਮੰਤਰੀਆਂ ਤੋਂ ਅਸਤੀਫਾ

ਲਾ ਪਾਜ਼ - ਬੋਲੀਵੀਆ ਦੀ ਆਖਰੀ ਰਾਸ਼ਟਰਪਤੀ ਜੀਨਿਨ ਅੰਜ ਨੇ ਆਮ ਚੋਣਾਂ ਤੋਂ ਕਰੀਬ 3 ਮਹੀਨੇ ਪਹਿਲਾਂ ਆਪਣੇ ਸਾਰੇ ਮੰਤਰੀਆਂ ਤੋਂ ਅਸਤੀਫਾ ਮੰਗ ਲਿਆ ਹੈ। ਰਾਸ਼ਟਰਪਤੀ ਦਫਤਰ ਵੱਲੋਂ ਐਤਵਾਰ ਨੂੰ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਦੇਸ਼ ਵਿਚ 3 ਮਈ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਦਫਤਰ ਨੇ ਆਖਿਆ ਕਿ ਅੰਜ ਨੇ ਲੋਕਤਾਂਤਰਿਕ ਪਰਿਵਰਤਨ ਲਈ ਸਾਰੇ ਮੰਤਰੀਆਂ ਤੋਂ ਅਸਤੀਫਾ ਮੰਗਣ ਦਾ ਫੈਸਲਾ ਲਿਆ ਹੈ।

ਅੰਜ ਨੇ ਪਹਿਲਾਂ ਚੋਣ ਨਾ ਲੱਡ਼ਣ ਦਾ ਕੀਤਾ ਸੀ ਐਲਾਨ
ਬਿਆਨ ਵਿਚ ਆਖਿਆ ਗਿਆ ਕਿ ਚੋਣਾਂ ਦੇ ਚੱਕਰ ਵਿਚ ਇਸ ਤਰ੍ਹਾਂ ਦੇ ਬਦਲਾਅ ਆਮ ਹਨ। ਅੰਜ ਦੇ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਉਮੀਦਵਾਰੀ ਪੇਸ਼ ਕਰਨ ਦੇ ਫੈਸਲੇ ਖਿਲਾਫ ਸੰਚਾਰ ਮੰਤਰੀ ਰੋਕਸਨਾ ਲਿਜ਼ਾਰਰਗਾ ਦੇ ਅਸਤੀਫਾ ਦੇਣ ਤੋਂ ਕੁਝ ਘੰਟਿਆਂ ਬਾਅਦ ਇਹ ਖਬਰ ਆਈ ਹੈ। ਅੰਜ ਨੇ 12 ਨਵੰਬਰ ਨੂੰ ਆਖਰੀ ਰਾਸ਼ਟਰਪਤੀ ਦਾ ਕਾਰਜਭਾਰ ਸੰਭਾਲਦੇ ਸਮੇਂ ਆਖਿਆ ਸੀ ਕਿ ਹਮੇਸ਼ਾ ਲਈ ਇਸ ਅਹੁਦੇ 'ਤੇ ਕਾਬਿਜ਼ ਰਹਿਣ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ। ਸ਼ੁੱਕਰਵਾਰ ਨੂੰ ਆਪਣੀ ਉਮੀਦਵਾਰ ਦਾ ਐਲਾਨ ਕਰ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।


author

Khushdeep Jassi

Content Editor

Related News