ਬੋਲੀਵੀਆ ''ਚ ਬਸ ਦੁਰਘਟਨਾ, 14 ਲੋਕਾਂ ਦੀ ਮੌਤ
Tuesday, Aug 06, 2019 - 02:02 AM (IST)

ਪੇਜ਼ - ਅਮਰੀਕਾ ਦੇ ਬੋਲੀਵੀਆ 'ਚ ਐਤਵਾਰ ਨੂੰ ਨਾਲੇ 'ਚ ਬਸ ਡਿੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 21 ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਪ੍ਰਸ਼ਾਸਨ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਐੱਲ ਅਲਾਟੋ ਜਨਤਕ ਪਰਿਵਹਨ ਦੇ ਨਿਦੇਸ਼ਕ ਓਸਵਾਲਡੋ ਫੁਅੰਟੇਸ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਦੁਰਘਟਨਾ ਐਤਵਾਰ ਦੀ ਦੇਰ ਰਾਤ ਲਾ ਪਾਜ਼ੇ ਤੋਂ 251 ਕਿਲੋਮੀਟਰ ਦੂਰ ਚਾਰਾਜ਼ਨੀ ਨਗਰ ਕੋਲ ਵਾਪਰੀ। ਫੁਅੰਟੇਸ ਨੇ ਕਿਹਾ ਕਿ ਮ੍ਰਿਤਕਾਂ 'ਚ 11 ਔਰਤਾਂ ਅਤੇ 3 ਮਰਦ ਸ਼ਾਮਲ ਹਨ।