ਪਾਕਿ ’ਚ ਭੀੜ ਵੱਲੋਂ ਮਾਰੇ ਗਏ ਸ਼੍ਰੀਲੰਕਾਈ ਨਾਗਰਿਕ ਦੀ ਮ੍ਰਿਤਕ ਦੇਹ ਭੇਜੀ ਕੋਲੰਬੋ

Monday, Dec 06, 2021 - 05:29 PM (IST)

ਲਾਹੌਰ (ਭਾਸ਼ਾ)-ਈਸ਼ਨਿੰਦਾ ਦੇ ਦੋਸ਼ ’ਚ ਪਾਕਿਸਤਾਨ ਵਿਚ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਸ਼੍ਰੀਲੰਕਾਈ ਨਾਗਰਿਕ ਪ੍ਰਿਅੰਤਾ ਕੁਮਾਰਾ ਦਿਆਵਦਾਨਾ ਦੀ ਮ੍ਰਿਤਕ ਦੇਹ ਜਹਾਜ਼ ਰਾਹੀਂ ਕੋਲੰਬੋ ਭੇਜ ਦਿੱਤੀ ਗਈ। ਹਮਲਾ ਕਰਨ ਵਾਲੇ ਲੋਕਾਂ ਨੇ ਇਕ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ ਸੀ। ਲੱਕੜੀ ਦੇ ਜਿਸ ਤਾਬੂਤ ਵਿਚ ਮ੍ਰਿਤਕ ਦੇਹ ਰੱਖੀ ਗਈ ਸੀ, ਉਸ ਉਤੇ ਲਿਖਿਆ ਸੀ, ‘ਮਰਹੂਮ ਨੰਦਸ਼੍ਰੀ ਪੀ. ਕੁਮਾਰਾ ਦਿਆਵਦਾਨਾ ਦੇ ਮਨੁੱਖੀ ਅਵਸ਼ੇਸ਼। ਲਾਹੌਰ ਤੋਂ ਕੋਲੰਬੋ ਤਕ।’ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਕ ਬੇਰਹਿਮ ਘਟਨਾ ’ਚ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ.ਪੀ.) ਦੇ ਗੁੱਸੇ ’ਚ ਆਏ ਸਮਰਥਕਾਂ ਨੇ 800 ਤੋਂ ਵੱਧ ਲੋਕਾਂ ਭੀੜ ਨਾਲ ਇਕ ਕੱਪੜਾ ਫੈਕਟਰੀ ’ਤੇ ਹਮਲਾ ਕੀਤਾ ਅਤੇ ਈਸ਼ਨਿੰਦਾ ਦੇ ਦੋਸ਼ਾਂ ’ਚ ਉਸ ਦੇ ਜਨਰਲ ਮੈਨੇਜਰ ਦਿਆਵਦਾਨਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਲਾਸ਼ ਨੂੰ ਅੱਗ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚੇ CM ਚੰਨੀ ਨੇ ਵਪਾਰੀਆਂ ਲਈ ਕੀਤੇ ਵੱਡੇ ਐਲਾਨ, ਪਾਕਿ ਨਾਲ ਵਪਾਰ ਖੋਲ੍ਹਣ ਦੀ ਕੀਤੀ ਮੰਗ

ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ, ‘‘ਸ਼੍ਰੀਲੰਕਾ ਹਾਈ ਕਮਿਸ਼ਨ ਦੇ ਅਧਿਕਾਰੀ ਸੋਮਵਾਰ ਸਵੇਰੇ ਇੱਥੇ ਪਹੁੰਚੇ ਅਤੇ ਪੰਜਾਬ ਦੇ ਘੱਟਗਿਣਤੀ ਮੰਤਰੀ ਏਜਾਜ਼ ਆਲਮ ਨੇ ਲਾਹੌਰ ਹਵਾਈ ਅੱਡੇ ’ਤੇ ਮ੍ਰਿਤਕ ਦੇਹ ਉਨ੍ਹਾਂ ਨੂੰ ਸੌਂਪ ਦਿੱਤੀ। ਮ੍ਰਿਤਕ ਦੇਹ ਨੂੰ ਸ਼੍ਰੀਲੰਕਾਈ ਏਅਰਲਾਈਨਜ਼ ਦੇ ਜਹਾਜ਼ ’ਚ ਲਿਜਾਇਆ ਗਿਆ।’’ ਉਨ੍ਹਾਂ ਕਿਹਾ ਕਿ ਜਹਾਜ਼ ਦੁਪਹਿਰ ਬਾਅਦ ਕੋਲੰਬੋ ਲਈ ਰਵਾਨਾ ਹੋਇਆ।


Manoj

Content Editor

Related News