ਲਾਪਤਾ ਹੋਈ ਫਿਲਮ ਨਿਰਮਾਤਾ ਦੀ ਮਿਲੀ ਲਾਸ਼, ਕੈਨੇਡਾ 'ਚ ਸੋਗ ਦੀ ਲਹਿਰ

Saturday, Sep 16, 2017 - 04:49 PM (IST)

ਲਾਪਤਾ ਹੋਈ ਫਿਲਮ ਨਿਰਮਾਤਾ ਦੀ ਮਿਲੀ ਲਾਸ਼, ਕੈਨੇਡਾ 'ਚ ਸੋਗ ਦੀ ਲਹਿਰ

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੀ ਟਿਊਲਾ ਰੋਜਕੋਵਿਚ ਨਾਂ ਦੀ ਫਿਲਮ ਨਿਰਮਾਤਾ ਦੀ ਲਾਸ਼ ਮਿਲੀ ਹੈ। ਕੈਨੇਡੀਅਨ ਪੁਲਸ ਮੁਤਾਬਕ ਉਹ ਲੰਬੇ ਸਮੇਂ ਤੋਂ ਲਾਪਤਾ ਸੀ। ਪੁਲਸ ਉਸ ਦੀ ਭਾਲ 'ਚ ਜੁਟੀ ਹੋਈ ਸੀ। ਪੁਲਸ ਦਾ ਕਹਿਣਾ ਹੈ ਕਿ ਰੋਜਕੋਵਿਚ ਦੇ ਲਾਪਤਾ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ 12 ਸਤੰਬਰ ਦੀ ਰਾਤ 9.00 ਵਜੇ ਮਿਲੀ ਸੀ। ਪੁਲਸ ਨੇ ਦੱਸਿਆ ਕਿ ਰੋਜਕੋਵਿਚ ਦੀ ਲਾਸ਼ ਸ਼ੁੱਕਰਵਾਰ ਦੇਰ ਰਾਤ ਬਰਾਮਦ ਕੀਤੀ ਗਈ। ਪੁਲਸ ਨੇ ਕਿਹਾ ਕਿ ਸਾਨੂੰ ਇਹ ਜਾਣਕਾਰੀ ਦਿੰਦੇ ਹੋਏ ਡੂੰਘਾ ਦੁੱਖ ਹੋ ਰਿਹਾ ਹੈ ਕਿ ਰੋਜਕੋਵਿਚ ਦੀ ਲਾਸ਼ ਨੂੰ ਲੱਭਿਆ ਗਿਆ। ਰੋਜਕੋਵਿਚ ਦੇ ਫੇਸਬੁੱਕ ਪੇਜ਼ 'ਤੇ ਇਹ ਜਾਣਕਾਰੀ ਦਿੱਤੀ ਹੈ। ਇਸ ਖਬਰ ਦੀ ਜਾਣਕਾਰੀ ਮਿਲਦੇ ਹੀ ਕੈਨੇਡਾ 'ਚ ਰੋਜਕੋਵਿਚ ਦੇ ਚਾਹੁਣ ਵਾਲਿਆਂ ਅਤੇ ਪਰਿਵਾਰ 'ਚ ਸੋਗ ਦੀ ਲਹਿਰ ਹੈ।
ਪੁਲਸ ਨੇ ਦੱਸਿਆ ਕਿ 38 ਸਾਲਾ ਫਿਲਮ ਨਿਰਮਾਤਾ ਨੇ ਟੈਕਸ ਮੈਸੇਜ ਕੀਤਾ ਸੀ ਕਿ ਉਸ ਨੂੰ ਨਿਮੋਨੀਆ ਹੋ ਗਿਆ ਹੈ ਅਤੇ ਉਹ ਵੈਨਕੂਵਰ ਟਾਪੂ 'ਤੇ ਇਲਾਜ ਕਰਵਾਉਣ ਲਈ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਉਸ ਨੂੰ ਆਖਰੀ ਵਾਰ ਹਰੇ ਰੰਗ ਦੀ ਕਾਰ 'ਚ ਡਰਾਈਵ ਕਰਦੇ ਹੋਏ ਦੇਖਿਆ ਗਿਆ ਸੀ। ਪੁਲਸ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਕਵਾਦਰਾ ਟਾਪੂ ਅਤੇ ਕੈਂਪਬੈਲ ਨਦੀ ਨੇੜੇ 7 ਅਤੇ 8 ਸਤੰਬਰ ਨੂੰ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ, ਉਸ ਨੇ ਆਪਣੇ ਪਰਿਵਾਰ ਨਾਲ ਵੀ ਕਈ ਦਿਨਾਂ ਤੋਂ ਸੰਪਰਕ ਕਾਇਮ ਨਹੀਂ ਕੀਤਾ।


Related News