ਮਹਿਲਾ ਟੀਵੀ ਪੱਤਰਕਾਰ ਦੀ ਲਾਸ਼ ਢਾਕਾ 'ਚ ਝੀਲ 'ਚੋਂ ਬਰਾਮਦ

Wednesday, Aug 28, 2024 - 05:27 PM (IST)

ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਬੁੱਧਵਾਰ ਨੂੰ 32 ਸਾਲਾ ਮਹਿਲਾ ਟੀਵੀ ਪੱਤਰਕਾਰ ਦੀ ਲਾਸ਼ ਇਕ ਝੀਲ ਵਿਚੋਂ ਬਰਾਮਦ ਕੀਤੀ ਗਈ। ਮੀਡੀਆ 'ਚ ਜਾਰੀ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸਾਰਾ ਰਹਿਨੁਮਾ ਵਜੋਂ ਹੋਈ ਹੈ। ਉਹ ਗਾਜ਼ੀ ਟੀਵੀ, ਇੱਕ ਬੰਗਾਲੀ ਭਾਸ਼ਾ ਦੇ ਸੈਟੇਲਾਈਟ ਅਤੇ ਕੇਬਲ ਟੀਵੀ ਚੈਨਲ ਦੀ ਨਿਊਜ਼ਰੂਮ ਸੰਪਾਦਕ ਸੀ। ਇਹ ਗਾਜ਼ੀ ਗਰੁੱਪ ਦਾ ਚੈਨਲ ਹੈ। 

ਢਾਕਾ ਟ੍ਰਿਬਿਊਨ ਅਖ਼ਬਾਰ 'ਚ ਛਪੀ ਖ਼ਬਰ 'ਚ ਦੱਸਿਆ ਗਿਆ ਹੈ ਕਿ ਸਾਰਾ ਰਹਿਨੁਮਾ ਦੀ ਲਾਸ਼ ਢਾਕਾ ਦੇ ਹਤੀਰਝੀਲ 'ਚ ਤੈਰਦੀ ਹੋਈ ਮਿਲੀ। ਢਾਕਾ ਮੈਡੀਕਲ ਕਾਲਜ ਹਸਪਤਾਲ (ਡੀ.ਐਮ.ਸੀ.ਐਚ) ਪੁਲਸ ਚੌਕੀ ਦੇ ਇੰਚਾਰਜ ਇੰਸਪੈਕਟਰ ਬੱਚੂ ਮੀਆ ਨੇ ਮਹਿਲਾ ਪੱਤਰਕਾਰ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਹਾਈਕਰਾਂ ਨੇ ਉਸ ਦੀ ਲਾਸ਼ ਨੂੰ ਝੀਲ ਤੋਂ ਬਾਹਰ ਕੱਢਿਆ ਅਤੇ ਉਸ ਨੂੰ ਢਾਕਾ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਮੰਗਲਵਾਰ ਤੜਕੇ 2 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਾਰਾ ਨੂੰ ਹਸਪਤਾਲ ਲੈ ਕੇ ਆਏ ਸਾਗਰ ਨਾਮ ਦੇ ਵਿਅਕਤੀ ਨੇ ਕਿਹਾ, "ਮੈਂ ਔਰਤ ਨੂੰ ਹਤੀਰਝੀਲ 'ਚ ਤੈਰਦਿਆਂ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਡੀ.ਐਮ.ਸੀਐ.ਚ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਮੰਤਰੀ ਨੇ ਇਮੀਗ੍ਰੇਸ਼ਨ ਨੀਤੀ 'ਚ ਸੁਧਾਰਾਂ ਦੇ ਦਿੱਤੇ ਸੰਕੇਤ 

ਸਾਰਾ ਨੇ ਆਪਣੀ ਮੌਤ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਮੰਗਲਵਾਰ ਰਾਤ ਕੀਤੀ ਇਕ ਪੋਸਟ 'ਚ ਫਹੀਮ ਫੈਜ਼ਲ ਨਾਂ ਦੇ ਵਿਅਕਤੀ ਨੂੰ ਟੈਗ ਕੀਤਾ ਗਿਆ ਸੀ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ, "ਤੁਹਾਡੇ ਵਰਗਾ ਦੋਸਤ ਮਿਲਣਾ ਬਹੁਤ ਵਧੀਆ ਹੈ।" ਅੱਲ੍ਹਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਉਮੀਦ ਹੈ, ਤੁਸੀਂ ਜਲਦੀ ਹੀ ਆਪਣੇ ਸਾਰੇ ਸੁਪਨੇ ਪੂਰੇ ਕਰੋਗੇ। ਮੈਨੂੰ ਪਤਾ ਹੈ ਕਿ ਅਸੀਂ ਮਿਲ ਕੇ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਹਨ। ਅਫਸੋਸ ਹੈ ਕਿ ਅਸੀਂ ਆਪਣੀਆਂ ਯੋਜਨਾਵਾਂ ਨੂੰ ਪੂਰਾ ਨਹੀਂ ਕਰ ਸਕੇ। ਪ੍ਰਮਾਤਮਾ ਤੁਹਾਡੀ ਜ਼ਿੰਦਗੀ ਦੇ ਹਰ ਪਹਿਲੂ 'ਤੇ ਚੜ੍ਹਦੀ ਕਲਾ ਦੇਵੇ।'' ਸਾਰਾ ਨੇ ਇਸ ਤੋਂ ਪਹਿਲਾਂ ਇਕ ਪੋਸਟ 'ਚ ਲਿਖਿਆ ਸੀ, ''ਮੌਤ ਵਰਗੀ ਜ਼ਿੰਦਗੀ ਜੀਣ ਨਾਲੋਂ ਮਰਨਾ ਬਿਹਤਰ ਹੈ।'' 

ਇੰਸਪੈਕਟਰ ਬੱਚੂ ਮੀਆ ਨੇ ਦੱਸਿਆ ਕਿ ਲਾਸ਼ ਨੂੰ ਡੀ.ਐੱਮ.ਐੱਚ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ।ਪੁਲਸ ਨੇ ਕਿਹਾ ਕਿ ਸਾਰਾ ਦੀ ਮੌਤ ਦੀ ਜਾਂਚ ਕੀਤੀ ਜਾਵੇਗੀ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਮਰੀਕਾ ਸਥਿਤ ਪੁੱਤਰ ਸਾਜਿਬ ਵਾਜੇਦ ਨੇ ਮਹਿਲਾ ਪੱਤਰਕਾਰ ਦੀ ਮੌਤ ਨੂੰ ਸਿਆਸੀ ਰੰਗ ਦਿੰਦੇ ਹੋਏ ਕਿਹਾ ਹੈ ਕਿ ਇਹ ਦੇਸ਼ ਵਿੱਚ ਪ੍ਰਗਟਾਵੇ ਦੀ ਆਜ਼ਾਦੀ 'ਤੇ ਇਕ ਬੇਰਹਿਮ ਹਮਲਾ ਹੈ। ਵਾਜੇਦ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਕਿਹਾ,,"ਗਾਜ਼ੀ ਟੀਵੀ ਦੀ ਨਿਊਜ਼ ਰੂਮ ਸੰਪਾਦਕ ਸਾਰਾ ਰਹਿਨੁਮਾ ਢਾਕਾ ਸ਼ਹਿਰ ਵਿੱਚ ਮ੍ਰਿਤਕ ਪਾਈ ਗਈ।" ਗਾਜ਼ੀ ਟੀਵੀ ਇਕ ਧਰਮ ਨਿਰਪੱਖ ਚੈਨਲ ਹੈ ਜਿਸ ਦੇ ਮਾਲਕ ਗੁਲਾਮ ਦਸਤਗੀਰ ਗਾਜ਼ੀ ਹਨ, ਜਿਸ ਨੂੰ ਹਾਲ ਹੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।'' ਬੰਗਲਾਦੇਸ਼ੀ ਨਿਊਜ਼ ਚੈਨਲ ਸਮੇ ਨਿਊਜ਼ ਨੇ ਘਟਨਾ ਵਾਲੇ ਦਿਨ ਉਸ ਦੇ ਪਤੀ ਸਈਦ ਸ਼ੁਵਰੋ ਦੇ ਹਵਾਲੇ ਨਾਲ ਦੱਸਿਆ ਕਿ ਉਹ ਕੰਮ 'ਤੇ ਗਈ ਸੀ ਪਰ ਰਾਤ ਨੂੰ ਘਰ ਵਾਪਸ ਨਹੀਂ ਪਰਤੀ। ਸਵੇਰੇ 3 ਵਜੇ ਦੇ ਕਰੀਬ ਸ਼ੁਵਰੋ ਨੂੰ ਸੂਚਨਾ ਮਿਲੀ ਕਿ ਸਾਰਾ ਨੇ ਹਤੀਰਝੀਲ 'ਚ ਛਾਲ ਮਾਰ ਦਿੱਤੀ ਹੈ। ਸ਼ੁਵਰੋ ਨੇ ਦੱਸਿਆ ਕਿ ਸਾਰਾ ਉਸ ਨੂੰ ਤਲਾਕ ਦੇਣਾ ਚਾਹੁੰਦੀ ਸੀ। ਨਿਊਜ਼ ਚੈਨਲ ਨੇ ਕਿਹਾ ਕਿ ਸਾਰਾ ਦੀ ਮੌਤ ਦੇ ਹਾਲਾਤ ਰਹੱਸਮਈ ਜਾਪਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News