ਅਜਬ-ਗਜ਼ਬ: ਇਥੇ ਗੋਗੜ ਮੰਨੀ ਹੈ ਜਾਂਦੀ ਸੁੰਦਰਤਾ ਦੀ ਨਿਸ਼ਾਨੀ, ਹੀਰੋ ਵਰਗਾ ਮਿਲਦੈ ਸਨਮਾਨ
Tuesday, Jul 05, 2022 - 02:29 PM (IST)
ਅਦਿਸ ਅਬਾਬਾ (ਇੰਟ.)- ਜਿਥੇ ਸਾਰੀ ਦੁਨੀਆ ਸਲਿਮ ਟ੍ਰਿਮ ਹੋਣ ਨੂੰ ਬੇਤਾਬ ਹੈ, ਉਥੇ ਦੁਨੀਆ ਵਿਚ ਇਕ ਅਜਿਹੀ ਥਾਂ ਹੈ ਜਿਥੇ ਵਧੀ ਹੋਈ ਗੋਗੜ ਸੁੰਦਰਤਾ ਦੀ ਨਿਸ਼ਾਨੀ ਮੰਗੀ ਜਾਂਦੀ ਹੈ, ਤਾਂ ਤੁਹਾਡਾ ਰਿਐਕਸ਼ਨ ਕੀ ਹੋਵੇਗਾ।
ਇਹ ਵੀ ਪੜ੍ਹੋ: ਅਮਰੀਕਾ: ਆਜ਼ਾਦੀ ਦੀ ਰਾਸ਼ਟਰੀ ਪਰੇਡ ’ਚ ਸਿੱਖਸ ਆਫ ਅਮੈਰਿਕਾ ਦਾ ‘ਸਿੱਖ ਫਲੋਟ’ ਹੋਇਆ ਸ਼ਾਮਿਲ
ਇਹ ਹੈ ਇਥੋਪੀਆ ਦੀ ਬੋਡੀ ਅਤੇ ਮੀਨ ਜਨਜਾਤੀ... ਜੋ ਦੁਨੀਆ ਦੇ ਮਾਪਦੰਡ ਤੋਂ ਇਨਕਾਰ ਕਰਦੀ ਹੈ। ਇਥੇ ਵਧੀ ਹੋਈ ਗੋਗੜ ਵਾਲੇ ਮਰਦ ਨੂੰ ਸਭ ਤੋਂ ਸੋਹਣਾ ਮੰਨਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇਥੇ ਮਰਦਾਂ ਦਾ ਇਕ ਸੁੰਦਰਤਾ ਮੁਕਾਬਲਾ ਹੁੰਦਾ ਹੈ ਅਤੇ ਇਸ ਵਿਚ ਆਦਮੀਆਂ ਦੇ ਢਿੱਡ ਦਾ ਆਕਾਰ ਨਾਪਿਆ ਜਾਂਦਾ ਹੈ। ਇਸ ਵਿਚ ਜਿਸਦੇ ਢਿੱਡ ਦਾ ਆਕਾਰ ਸਭ ਤੋਂ ਵੱਡਾ ਹੁੰਦਾ ਹੈ, ਉਸਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ। ਇੰਨੀ ਇੱਜਤ ਪਾਉਣ ਲਈ ਇਸ ਜਨਜਾਤੀ ਦੇ ਮਰਦ ਖਾਸੀ ਕਵਾਇਦ ਵੀ ਕਰਦੇ ਹਨ।
ਇਹ ਵੀ ਪੜ੍ਹੋ: ਬ੍ਰਿਟੇਨ: ਭਾਰਤੀ ਮੂਲ ਦੀ ਔਰਤ ਨੇ ਦਿੱਤੀ ਕੈਂਸਰ ਨੂੰ ਮਾਤ, ਡਾਕਟਰਾਂ ਨੇ ਦਿੱਤੀ ਸੀ ਇਹ ਚਿਤਾਵਨੀ
ਆਪਣੇ ਢਿੱਡ ਨੂੰ ਵੱਡਾ ਕਰਨ ਲਈ ਉਹ 6 ਮਹੀਨੇ ਦੇ ਇਕਾਂਤਵਾਸ ਵਿਚ ਜਾਂਦੇ ਹਨ ਅਤੇ ਗਊ ਦਾ ਦੁੱਧ ਅਤੇ ਖੂਨ ਨਾਲ ਬਣੇ ਇਕ ਖਾਸ ਡ੍ਰਿੰਕ ਨੂੰ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਨਾਲ ਮੋਟਾਪਾ ਵਧਦਾ ਹੈ। ਵੱਡੀ ਗੋਗੜ ਵਾਲੇ ਵਿਅਕਤੀ ਨੂੰ ਇਕ ਵਾਰ ਜਿੱਤਣ ਤੋਂ ਬਾਅਦ ਸਾਰੀ ਉਮਰ ਇੱਜਤ ਮਿਲਦੀ ਹੈ ਅਤੇ ਉਸਨੂੰ ਹੀਰੋ ਵਾਂਗ ਦੇਖਿਆ ਜਾਂਦਾ ਹੈ। ਹਾਲਾਂਕਿ ਹੁਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਇਸ ਮਾਮਲੇ ਵਿਚ ਔਰਤਾਂ ਲਈ ਕੀ ਪੈਮਾਨਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।