ਵੱਡਾ ਹਾਦਸਾ: ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 27 ਦੀ ਮੌਤ ਤੇ 23 ਲਾਪਤਾ

Saturday, Jul 19, 2025 - 09:02 PM (IST)

ਵੱਡਾ ਹਾਦਸਾ: ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 27 ਦੀ ਮੌਤ ਤੇ 23 ਲਾਪਤਾ

ਵੀਅਤਨਾਮ – ਵੀਅਤਨਾਮ ਦੀ ਪ੍ਰਸਿੱਧ ਸੈਲਾਨੀ ਥਾਂ ਹਾ ਲੋਂਗ ਬੇ ਵਿੱਚ ਸ਼ਨੀਵਾਰ ਦੁਪਹਿਰ ਇੱਕ ਸੈਲਾਨੀ ਕਿਸ਼ਤੀ ਆਚਾਨਕ ਆਏ ਤੂਫਾਨ ਕਾਰਨ ਡੁੱਬ ਗਈ, ਜਿਸ ਕਾਰਨ 27 ਲੋਕਾਂ ਦੀ ਮੌਤ ਹੋ ਗਈ ਤੇ 23 ਹੋਰ ਲਾਪਤਾ ਹਨ, ਇਹ ਜਾਣਕਾਰੀ ਰਾਜ ਸਰਕਾਰੀ ਮੀਡੀਆ ਰਾਹੀਂ ਮਿਲੀ ਹੈ।

ਵੰਡਰ ਸੀ ਨਾਂ ਦੀ ਇਹ ਕਿਸ਼ਤੀ 53 ਯਾਤਰੀਆਂ ਅਤੇ 5 ਕਰੂ ਮੈਂਬਰਾਂ ਸਮੇਤ ਹਾ ਲੋਂਗ ਬੇ ਦੀ ਸੈਰ ਕਰ ਰਹੀ ਸੀ। VNExpress ਅਖ਼ਬਾਰ ਮੁਤਾਬਕ, 11 ਲੋਕਾਂ ਨੂੰ ਰਾਹਤ ਕਰਮਚਾਰੀਆਂ ਨੇ ਬਚਾ ਲਿਆ ਹੈ ਅਤੇ 27 ਲਾਸ਼ਾਂ ਘਟਨਾ ਸਥਲ ਨੇੜੇ ਮਿਲ ਚੁੱਕੀਆਂ ਹਨ।

ਕਿਸ਼ਤੀ ਉਲਟਣ ਦੀ ਵਜ੍ਹਾ ਤੇਜ਼ ਹਵਾਵਾਂ ਦੱਸੀ ਗਈ ਹੈ। ਬਚਾਏ ਗਏ ਲੋਕਾਂ ਵਿੱਚ ਇੱਕ 14 ਸਾਲਾ ਲੜਕਾ ਵੀ ਸ਼ਾਮਲ ਹੈ, ਜਿਸ ਨੂੰ 4 ਘੰਟਿਆਂ ਬਾਅਦ ਕਿਸ਼ਤੀ ਦੇ ਅੰਦਰਲੇ ਹਿੱਸੇ ਤੋਂ ਜਿੰਦਾ ਬਚਾਇਆ ਗਿਆ।

ਰਿਪੋਰਟਾਂ ਅਨੁਸਾਰ, ਕਿਸ਼ਤੀ ਵਿੱਚ ਜ਼ਿਆਦਾਤਰ ਯਾਤਰੀ ਹਨੋਈ (ਵੀਅਤਨਾਮ ਦੀ ਰਾਜਧਾਨੀ) ਤੋਂ ਆਏ ਸੈਲਾਨੀ ਸਨ, ਜਿਨ੍ਹਾਂ ਵਿੱਚ ਲਗਭਗ 20 ਬੱਚੇ ਵੀ ਸਨ।


author

Inder Prajapati

Content Editor

Related News