ਵੱਡੀ ਖ਼ਬਰ ; ਤੇਲ ਨਾਲ ਭਰੇ ਟੈਂਕਰ ਨਾਲ ਟੱਕਰ ਮਗਰੋਂ ਸਮੁੰਦਰ ਵਿਚਾਲੇ ਡੁੱਬੀ ਯਾਤਰੀਆਂ ਨਾਲ ਭਰੀ ਬੋਟ

Saturday, Nov 14, 2026 - 11:14 AM (IST)

ਵੱਡੀ ਖ਼ਬਰ ; ਤੇਲ ਨਾਲ ਭਰੇ ਟੈਂਕਰ ਨਾਲ ਟੱਕਰ ਮਗਰੋਂ ਸਮੁੰਦਰ ਵਿਚਾਲੇ ਡੁੱਬੀ ਯਾਤਰੀਆਂ ਨਾਲ ਭਰੀ ਬੋਟ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਨਿਊ ਓਰਲੀਨਜ਼ ਬੰਦਰਗਾਹ ਨੇੜੇ ਮਿਸੀਸਿਪੀ ਨਦੀ 'ਚ ਸ਼ੁੱਕਰਵਾਰ ਨੂੰ ਇੱਕ ਤੇਲ ਟੈਂਕਰ ਦੀ ਯਾਤਰੀਆਂ ਨਾਲ ਭਰੀ ਬੋਟ ਨਾਲ ਟੱਕਰ ਹੋ ਗਈ। ਇਸ ਟੱਕਰ ਕਾਰਨ ਲਗਭਗ 130 ਯਾਤਰੀਆਂ ਨੂੰ ਲੈ ਕੇ ਜਾ ਰਹੀ ਰਿਵਰ ਕਰੂਜ਼ ਬੋਟ ਪਾਣੀ 'ਚ ਡੁੱਬ ਗਈ। ਹਾਦਸੇ ਮਗਰੋਂ ਨਦੀ ਵਿੱਚ ਵੱਡੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ।

ਜਾਣਕਾਰੀ ਅਨੁਸਾਰ 'ਅਟਲਾਂਟਿਕ ਐਸਫਾਲਟ' ਨਾਂ ਦੇ ਟੈਂਕਰ ਨੇ 'ਅਮਰੀਕਨ ਕਰੂਜ਼ ਲਾਈਨਜ਼' ਵੱਲੋਂ ਚਲਾਏ ਜਾ ਰਹੇ ਪੈਡਲਵ੍ਹੀਲ ਕਰੂਜ਼ ਜਹਾਜ਼ 'ਅਮਰੀਕਨ ਹੈਰੀਟੇਜ' ਨੂੰ ਉਸ ਸਮੇਂ ਟੱਕਰ ਮਾਰ ਦਿੱਤੀ, ਜਦੋਂ ਇਹ ਬੰਦਰਗਾਹ 'ਤੇ ਖੜ੍ਹਾ ਸੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਰੂਜ਼ ਬੋਟ ਇੱਕ ਪਾਸੇ ਝੁਕ ਗਈ ਅਤੇ ਇਸ ਦਾ ਕਰੀਬ ਅੱਧਾ ਹਿੱਸਾ ਪਾਣੀ 'ਚ ਡੁੱਬ ਗਿਆ।

ਇਹ ਵੀ ਪੜ੍ਹੋ- ਵਿਦੇਸ਼ੀ ਅਦਾਲਤ 'ਚ ਹੋਏ ਤਲਾਕ ਨੂੰ ਮਾਨਤਾ ਦੇਣ ਤੋਂ ਸੁਪਰੀਮ ਕੋਰਟ ਦਾ ਇਨਕਾਰ ! ਕਿਹਾ- 'ਚੱਲਦਾ ਰਹੇਗਾ ਮੁਕੱਦਮਾ'

ਇਸ ਹਾਦਸੇ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਇਹ ਬੋਟ ਪਾਣੀ 'ਚ ਝੁਕੀ ਹੋਈ ਦਿਖਾਈ ਦੇ ਰਹੀ ਹੈ ਅਤੇ ਕੁਝ ਯਾਤਰੀ ਲਾਈਫ਼ ਜੈਕਟਾਂ ਪਹਿਨ ਕੇ ਪਾਣੀ ਵਿੱਚ ਉਤਰਦੇ ਨਜ਼ਰ ਆ ਰਹੇ ਹਨ। ਜਹਾਜ਼ 'ਚੋਂ ਸੁਰੱਖਿਅਤ ਕੱਢੇ ਗਏ ਯਾਤਰੀਆਂ ਨੂੰ ਨਿਊ ਓਰਲੀਨਜ਼ ਪੋਰਟ ਪ੍ਰਸ਼ਾਸਨ ਦੀ ਇਮਾਰਤ 'ਚ ਲਿਜਾਇਆ ਗਿਆ ਹੈ।

ਹਾਦਸੇ ਮਗਰੋਂ ਯੂ.ਐੱਸ. ਕੋਸਟ ਗਾਰਡ, ਸਥਾਨਕ ਪੁਲਸ, ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਮੈਡੀਕਲ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ। ਜਾਂਚ ਅਤੇ ਬਚਾਅ ਕਾਰਜਾਂ ਦੇ ਮੱਦੇਨਜ਼ਰ ਮਿਸੀਸਿਪੀ ਨਦੀ ਦੇ ਮਾਈਲ ਮਾਰਕਰ 93 ਤੋਂ 96 ਵਿਚਾਲੇ ਹਰ ਤਰ੍ਹਾਂ ਦੀ ਜਹਾਜ਼ੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਗਨੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਫਿਲਹਾਲ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ 'ਚ ਜੁਟੇ ਹੋਏ ਹਨ।

ਇਹ ਵੀ ਪੜ੍ਹੋ- ਮੁੜ ਲੱਗਣ ਜਾ ਰਹੀ ਜੰਗ ! ਟਰੰਪ ਨੂੰ 'ਮਨਾਉਣ' ਲਈ ਅਮਰੀਕਾ ਪਹੁੰਚਿਆ ਮੋਸਾਦ ਦਾ ਚੀਫ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News