ਫ਼ੌਜੀ ਕੈਂਪ ''ਤੇ ਫਿਦਾਈਨ ਹਮਲਾ!  BLA ਨੇ 18 ਜਵਾਨਾਂ ਨੂੰ ਮਾਰਨ ਦਾ ਕੀਤਾ ਦਾਅਵਾ

Friday, Nov 13, 2026 - 05:32 PM (IST)

ਫ਼ੌਜੀ ਕੈਂਪ ''ਤੇ ਫਿਦਾਈਨ ਹਮਲਾ!  BLA ਨੇ 18 ਜਵਾਨਾਂ ਨੂੰ ਮਾਰਨ ਦਾ ਕੀਤਾ ਦਾਅਵਾ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮਸਤੁੰਗ ਜ਼ਿਲ੍ਹੇ ਦੇ ਕੰਦਾਵਾ/ਕਾਨਕ ਇਲਾਕੇ 'ਚ ਪਾਕਿਸਤਾਨੀ ਫੌਜੀ ਕੈਂਪ 'ਤੇ ਇੱਕ ਫਿਦਾਈਨ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਲਈ ਹੈ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿੱਚ ਪਾਕਿਸਤਾਨੀ ਫੌਜ ਦੇ 18 ਤੋਂ ਵੱਧ ਜਵਾਨ ਮਾਰੇ ਗਏ ਹਨ ਤੇ ਕਈ ਹੋਰ ਜ਼ਖਮੀ ਹੋਏ ਹਨ।
BLA ਦੇ ਬਿਆਨ ਮੁਤਾਬਕ, ਉਸ ਦੀ ਮਜੀਦ ਬ੍ਰਿਗੇਡ ਨੇ ਵਿਸਫੋਟਕਾਂ ਨਾਲ ਭਰੀ ਗੱਡੀ ਰਾਹੀਂ ਆਤਮਘਾਤੀ ਧਮਾਕਾ ਕੀਤਾ, ਜਿਸ ਨਾਲ ਫੌਜੀ ਕੈਂਪ ਅਤੇ ਆਲੇ-ਦੁਆਲੇ ਦੀਆਂ ਸੁਰੱਖਿਆ ਚੌਕੀਆਂ ਤਬਾਹ ਹੋ ਗਈਆਂ। ਧਮਾਕੇ ਤੋਂ ਬਾਅਦ ਸੰਗਠਨ ਦੇ ਫਤਿਹ ਸਕੁਐਡ ਦੇ ਲੜਾਕੇ ਕੈਂਪ ਦੇ ਅੰਦਰ ਦਾਖਲ ਹੋਏ ਅਤੇ ਬਚੇ ਹੋਏ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾਇਆ।
 BLA ਨੇ ਆਤਮਘਾਤੀ ਹਮਲਾਵਰ ਦੀ ਪਛਾਣ ਮਸਤੁੰਗ ਦੇ ਖਦਕੋਚਾ ਨਿਵਾਸੀ ਉਸਾਮਾ ਸ਼ਾਹਵਾਨੀ ਉਰਫ਼ ਵਦੂਦ ਵਜੋਂ ਕੀਤੀ ਹੈ। ਸੰਗਠਨ ਅਨੁਸਾਰ, ਉਹ 2022 ਵਿੱਚ BLA ਵਿੱਚ ਸ਼ਾਮਲ ਹੋਇਆ ਸੀ ਅਤੇ 2024 ਵਿੱਚ ਮਜੀਦ ਬ੍ਰਿਗੇਡ ਦਾ ਹਿੱਸਾ ਬਣਿਆ ਸੀ।
ਖਣਿਜ ਕੰਪਨੀਆਂ ਨੂੰ ਚੇਤਾਵਨੀ BLA ਨੇ ਬਲੋਚਿਸਤਾਨ ਵਿੱਚ ਖਣਿਜ ਪ੍ਰੋਜੈਕਟਾਂ ਵਿੱਚ ਹਿੱਸਾ ਲੈਣ ਵਾਲੀਆਂ ਵਿਦੇਸ਼ੀ ਕੰਪਨੀਆਂ ਤੇ ਨਿਵੇਸ਼ਕਾਂ ਨੂੰ ਵੀ ਧਮਕੀ ਦਿੱਤੀ ਹੈ। ਸੰਗਠਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਅਭਿਆਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਾਕਿਸਤਾਨੀ ਫੌਜ ਬਲੋਚਿਸਤਾਨ ਤੋਂ ਬਾਹਰ ਨਹੀਂ ਨਿਕਲ ਜਾਂਦੀ।
 


author

Shubam Kumar

Content Editor

Related News