ਅਮਰੀਕਾ 'ਚ 'Air Emergency': ਪੂਰੇ ਦੇਸ਼ 'ਚ ਹਵਾਈ ਸੇਵਾਵਾਂ ਠੱਪ, ਟੇਕ-ਆਫ਼ 'ਤੇ ਲੱਗੀ ਪੂਰਨ ਰੋਕ

Saturday, Nov 14, 2026 - 06:58 AM (IST)

ਅਮਰੀਕਾ 'ਚ 'Air Emergency': ਪੂਰੇ ਦੇਸ਼ 'ਚ ਹਵਾਈ ਸੇਵਾਵਾਂ ਠੱਪ, ਟੇਕ-ਆਫ਼ 'ਤੇ ਲੱਗੀ ਪੂਰਨ ਰੋਕ

ਵਾਸ਼ਿੰਗਟਨ : ਅਮਰੀਕਾ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਵੱਡਾ ਹਵਾਈ ਸੰਕਟ ਪੈਦਾ ਹੋ ਗਿਆ, ਜਿਸ ਤੋਂ ਬਾਅਦ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਗੈਰ-ਮਾਮੂਲੀ ਹਾਲਾਤਾਂ ਅਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੂਰੇ ਦੇਸ਼ ਦੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ।

ਕਮਿਊਨੀਕੇਸ਼ਨ ਪ੍ਰਣਾਲੀ 'ਚ ਆਈ ਤਕਨੀਕੀ ਖ਼ਰਾਬੀ

ਅਮਰੀਕਾ ਦੇ ਟਰਾਂਸਪੋਰਟ ਸਕੱਤਰ ਸੀਨ ਡੱਫੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਏਅਰ ਰੂਟ ਟ੍ਰੈਫਿਕ ਕੰਟਰੋਲ ਸੈਂਟਰਾਂ ਵਿੱਚ ਸੰਚਾਰ (ਕਮਿਊਨੀਕੇਸ਼ਨ) ਸੰਬੰਧੀ ਸਮੱਸਿਆ ਆਈ ਹੈ, ਜਿਸ ਦੀ ਤਕਨੀਸ਼ੀਅਨਾਂ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ "ਰੋਲਿੰਗ ਫ੍ਰੀਕੁਐਂਸੀ ਆਊਟੇਜ" ਦੀ ਸਮੱਸਿਆ ਹੈ, ਜਿਸ ਕਾਰਨ ਏਅਰ ਟ੍ਰੈਫਿਕ ਕੰਟਰੋਲਰਾਂ ਅਤੇ ਪਾਇਲਟਾਂ ਵਿਚਕਾਰ ਗੱਲਬਾਤ ਕਰਨ ਵਾਲੀ ਫ੍ਰੀਕੁਐਂਸੀ ਵਾਰ-ਵਾਰ ਕੱਟ ਰਹੀ ਹੈ।

9/11 ਹਮਲੇ ਤੋਂ ਬਾਅਦ ਦੂਜੀ ਅਜਿਹੀ ਘਟਨਾ

ਜਨਵਰੀ 2023 ਵਿੱਚ FAA ਦੇ ਮੁੱਖ ਕੰਪਿਊਟਰ ਸਿਸਟਮ ਵਿੱਚ ਖ਼ਰਾਬੀ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੂਰੇ ਦੇਸ਼ ਵਿੱਚ ਉਡਾਣਾਂ ਰੋਕੀਆਂ ਗਈਆਂ ਹਨ। ਇਸ ਤੋਂ ਪਹਿਲਾਂ 11 ਸਤੰਬਰ 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਹੀ ਅਜਿਹਾ ਦੇਸ਼ ਵਿਆਪੀ ਗਰਾਊਂਡ ਸਟਾਪ ਲਗਾਇਆ ਗਿਆ ਸੀ।

ਸ਼ਿਕਾਗੋ ਤੋਂ ਹੋਈ ਰੋਕ ਦੀ ਸ਼ੁਰੂਆਤ

ਇਹ ਰੋਕ ਅਚਾਨਕ ਪੂਰੇ ਦੇਸ਼ ਵਿੱਚ ਨਹੀਂ ਲਗਾਈ ਗਈ ਸੀ। ਸਭ ਤੋਂ ਪਹਿਲਾਂ ਸ਼ਿਕਾਗੋ ਦੇ ਓ'ਹੇਅਰ ਅਤੇ ਮਿਡਵੇ ਏਅਰਪੋਰਟਾਂ 'ਤੇ ਸੰਚਾਰ ਦੀ ਸਮੱਸਿਆ ਕਾਰਨ ਉਡਾਣਾਂ ਰੋਕੀਆਂ ਗਈਆਂ ਸਨ। ਜਦੋਂ ਇਹ ਸਮੱਸਿਆ ਪੂਰੇ ਦੇਸ਼ ਦੇ ਸੈਂਟਰਾਂ ਵਿੱਚ ਫੈਲ ਗਈ, ਤਾਂ ਸ਼ਾਮ ਕਰੀਬ 3:54 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 1:24 ਵਜੇ) ਪੂਰੇ ਦੇਸ਼ ਵਿੱਚ ਗਰਾਊਂਡ ਸਟਾਪ ਲਾਗੂ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਪੇਰੂ: 5.8 ਰਹੀ ਤੀਬਰਤਾ, ਘਰਾਂ 'ਚੋਂ ਨਿਕਲ ਕੇ ਬਾਹਰ ਭੱਜੇ ਲੋਕ

ਨਿਯਮ ਅਤੇ ਮੌਜੂਦਾ ਸਥਿਤੀ

FAA ਦੀ ਐਡਵਾਈਜ਼ਰੀ ਅਨੁਸਾਰ ਇਹ ਗਰਾਊਂਡ ਸਟਾਪ ਰਾਤ 11:30 ਵਜੇ ਤੱਕ ਜਾਂ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਫਿਲਹਾਲ ਜੋ ਉਡਾਣਾਂ ਹਵਾ ਵਿੱਚ ਹਨ, ਉਨ੍ਹਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ ਜ਼ਮੀਨ 'ਤੇ ਖੜ੍ਹੇ ਜਹਾਜ਼ ਟੇਕ-ਆਫ਼ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਅਮਰੀਕਾ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਬਾਰੇ ਕੇਸ-ਬਾਏ-ਕੇਸ ਆਧਾਰ 'ਤੇ ਫੈਸਲਾ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Sandeep Kumar

Content Editor

Related News