ਡੋਂਕੀ ਲਗਾ ਸਪੇਨ ਜਾਣ ਦੀ ਕੋਸ਼ਿਸ਼, 70 ਲੋਕਾਂ ਦੀ ਗਈ ਜਾਨ
Saturday, Dec 28, 2024 - 10:42 AM (IST)
ਬਮਾਕੋ (ਏਜੰਸੀ)- ਇਸ ਮਹੀਨੇ ਦੇ ਸ਼ੁਰੂ ਵਿੱਚ ਸਪੇਨ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਕਰੀਬ 70 ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ ਮੌਤ ਹੋ ਗਈ। ਮਾਲੀ ਦੇ ਇਕ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਵਿਚ ਰਹਿ ਰਹੇ ਮਾਲੀ ਦੇ ਨਾਗਰਿਕਾਂ ਨਾਲ ਸਬੰਧਤ ਮੰਤਰਾਲਾ ਦੇ ਮੰਤਰੀ ਮੋਸਾ ਏਜੀ ਅਤਾਹਰ ਨੇ ਵੀਰਵਾਰ ਨੂੰ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਪ੍ਰਵਾਸੀਆਂ ਨੂੰ ਲੈ ਕੇ ਸਪੇਨ ਜਾ ਰਹੀ ਇੱਕ ਕਿਸ਼ਤੀ 19 ਦਸੰਬਰ ਨੂੰ ਡੁੱਬ ਗਈ।
ਇਹ ਵੀ ਪੜ੍ਹੋ: ਸੰਸਦ ’ਚ ਹੰਗਾਮਾ, ਸੰਸਦ ਮੈਂਬਰਾਂ ਨੇ ਇਕ-ਦੂਜੇ ਦੇ ਫੜ੍ਹੇ ਕਾਲਰ
ਮੰਤਰਾਲਾ ਅਨੁਸਾਰ ਇਸ ਕਿਸ਼ਤੀ ਵਿੱਚ 80 ਪ੍ਰਵਾਸੀ ਸਵਾਰ ਸਨ, ਜਿਨ੍ਹਾਂ ਵਿੱਚੋਂ ਸਿਰਫ 11 ਹੀ ਬਚੇ। ਮਾਲੀ ਦੇ ਅਧਿਕਾਰੀਆਂ ਨੇ ਜਿੰਦਾ ਬਚੇ ਲੋਕਾਂ ਵਿੱਚੋਂ ਮਾਲੀ ਦੇ 9 ਲੋਕਾਂ ਦੀ ਪਛਾਣ ਕੀਤੀ ਹੈ। ਮੰਤਰੀ ਨੇ ਕਿਹਾ, 'ਬਦਕਿਸਮਤੀ ਨਾਲ ਕਿਸ਼ਤੀ ਡੁੱਬਣ ਦੀ ਘਟਨਾ ਵਿੱਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਵਿਚ 25 ਨੌਜਵਾਨ ਮਾਲੀ ਵਾਸੀਆਂ ਦੀ ਰਸਮੀ ਤੌਰ 'ਤੇ ਪਛਾਣ ਕੀਤੀ ਗਈ ਹੈ।' ਪੱਛਮੀ ਅਫਰੀਕਾ ਤੋਂ ਕੈਨਰੀ ਆਈਲੈਂਡਜ਼ ਤੱਕ ਪ੍ਰਵਾਸੀਆਂ ਲਈ ਅਟਲਾਂਟਿਕ ਰੂਟ ਦੁਨੀਆ ਦੇ ਸਭ ਤੋਂ ਖਤਰਨਾਕ ਰਸਤਿਆਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਵੀਜ਼ਾ ਮਾਮਲੇ 'ਚ ਭਾਰਤੀਆਂ ਨੇ ਤੋੜ ਦਿੱਤੇ ਸਾਰੇ ਰਿਕਾਰਡ,11 ਮਹੀਨਿਆਂ 'ਚ ਇੰਨੇ ਲੋਕ ਗਏ US
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8