ਬਲੋਚ ਨੇਤਾਵਾਂ ਦੇ ਅਗਵਾ ਖ਼ਿਲਾਫ਼ BNM ਸ਼ੁਰੂ ਕਰੇਗਾ ਪਾਕਿ ਵਿਰੋਧੀ ਆਨਲਾਈਨ ਮੁਹਿੰਮ
Thursday, Jun 30, 2022 - 04:50 PM (IST)
ਪੇਸ਼ਾਵਰ- ਪਾਕਿਸਤਾਨ 'ਚ ਸੁਰੱਖਿਆ ਫੋਰਸਾਂ ਵਲੋਂ ਬਲੋਚ ਨੇਤਾਵਾਂ ਨੂੰ ਅਗਵਾ ਦੇ ਖ਼ਿਲਾਫ਼ ਬਲੋਚ ਨੈਸ਼ਨਲ ਮੂਵਮੈਂਟ ( BNM) ਅੱਜ ਇਕ ਆਨਲਾਈਨ ਮੁਹਿੰਮ ਸ਼ੁਰੂ ਕਰੇਗਾ। ਇਹ ਮੁਹਿੰਮ ਸ਼ਾਮ 6 ਵਜੇ ਤੋਂ ਰਾਤ 10 ਵਜੇ ਦੇ ਵਿਚਕਾਰ ਚਲਾਇਆ ਜਾਵੇਗਾ। ਬਲੋਚਿਸਤਾਨ ਅਤੇ ਖੈਬਰ ਪਖਤੂਨਖਨਾ ਪ੍ਰਾਂਤ 'ਚ ਅਗਵਾ ਦੇ ਮਾਮਲੇ ਕਾਫੀ ਵਧ ਗਏ ਹਨ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਫੌਜ ਵਲੋਂ ਓਰਨਾਚ ਖੁਜ਼ਦਾਰ ਤੋਂ ਅਗਵਾ ਕੀਤੇ ਗਏ BNM ਨੇਤਾ ਡਾ ਦੀਨ ਮੁਹੰਮਦ ਬਲੋਚ ਦੇ ਜ਼ਬਰਦਸਤੀ ਅਗਵਾ ਦੇ ਵਿਰੋਧ 'ਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ BNM ਦਾ #SaveDrDeenMohdBaloch ਮੁਹਿੰਮ ਚਲਾਈ ਜਾਵੇਗੀ।
BNM ਨੇਤਾ ਦੇ ਲਾਪਤਾ ਹੋਣ ਦੇ 13 ਸਾਲ ਪੂਰੇ ਹੋਣ ਦੇ ਮੌਕੇ 'ਤੇ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਬੀ.ਐੱਨ.ਐੱਮ.ਦੁਨੀਆ ਦੇ ਕਈ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਸ਼ਨੀਵਾਰ ਨੂੰ ਜਰਮਨੀ ਦੇ ਮੁੰਸਟਰ 'ਚ ਆਯੋਜਿਤ ਇਕ ਜਨਤਕ ਪ੍ਰਦਰਸ਼ਨ 'ਚ BNM ਨੇ ਕੌਮਾਂਤਰੀ ਭਾਈਚਾਰੇ ਨਾਲ ਬਲੋਚਿਸਤਾਨ 'ਤੇ ਪਾਕਿਸਤਾਨ ਦੇ ਵੱਧਦੇ ਅੱਤਿਆਚਾਰਾਂ 'ਤੇ ਧਿਆਨ ਦੇਣ ਦੀ ਅਪੀਲ ਕੀਤੀ। ਕਈ ਪ੍ਰਦਰਸ਼ਨਕਾਰੀਆਂ ਨੇ 'ਜ਼ਬਰਨ ਗਾਇਬ' ਹੋਣ ਦੇ ਖ਼ਿਲਾਫ਼ ਨਾਅਰੇ ਲਗਾਏ ਅਤੇ ਕੌਮਾਂਤਰੀ ਮਨੁੱਖਧਿਕਾਰ ਸੰਗਠਨਾਂ ਨਾਲ ਬਲੋਚਿਸਤਾਨ 'ਚ ਪਾਕਿਸਤਾਨ ਦੇ ਅਣਮਨੁੱਖੀ ਵਿਵਹਾਰ 'ਤੇ ਧਿਆਨ ਦੇਣ ਦੀ ਅਪੀਲ ਕੀਤੀ। ਕਿਉਂਕਿ ਬਲੋਚ ਦੇ ਅਧਿਕਾਰ ਇਕ ਆਮ ਆਦਮੀ ਦੇ ਸਮਾਨ ਹੈ। ਵਿਰੋਧ ਪ੍ਰਦਰਸ਼ਨ 'ਚ ਬਲੋਚ ਰਿਪਬਲਿਕ ਪਾਰਟੀ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ।
ਇਸ ਤੋਂ ਪਹਿਲਾਂ ਮਈ ਦੇ ਮਹੀਨੇ 'ਚ ਲਾਪਤਾ ਬਲੋਚ ਲੋਕਾਂ ਦੇ ਪਰਿਵਾਰਾਂ ਨੇ ਕਰਾਚੀ ਪ੍ਰੈੱਸ ਕਲੱਬ 'ਚ ਪਾਕਿਸਤਾਨ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੇ ਖ਼ਿਲਾਫ਼ ਆਪਣੇ ਪ੍ਰਿਯਜਨਾਂ ਦੀ ਸੁਰੱਖਿਅਤ ਰਿਹਾਈ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਕਾਰਜਕਰਤਾ ਸੈਮੀ ਬਲੋਚ ਦੀ ਅਗਵਾਈ 'ਚ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਪ੍ਰਿਯਜਨਾਂ ਨੂੰ ਪਾਕਿਸਤਾਨ ਸੁਰੱਖਿਆ ਏਜੰਸੀਆਂ ਨੇ ਚੁੱਕ ਲਿਆ ਹੈ, ਪਰ ਉਨ੍ਹਾਂ ਦੇ ਠਿਕਾਣਿਆਂ ਦੀ ਘੋਸ਼ਣਾ ਨਹੀਂ ਕੀਤੀ ਗਈ। ਸੈਮੀ ਬਲੋਚ ਨੇ ਮਨੁੱਖਧਿਕਾਰ ਸੰਗਠਨ ਤੇ ਮੀਡੀਆ ਦੀ ਭੂਮਿਕਾ ਦੀ ਆਲੋਚਨਾ ਕੀਤੀ, ਜਿਨ੍ਹਾਂ ਨੇ ਵਿਰੋਧ 'ਚ ਹਿੱਸਾ ਨਹੀਂ ਲਿਆ ਅਤੇ ਨਾ ਹੀ ਇਸ ਨੂੰ ਕਵਰ ਕੀਤਾ। ਪਿਛਲੇ ਸਾਲ, ਬੀ.ਐੱਨ.ਐੱਮ ਨੀਦਰਲੈਂਡ ਜੋਨ ਨੇ ਡੈਮ ਸਕਵਾਇਰ ਐਂਸਟਡਰਮ 'ਚ ਅਗਵਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਡਾ ਦੀਨ ਮੁਹੰਮਦ ਬਲੋਚ ਦੀ ਸੁਰੱਖਿਅਤ ਰਿਹਾਈ ਦੀ ਮੰਗ ਕੀਤੀ।