ਅਮਰੀਕਾ ''ਚ ਗੰਭੀਰ ਕੋਰੋਨਾ ਮਰੀਜ਼ਾਂ ਦਾ ਖੂਨ ਪਤਲਾ ਕਰਨ ਵਾਲੇ ਇਲਾਜ ''ਤੇ ਰੋਕ
Wednesday, Dec 23, 2020 - 10:20 AM (IST)
ਵਾਸ਼ਿੰਗਟਨ- ਅਮਰੀਕਾ ਦੇ ਹਸਪਤਾਲਾਂ ਵਿਚ ਭਰਤੀ ਗੰਭੀਰ ਕੋਰੋਨਾ ਮਰੀਜ਼ਾਂ ਦੇ ਖੂਨ ਨੂੰ ਪਤਲਾ ਕਰਨ ਦੇ ਬਾਅਦ ਵੀ ਕੋਈ ਫਾਇਦਾ ਨਾ ਪੁੱਜਣ ਕਰਕੇ ਇਸ ਦੇ ਪ੍ਰੀਖਣ 'ਤੇ ਰੋਕ ਲਾ ਦਿੱਤੀ ਗਈ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐੱਨ. ਆਈ. ਐੱਚ.) ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਆਈ. ਸੀ. ਯੂ. ਦੀ ਜ਼ਰੂਰਤ ਹੁੰਦੀ ਹੈ। ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਦਾ ਮਰੀਜ਼ਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ, ਜਿਸ ਕਾਰਨ ਅਜਿਹਾ ਕਰਨਾ ਬੰਦ ਕੀਤਾ ਜਾ ਰਿਹਾ ਹੈ। ਐੱਨ. ਆਈ. ਐੱਚ. ਨੇ ਕਿਹਾ ਕਿ ਮਾਮੂਲੀ ਬੀਮਾਰ ਹਸਪਤਾਲ ਵਿਚ ਭਰਤੀ ਕੋਰੋਨਾ ਮਰੀਜ਼ਾਂ ਲਈ ਪ੍ਰੀਖਣ ਜਾਰੀ ਰਹੇਗਾ ਕਿਉਂਕਿ ਸੋਧਕਾਰਾਂ ਨੇ ਖੂਨ ਦੇ ਥੱਕੇ ਨੂੰ ਰੋਕਣ ਲਈ ਇਕ ਅਨੁਕੂਲ ਖੁਰਾਕ ਨਿਰਧਾਰਤ ਕੀਤੀ ਹੈ। ਮਾਹਰਾਂ ਨੇ ਦੱਸਿਆ ਕਿ ਆਸਾਧਾਰਣ ਥੱਕਿਆਂ ਕਾਰਨ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਵਿਚ ਫੇਫੜੇ ਵਿਚ ਖਰਾਬੀ, ਦਿਲ ਦਾ ਦੌਰਾ ਤੇ ਸਟ੍ਰੋਕ ਆਦਿ ਸ਼ਾਮਲ ਹਨ।