ਬੇਟੇ ਦੀ ਚਾਹਤ ਲਈ ਖੂਨ ਦੇ ਨਮੂਨੇ ਹਾਂਗਕਾਂਗ ਭੇਜ ਰਹੇ ਹਨ ਚੀਨੀ

Saturday, Oct 19, 2019 - 07:23 PM (IST)

ਬੇਟੇ ਦੀ ਚਾਹਤ ਲਈ ਖੂਨ ਦੇ ਨਮੂਨੇ ਹਾਂਗਕਾਂਗ ਭੇਜ ਰਹੇ ਹਨ ਚੀਨੀ

ਬੀਜਿੰਗ— ਭਾਰਤ ਹੀ ਨਹੀਂ, ਚੀਨ 'ਚ ਵੀ ਬੇਟੇ ਦੀ ਚਾਹਤ 'ਚ ਲੋਕ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਬੇਟਾ ਪਾਉਣ ਲਈ ਲੱਖਾਂ ਚੀਨੀ ਔਰਤਾਂ ਹਰ ਸਾਲ ਕਾਨੂੰਨ ਤੋੜਦੇ ਹੋਏ ਖੂਨ ਦੇ ਨਮੂਨੇ ਹਜ਼ਾਰਾਂ ਕਿਲੋਮੀਟਰ ਦੂਰ ਹਾਂਗਕਾਂਗ ਭੇਜ ਰਹੀਆਂ ਹਨ। ਹਾਂਗਕਾਂਗ 'ਚ ਸੱਤ ਤੋਂ ਦਸ ਹਫਤੇ ਦੇ ਭਰੂਣ ਦੀ ਜਾਂਚ ਦੀ ਤਕਨੀਕ ਹੋਣ ਕਾਰਨ ਆਨਲਾਈਨ ਕੰਪਨੀਆਂ ਰਾਹੀਂ ਵੀ ਚੋਰੀ-ਛੁਪੇ ਖੂਨ ਦੇ ਨਮੂਨੇ ਹਾਂਗਕਾਂਗ ਭੇਜੇ ਜਾ ਰਹੇ ਹਨ।

ਚੀਨ 'ਚ ਲਿੰਗ ਜਾਂਚ ਕਾਨੂੰਨਨ ਜੁਰਮ ਹੋ ਚੁੱਕਾ ਹੈ, ਪਰ ਹਾਂਗਕਾਂਗ 'ਚ ਅਜਿਹਾ ਨਹੀਂ ਹੈ। ਇਥੇ ਕਲੀਨਿਕਾਂ ਨੇ ਨਾਨ ਇੰਵੇਸਿਵ ਪੈਟਰਨਲ ਟੈਸਟਿੰਗ ਨਾਮੀ ਤਕਨੀਕ ਇਜਾਦ ਕੀਤੀ ਹੈ। ਇਸ ਵਿਚ ਮਾਤਰ 8-10 ਹਫਤੇ ਦੇ ਭਰੂਣ ਦਾ ਵੀ ਲਿੰਗ ਜਾਂਚਿਆ ਜਾ ਸਕਦਾ ਹੈ। ਇਸ ਲਈ ਗਰਭਵਤੀ ਦੇ ਖੂਨ ਦਾ ਨਮੂਨਾ ਮਿਲਣਾ ਵੀ ਬਹੁਤ ਹੈ।

ਬੱਚਿਆਂ ਤੱਕ ਤੋਂ ਕਰਵਾਈ ਜਾ ਰਹੀ ਹੈ ਬਲੱਡ ਸੈਂਪਲ ਦੀ ਸਮੱਗਲਿੰਗ
ਚੀਨ ਤੋਂ ਖੂਨ ਦੀਆਂ ਸ਼ੀਸ਼ੀਆਂ ਲੈ ਕੇ ਹਾਂਗਕਾਂਗ ਤੱਕ ਪਹੁੰਚਾਉਣ ਲਈ ਕਈ ਗਿਰੋਹ ਸਰਗਰਮ ਹਨ, ਜੋ ਬਜ਼ੁਰਗ ਔਰਤਾਂ ਤੋਂ ਲੈ ਕੇ ਵਿਦਿਆਰਥੀਆਂ ਤੱਕ ਦਾ ਇਸਤੇਮਾਲ ਕਰਦੇ ਹਨ। ਫਰਵਰੀ 'ਚ ਕਸਟਮ ਅਫਸਰ ਨੇ 200 ਸ਼ੀਸ਼ੀਆਂ ਸਮੇਤ ਬੱਚਿਆਂ ਨੂੰ ਫੜਿਆ ਸੀ। ਸਮੱਗਲਰਾਂ ਨੂੰ ਪ੍ਰਤੀ ਨਮੂਨਾ ਇਕ ਤੋਂ ਤਿੰਨ ਹਜ਼ਾਰ ਰੁਪਏ ਤਕ ਮਿਲ ਜਾਂਦੇ ਹਨ।

ਸੋਸ਼ਲ ਸਾਈਟ ਬਣਿਆ ਜਾਂਚ ਦਾ ਜ਼ਰੀਆ
ਚੀਨੀ ਦੀ ਸੋਸ਼ਲ ਸਾਈਟ ਵੀਬੋ 'ਤੇ ਹਾਂਗਕਾਂਗ ਦੇ ਸਾਰੇ ਲਿੰਗ ਜਾਂਚ ਕਰਨ ਵਾਲੀਆਂ ਕੰਪਨੀਆਂ ਦੇ ਖਾਤੇ ਹਨ, ਜੋ ਖੂਨ ਦੇ ਨਮੂਨਿਆਂ ਲਈ ਆਨਲਾਈਨ ਫੀਸ ਵੀ ਲੈਂਦੀ ਹੈ। ਕਈ ਖਾਤਿਆਂ ਦੇ ਤਾਂ ਲੱਖਾਂ ਦੀ ਗਿਣਤੀ 'ਚ ਫਾਲੋਅਰ ਹਨ। ਇਹ ਕੰਪਨੀਆਂ ਲਿੰਗ ਜਾਂਚ ਲਈ ਲੱਗਭਗ 35 ਹਜ਼ਾਰ ਰੁਪਏ ਦੀ ਰਕਮ ਵਸੂਲਦੀਆਂ ਹੈ।

ਭਰੂਣ ਹੱਤਿਆਵਾਂ ਨਾਲ ਚੀਨ 'ਚ ਜੈਂਡਰ ਗੈਪ ਵਧਿਆ
149 ਦੇਸ਼ਾਂ ਦੀ ਵੈਸ਼ਵਿਕ ਜੈਂਡਰ ਗੈਪ ਇੰਡੈਕਸ 'ਚ ਚੀਨ 103ਵੇਂ ਸਥਾਨ 'ਤੇ ਹੈ। ਚੀਨ 'ਚ 1979 'ਚ ਇਕ ਬੱਚਾ ਪੈਦਾ ਕਰਨ ਦੀ ਨੀਤੀ ਲਾਗੂ ਕੀਤੀ ਗਈ ਸੀ, ਜਿਸਦੀ ਪਾਲਣਾ ਕਰਵਾਉਣ ਦੇ ਨਾਂ 'ਤੇ ਵੱਡੀ ਗਿਣਤੀ 'ਚ ਭਰੂਣ ਹੱਤਿਆਵਾਂ ਹੋਈਆਂ। ਜਿਸ ਨਾਲ ਲਿੰਗਭੇਦ ਵਧਦਾ ਚਲਾ ਗਿਆ ਅਤੇ 2015 'ਚ ਚੀਨ ਨੂੰ ਇਸ ਨੂੰ ਬੰਦ ਕਰਨਾ ਪਿਆ ਪਰ ਭਰੂਣ ਹੱਤਿਆਵਾਂ ਨਹੀਂ ਰੁਕੀਆਂ।


author

Baljit Singh

Content Editor

Related News