ਆਸਟ੍ਰੇਲੀਆ : ਮਾਝਾ ਯੂਥ ਕਲੱਬ ਐਡੀਲੇਡ ਵੱਲੋਂ ਲਗਾਇਆ ਗਿਆ 'ਖੂਨਦਾਨ ਕੈਂਪ'

Wednesday, Nov 23, 2022 - 12:49 PM (IST)

ਆਸਟ੍ਰੇਲੀਆ : ਮਾਝਾ ਯੂਥ ਕਲੱਬ ਐਡੀਲੇਡ ਵੱਲੋਂ ਲਗਾਇਆ ਗਿਆ 'ਖੂਨਦਾਨ ਕੈਂਪ'

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਮਾਝਾ ਯੂਥ ਕਲੱਬ ਐਡੀਲੇਡ ਸਾਊਥ ਆਸਟ੍ਰੇਲੀਆ ਵੱਲੋਂ ਇਸ ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਬੀਤੇ ਦਿਨੀਂ ਲਾਈਫ਼ਬਲੱਡ ਮੋਡਬਰੀ ਡੋਨਰ ਸੈਂਟਰ ਵਿਖੇ ਲਗਾਇਆ ਗਿਆ। ਮਨੁੱਖਤਾ ਦੀ ਭਲਾਈ ਵਾਸਤੇ ਕੀਤੇ ਗਏ ਇਸ ਵੱਡਮੁੱਲੇ ਕਾਰਜ ਲਈ ਇਸ ਖੂਨਦਾਨ ਕੈਂਪ ਦੌਰਾਨ ਮਾਝਾ ਯੂਥ ਕਲੱਬ ਐਡੀਲੇਡ ਦੇ ਲੱਗਭਗ 40 ਵਲੰਟੀਅਰਾਂ ਵੱਲੋਂ ਖੂਨਦਾਨ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਰਸਿੰਗ Students ਲਈ ਪਰਿਵਾਰ ਸਮੇਤ UK ਜਾਣ ਦਾ ਸੁਨਹਿਰੀ ਮੌਕਾ, ਇੰਝ ਲਓ ਫ਼ਾਇਦਾ

ਆਸਟ੍ਰੇਲੀਅਨ ਰੈੱਡ ਕਰਾਸ ਲਾਈਫ਼ਬਲੱਡ ਮੋਡਬਰੀ, ਸਾਊਥ ਆਸਟ੍ਰੇਲੀਆ ਵੱਲੋਂ ਸਾਰੇ ਹੀ ਬਲੱਡ ਡੋਨਰਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮਾਝਾ ਯੂਥ ਕਲੱਬ ਐਡੀਲੇਡ ਤੋਂ ਰਣਦੀਪ ਸਿੰਘ, ਅਜੈਪਾਲ ਸਿੰਘ,ਹਰਲੀਨ ਸਿੰਘ, ਅਮਨਦੀਪ ਸਿੰਘ ਸੰਧੂ, ਗੁਰਜੀਤ ਸਿੰਘ, ਵਿਕਰਮਦੀਪ ਸਿੰਘ, ਜਤਿੰਦਰ ਸਿੰਘ, ਸਤਨਾਮ ਸਿੰਘ ,ਪਰਮਿੰਦਰ ਸਿੰਘ, ਪ੍ਰੀਤਮ ਸਿੰਘ, ਸੁੱਖਬੀਰ ਸਿੰਘ, ਦਮਨਦੀਪ ਸਿੰਘ, ਗੁਰਜੋਤ ਸਿੰਘ ਆਦਿ ਮੈਂਬਰ ਹਾਜ਼ਰ ਸਨ। ਇਸ ਮੌਕੇ ਮਾਝਾ ਕਲੱਬ ਐਡੀਲੇਡ ਦੇ ਨੁਮਾਇੰਦੇ ਰਨਦੀਪ ਸਿੰਘ, ਅਜੈਪਾਲ ਸਿੰਘ ਅਤੇ ਹਰਲੀਨ ਸਿੰਘ ਵੱਲੋਂ ਸਾਰੇ ਹੀ ਬਲੱਡ ਡੋਨਰਾਂ ਅਤੇ ਵਲੰਟੀਅਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਧੰਨਵਾਦ ਕੀਤਾ ਗਿਆ।

PunjabKesari


author

Vandana

Content Editor

Related News