'ਕੋਵਿਡ-19 ਤੋਂ ਬਾਅਦ ਖੂਨ ਦੇ ਥੱਕੇ ਬਣਨ ਦਾ ਖਤਰਾ ਆਮ ਤੋਂ 100 ਗੁਣਾ ਵਧੇਰੇ'
Friday, Apr 16, 2021 - 12:33 AM (IST)
ਲੰਡਨ-ਆਕਸਫੋਰਡ ਯੂਨੀਵਰਸਿਟੀ ਦੇ ਇਕ ਨਵੇਂ ਅਧਿਐਨ ਮੁਤਾਬਕ ਕੋਵਿਡ-19 ਇਨਫੈਕਸ਼ਨ ਤੋਂ ਬਾਅਦ ਖੂਨ ਦੇ ਥੱਕੇ ਬਣਨ ਦਾ ਖਤਰਾ ਆਮ ਤੋਂ ਲਗਭਗ 100 ਗੁਣਾ ਵਧੇਰੇ ਹੈ ਜਦਕਿ ਟੀਕਾਕਰਨ ਜਾਂ ਇਨਫਲੂਏਂਜ਼ਾ ਤੋਂ ਬਾਅਦ ਇਸ ਦਾ ਜ਼ੋਖਿਮ ਕਈ ਗੁਣਾ ਵਧੇਰੇ ਹੈ। ਇਹ ਅਧਿਐਨ ਵੀਰਵਾਰ ਨੂੰ ਪ੍ਰਕਾਸ਼ਿਤ ਹੋਇਆ ਹੈ। ਖੋਜ 'ਚ ਪਾਇਆ ਗਿਆ ਹੈ ਕਿ ਖੂਨ ਦਾ ਥੱਕਾ ਬਣਨ ਭਾਵ ਸੇਰੇਬ੍ਰਲ ਵੇਨਸ ਥ੍ਰੋਮਬਾਸਿਸ (ਸੀ.ਵੀ.ਟੀ.) ਕੋਵਿਡ ਤੋਂ ਬਾਅਦ ਕਿਸੇ ਵੀ ਤੁਲਨਾ ਸਮੂਹ ਦੀ ਤੁਲਨਾ 'ਚ ਵਧੇਰੇ ਹੁੰਦੇ ਹਨ ਅਤੇ ਇਨ੍ਹਾਂ 'ਚੋਂ 30 ਫੀਸਦੀ ਮਾਮਲੇ 30 ਤੋਂ ਘੱਟ ਉਮਰ ਵਾਲੇ ਲੋਕਾਂ 'ਚ ਹੁੰਦੇ ਹਨ।
ਇਹ ਵੀ ਪੜ੍ਹੋ-ਅਮਰੀਕਾ ਨੇ 10 ਰੂਸੀ ਡਿਪਲੋਮੈਟਾਂ ਨੂੰ ਕੱਢਿਆ, ਕੰਪਨੀਆਂ ਅਤੇ ਲੋਕਾਂ 'ਤੇ ਲਾਈਆਂ ਨਵੀਆਂ ਪਾਬੰਦੀਆਂ
ਅਧਿਐਨ ਮੁਤਾਬਕ ਮੌਜੂਦਾ ਕੋਵਿਡ ਟੀਕਿਆਂ ਦੀ ਤੁਲਨਾ 'ਚ ਇਹ ਜੋਖਿਮ 8-10 ਗੁਣਾ ਵਧੇਰੇ ਹੈ ਅਤੇ 'ਬ੍ਰੇਸਲਾਈਨ' ਦੀ ਤੁਲਨਾ 'ਚ ਇਹ ਕਰੀਬ 100 ਗੁਣਾ ਵਧੇਰੇ ਹੈ। ਇਹ ਅਧਿਐਨ ਆਕਸਫੋਰਡ/ਐਸਟ੍ਰਾਜੇਨੇਕਾ ਵੈਕਸੀਨ ਅਤੇ ਸੀ.ਵੀ.ਟੀ. ਦੇ ਦੁਰਲੱਭ ਮਾਮਲਿਆਂ ਦਰਮਿਆਨ ਸੰਭਾਵਿਤ ਸਬੰਧ ਲਿੰਕ ਦੀਆਂ ਰਿਪੋਰਟਾਂ ਦੀ ਪਾਲਣਾ ਕਰਦਾ ਹੈ ਜੋ ਦਵਾਈਆਂ ਦੇ ਰੈਗੂਲੇਟਰਾਂ ਵੱਲੋਂ ਡੂੰਘੀ ਜਾਂਚ ਦੇ ਦੌਰ 'ਚੋਂ ਲੰਘ ਰਹੇ ਹਨ।
ਇਹ ਵੀ ਪੜ੍ਹੋ-ਅਮਰੀਕੀ ਬੈਂਕ ਨੇ ਕੰਜ਼ਿਉਮਰ ਬੈਂਕਿੰਗ ਤੋਂ ਨਿਕਲਣ ਦਾ ਕੀਤਾ ਐਲਾਨ,4 ਹਜ਼ਾਰ ਨੌਕਰੀਆਂ 'ਤੇ ਖਤਰਾ
ਹਾਲਾਂਕਿ ਇਨ੍ਹਾਂ ਟੀਕਿਆਂ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਮੰਨਿਆ ਗਿਆ ਹੈ। ਖੋਜ ਨਾਲ ਜੁੜੇ ਪਾਲ ਹੈਰੀਸਨ ਨੇ ਕਿਹਾ ਕਿ ਟੀਕਿਆਂ ਅਤੇ ਸੀ.ਵੀ.ਟੀ. ਦਰਮਿਆਨ ਸੰਭਾਵਿਤ ਸਬੰਧ ਨੂੰ ਲੈ ਕੇ ਕੁਝ ਚਿੰਤਾਵਾਂ ਹਨ ਜਿਸ ਨਾਲ ਸਰਕਾਰ ਅਤੇ ਰੈਗੂਲੇਟਰ ਕੁਝ ਟੀਕਿਆਂ ਦੀ ਵਰਤੋਂ 'ਤੇ ਰੋਕ ਲਾ ਸਕਦੇ ਹਨ। ਫਿਰ ਵੀ ਇਸ ਦਾ ਪਤਾ ਲਾਉਣਾ ਬਾਕੀ ਹੈ ਕਿ ਕੋਵਿਡ ਦੀ ਪਛਾਣ ਤੋਂ ਬਾਅਦ ਸੀ.ਵੀ.ਟੀ. ਦਾ ਕਿੰਨਾ ਜ਼ੋਖਿਮ ਹੈ।
ਇਹ ਵੀ ਪੜ੍ਹੋ-ਇਰਾਕ ਦੀ ਰਾਜਧਾਨੀ ਬਗਦਾਦ 'ਚ ਧਮਾਕਾ, 1 ਦੀ ਮੌਤ ਤੇ 12 ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।