ਬਲਾਗਰ ਦਾ ਵੱਡਾ ਖੁਲਾਸਾ, ਚੀਨੀ ਏਜੰਟਾਂ ਨੇ ਭਾਰਤ ਨੂੰ ਫਸਾਉਣ ਲਈ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਨੂੰ ਮਾਰਿਆ

Monday, Oct 09, 2023 - 01:30 PM (IST)

ਬਲਾਗਰ ਦਾ ਵੱਡਾ ਖੁਲਾਸਾ, ਚੀਨੀ ਏਜੰਟਾਂ ਨੇ ਭਾਰਤ ਨੂੰ ਫਸਾਉਣ ਲਈ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਨੂੰ ਮਾਰਿਆ

ਟੋਰਾਂਟੋ (ਰਾਜ ਗੋਗਨਾ)- ਇੱਕ ਆਜ਼ਾਦ ਬਲਾਗਰ ਚੀਨੀ ਮੂਲ ਦੀ ਜੈਨੀਫਰ ਜੇਂਗ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਹੈ ਕੈਨੇਡਾ ਵਿਖੇ ਬ੍ਰਿਟਿਸ ਕੋਲੰਬੀਆ ਦੇ ਸਰੀ ਸ਼ਹਿਰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਚੀਨੀ ਕਮਿਊਨਿਸਟ ਪਾਰਟੀ ਦੇ ਏਜੰਟ ਸ਼ਾਮਲ ਸਨ। ਇਸ ਕਤਲ ਪਿੱਛੇ ਚੀਨ ਦਾ ਮਕਸਦ ਭਾਰਤ ਅਤੇ ਪੱਛਮੀ ਦੇਸ਼ਾਂ ਵਿਚਾਲੇ ਵਿਵਾਦ ਦੀ ਸਥਿਤੀ ਨੂੰ ਪੈਦਾ ਕਰਕੇ ਭਾਰਤ ਨੂੰ ਫਸਾਉਣਾ ਸੀ। ਜੈਨੀਫਰ ਜ਼ੇਂਗ ਚੀਨੀ ਮੂਲ ਦੀ ਇੱਕ ਮਨੁੱਖੀ ਅਧਿਕਾਰ ਕਾਰਕੁਨ ਹੈ ਜੋ ਇੱਕ ਪੱਤਰਕਾਰ ਵੀ ਹੈ ਅਤੇ ਵਰਤਮਾਨ ਵਿੱਚ ਸੰਯੁਕਤ ਰਾਜ (ਅਮਰੀਕਾ) ਵਿੱਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਜੇਂਗ ਨੇ ਇਕ ਵੀਡੀਓ 'ਚ  ਨਿੱਝਰ ਦੀ ਮੌਤ ਨੂੰ ਕਤਲ ਕਰਾਰ ਦਿੰਦੇ ਹੋਏ ਕਿਹਾ ਕਿ ਕੈਨੇਡਾ 'ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਕਤਲ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਇਹ ਕਤਲ ਸੀ.ਸੀ.ਪੀ ਦੇ ਏਜੰਟਾਂ ਵੱਲੋਂ ਕੀਤਾ ਗਿਆ ਹੈ।

ਨਿੱਝਰ ਨੂੰ ਕਿਵੇਂ ਮਾਰਿਆ ਗਿਆ

PunjabKesari

18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ, ਭਾਰਤ ਵਿੱਚ ਘੋਸ਼ਿਤ ਇਕ ਅੱਤਵਾਦੀ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੀ  ਪਾਰਕਿੰਗ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਸੁਤੰਤਰ ਬਲਾਗਰ ਨੇ ਆਪਣੇ ਦੋਸ਼ਾਂ ਨੂੰ ਲੈਕੇ ਇੱਕ ਚੀਨੀ ਲੇਖਕ ਅਤੇ ਯੂਟਿਊਬਰ ਲਾਓ ਡੇਂਗ ਦੇ ਦਾਅਵਿਆਂ ਦਾ ਵੀ ਹਵਾਲਾ ਦਿੱਤਾ, ਜੋ ਕੈਨੇਡਾ ਵਿੱਚ ਰਹਿੰਦਾ ਹੈ। ਜੈਨੀਫਰ ਜ਼ੇਂਗ ਨੇ ਐਕਸ (ਟਵਿੱਟਰ) 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਕਿ ਲਾਓ ਡੇਂਗ ਨੇ ਇਸ ਸਾਲ ਜੂਨ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਸੀ.ਸੀ.ਪੀ ਰਾਜ ਸੁਰੱਖਿਆ ਮੰਤਰਾਲੇ ਨੇ ਇਗਨੀਸ਼ਨ ਯੋਜਨਾ ਦੇ ਤਹਿਤ ਇੱਕ ਉੱਚ ਅਧਿਕਾਰੀ ਨੂੰ ਸੀਏਟਲ ਅਮਰੀਕਾ ਭੇਜਿਆ ਸੀ, ਜਿੱਥੇ ਗੁਪਤ ਮੀਟਿੰਗ ਹੋਈ। ਇਸ ਦਾ ਉਦੇਸ਼ ਭਾਰਤ ਅਤੇ ਪੱਛਮੀ ਦੇਸ਼ਾਂ ਦੇ ਸਬੰਧਾਂ ਨੂੰ ਵਿਗਾੜਨਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-UN 'ਚ ਇਜ਼ਰਾਈਲ ਦੇ ਪ੍ਰਤੀਨਿਧੀ ਨੇ ਹਮਾਸ ਦੇ ਅੱਤਵਾਦੀਆਂ ਦੇ ਹਮਲੇ ਦੀ ਕੀਤੀ ਨਿਖੇਧੀ

ਇਨ੍ਹਾਂ ਏਜੰਟਾਂ ਨੂੰ ਕੈਨੇਡਾ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਮੀਟਿੰਗ ਤੋਂ ਬਾਅਦ ਸੀ.ਸੀ.ਪੀ ਏਜੰਟਾਂ ਨੇ ਕਤਲ ਦੀ ਯੋਜਨਾ ਨੂੰ ਬੜੀ ਸਾਵਧਾਨੀ ਨਾਲ ਅੰਜਾਮ ਦਿੱਤਾ। ਜਿਸ ਵਿੱਚ ਕਤਲ ਤੋਂ ਬਾਅਦ ਸਬੂਤ ਨਸ਼ਟ ਕਰ ਦਿੱਤੇ ਗਏ। ਸੀ.ਪੀ.ਪੀ ਦੇ ਕਤਲ ਦੀ ਸ਼ੈਲੀ ਦਾ ਵਰਣਨ ਕਰਦੇ ਹੋਏ, ਇੱਕ ਸੁਤੰਤਰ ਬਲਾਗਰ ਨੇ ਦੋਸ਼ ਲਗਾਇਆ ਕਿ ਬੰਦੂਕਾਂ ਨਾਲ ਲੈਸ ਏਜੰਟਾਂ ਨੇ 18 ਜੂਨ ਨੂੰ ਨਿੱਝਰ ਨੂੰ ਲੱਭ ਲਿਆ। ਕਤਲ ਮਗਰੋਂ ਉਹਨਾਂ ਨੇ ਕਿਸੇ ਸਬੂਤ ਤੋਂ ਬਚਣ ਲਈ ਨਿੱਝਰ ਦੀ ਕਾਰ ਵਿੱਚ ਲੱਗੇ ਡੈਸ਼ ਕੈਮਰੇ ਦੀ ਭੰਨਤੋੜ ਕਰ ​​ਦਿੱਤੀ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਏ। ਉਹਨਾਂ ਨੇ ਸਬੂਤਾਂ ਨੂੰ ਨਸ਼ਟ ਕਰਨ ਲਈ ਆਪਣੇ ਹਥਿਆਰ ਅਤੇ ਕੱਪੜੇ ਵੀ ਸਾੜ ਦਿੱਤੇ। ਅਗਲੇ ਦਿਨ ਉਹ ਜਹਾਜ਼ ਰਾਹੀਂ ਕੈਨੇਡਾ ਚਲੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News