ਅਮਰੀਕਾ ’ਚ ਬਰਫੀਲੇ ਤੂਫਾਨ ਨੇ ਮਚਾਇਆ ਕਹਿਰ, ਹਜ਼ਾਰਾਂ ਉਡਾਣਾਂ ਰੱਦ

Monday, Jan 17, 2022 - 11:37 PM (IST)

ਅਮਰੀਕਾ ’ਚ ਬਰਫੀਲੇ ਤੂਫਾਨ ਨੇ ਮਚਾਇਆ ਕਹਿਰ, ਹਜ਼ਾਰਾਂ ਉਡਾਣਾਂ ਰੱਦ

ਨਿਊਯਾਰਕ (ਇੰਟ.)- ਅਮਰੀਕਾ ਦੇ ਦੱਖਣ-ਪੂਰਬ ਵਿਚ ਤੇਜ਼ ਹਵਾਵਾਂ ਅਤੇ ਬਰਫਬਾਰੀ ਨਾਲ ਖਤਰਨਾਕ ਬਰਫੀਲਾ ਤੂਫਾਨ ਆਉਣ ਨਾਲ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਅਨੇਕਾਂ ਦਰਖਤ ਡਿੱਗ ਗਏ। ਨਾਲ ਹੀ ਸੜਕਾਂ ’ਤੇ ਬਰਫ ਦੀ ਚਾਦਰ ਵਿਛ ਗਈ। ਤੂਫਾਨ ਕਾਰਨ ਜਾਰਜੀਆ, ਨਾਰਥ ਕੈਰੋਲਿਨਾ, ਸਾਊਥ ਕੈਲੋਲਿਨਾ ਅਤੇ ਫਲੋਰਿਡਾ ਵਿਚ ਬਿਜਲੀ ਸਪਲਾਈ ’ਚ ਰੁਕਾਵਟ ਆਈ। ‘ਨੈਸ਼ਨਲ ਵੈਦਰ ਸਰਵਿਸ ਸਟਰਾਮ ਪ੍ਰੈਡੀਕਸ਼ਨ ਸੈਂਟਰ’ ਨੇ ਦੱਸਿਆ ਕਿ ਨਾਰਥ ਕੈਲੋਲਿਨਾ, ਸਾਊਥ ਕੈਰੋਲਿਨਾ, ਜਾਰਜੀਆ, ਟੇਨੇਸੀ ਅਤੇ ਵਰਜੀਨੀਆ ਦੇ ਕੁਝ ਹਿੱਸਿਆਂ ਵਿਚ ਪ੍ਰਤੀ ਘੰਟੇ ਇਕ ਇੰਚ ਤੋਂ ਜ਼ਿਆਦਾ ਬਰਫ ਡਿੱਗੀ।

ਇਹ ਖ਼ਬਰ ਪੜ੍ਹੋ- ਆਸਟਰੇਲੀਅਨ ਓਪਨ : ਨਡਾਲ ਤੇ ਓਸਾਕਾ ਦੂਜੇ ਦੌਰ 'ਚ, ਕੇਨਿਨ ਬਾਹਰ

PunjabKesari
ਦੱਖਣ ਦੇ ਕੁਝ ਹਿੱਸਿਆਂ ਵਿਚ ਤੂਫਾਨ ਕਾਰਨ ਹਵਾਈ ਆਵਾਜਾਈ ’ਚ ਰੁਕਾਵਟ ਆਈ। ਦੇਸ਼ ਵਿਚ ਸ਼ੇਲੋਰਟ ਡਗਲਸ ਕੌਮਾਂਤਰੀ ਹਵਾਈ ਅੱਡਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜਿਥੇ ਐਤਵਾਰ ਨੂੰ 1,000 ਤੋਂ ਜ਼ਿਆਦਾ ਉਡਾਣਾਂ ਰੱਦ ਕਰਨੀਆਂ ਪਈਆਂ। ਅਟਲਾਂਟਾ ਵਿਚ ਵੀ 300 ਤੋਂ ਜ਼ਿਆਦਾ ਉਡਾਣਾਂ ਰੱਦ ਹੋਈਆਂ। 

ਇਹ ਖ਼ਬਰ ਪੜ੍ਹੋ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬੁਲਾਰਿਆਂ ਦੀ ਸੂਚੀ ਜਾਰੀ,ਇਨ੍ਹਾਂ ਨਾਂਵਾਂ 'ਤੇ ਲੱਗੀ ਮੋਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News