ਅਮਰੀਕਾ-ਰੂਸ ''ਚ ਵੱਧਦੇ ਤਣਾਅ ਦਰਮਿਆਨ ਬਲਿੰਕਨ ਜਾਣਗੇ ਯੂਕਰੇਨ

Tuesday, Jan 18, 2022 - 08:40 PM (IST)

ਅਮਰੀਕਾ-ਰੂਸ ''ਚ ਵੱਧਦੇ ਤਣਾਅ ਦਰਮਿਆਨ ਬਲਿੰਕਨ ਜਾਣਗੇ ਯੂਕਰੇਨ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਸ ਹਫ਼ਤੇ ਯੂਕਰੇਨ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਲਿੰਕਨ ਦਾ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਰੂਸ ਦੇ ਗੁਆਂਢੀ ਦੇਸ਼ ਯੂਕਰੇਨ 'ਤੇ ਹਮਲੇ ਦੇ ਡਰ ਕਾਰਨ ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ਵੱਧ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਚਾਈਨਾ ਬਾਰਡਰ 'ਤੇ ਸਿੱਖ ਰੈਜੀਮੈਂਟ ਨੇ ਬਣਾਇਆ ਗੁਰਦੁਆਰਾ ਅਤੇ ਲਗਾਇਆ ਨਿਸ਼ਾਨ ਸਾਹਿਬ (ਵੀਡੀਓ)

ਯੂਕਰੇਨ ਅਤੇ ਹੋਰ ਸੁਰੱਖਿਆ ਮਾਮਲਿਆਂ 'ਤੇ ਚੱਲ ਰਹੇ ਅਸਹਿਮਤੀ ਨੂੰ ਸੁਲਝਾਉਣ ਲਈ ਪਿਛਲੇ ਹਫ਼ਤੇ ਮਾਸਕੋ ਅਤੇ ਪੱਛਮੀ ਦੇਸ਼ਾਂ ਵਿਚਕਾਰ ਕੂਟਨੀਤਕ ਗੱਲਬਾਤ ਬੇਨਕਾਬ ਰਹਿਣ ਤੋਂ ਬਾਅਦ ਬਲਿੰਕਨ ਯੂਕਰੇਨ ਨਾਲ ਇਕਜੁੱਟਤਾ ਦਿਖਾਉਣ ਲਈ ਕਿਯੇਵ ਦਾ ਦੌਰਾ ਕਰਨਗੇ। ਬਿਆਨ ਮੁਤਾਬਕ ਬਲਿੰਕੇਨ ਦੀਆਂ ਮੁਲਾਕਾਤਾਂ ਅਤੇ ਵਿਚਾਰ-ਵਟਾਂਦਰੇ ਰੂਸੀ ਫ਼ੌਜ ਅਤੇ ਯੂਕਰੇਨ ਦੇ ਖ਼ਿਲਾਫ਼ ਚੱਲ ਰਹੇ ਹਮਲੇ ਕਾਰਨ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਕ ਯਤਨਾਂ ਦਾ ਹਿੱਸਾ ਹਨ। ਇਸ ਮੁਤਾਬਕ ਯੂਕਰੇਨ ਤੋਂ ਬਾਅਦ ਬਲਿੰਕੇਨ ਬਰਲਿਨ ਦਾ ਦੌਰਾ ਕਰਨਗੇ, ਜਿੱਥੇ ਉਹ ਆਪਣੇ ਜਰਮਨ, ਬ੍ਰਿਟੇਨ ਅਤੇ ਫਰਾਂਸੀਸੀ ਹਮਰੁਤਬਾ ਨਾਲ ਮੁਲਾਕਾਤ ਕਰਨਗੇ ਅਤੇ ਰੂਸ ਵੱਲੋਂ ਕਿਸੇ ਵੀ ਸੰਭਾਵੀ ਫ਼ੌਜੀ ਕਾਰਵਾਈ ਦੇ ਜਵਾਬ 'ਤੇ ਚਰਚਾ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਦੇ ਸੂਬੇ 2 ਦਾ ਨਾਂ ਬਦਲ ਕੇ ਗਿਆ 'ਮਧੇਸ ਪ੍ਰਦੇਸ਼'  
 


author

Vandana

Content Editor

Related News