ਨੀਦਰਲੈਂਡ ''ਚ ਕੋਰੋਨਾ ਵਾਇਰਸ ਜਾਂਚ ਕੇਂਦਰ ਨੇੜੇ ਹੋਇਆ ਧਮਾਕਾ
Wednesday, Mar 03, 2021 - 07:32 PM (IST)
ਹੇਗ-ਨੀਦਰਲੈਂਡ 'ਚ ਐਮਸਟਰਡਮ ਦੇ ਉੱਤਰ 'ਚ ਇਕ ਛੋਟੇ ਜਿਹੇ ਸ਼ਹਿਰ 'ਚ ਬੁੱਧਵਾਰ ਸਵੇਰੇ ਧਮਾਕਾ ਹੋਣ ਕਾਰਣ ਕੋਰੋਨਾ ਵਾਇਰਸ ਦੇ ਇਕ ਪ੍ਰੀਖਣ ਕੇਂਦਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਪਰ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਮਾਹਰ ਬੁਲਾਏ ਗਏ ਹਨ। ਉੱਥਰੀ ਹਾਲੈਂਡ ਸੂਬੇ ਦੀ ਪੁਲਸ ਨੇ ਟਵੀਟ ਕੀਤਾ ਕਿ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਸੱਤ ਵਜੇ ਬੋਵੇਂਕਾਰਸਪੇਲ 'ਚ ਜਾਂਚ ਕੇਂਦਰ ਨੇੜੇ ਧਮਾਕਾ ਹੋਇਆ।
ਇਹ ਵੀ ਪੜ੍ਹੋ -ਯੂਨਾਨ 'ਚ ਆਇਆ 6.2 ਦੀ ਤੀਬਰਤਾ ਦਾ ਭੂਚਾਲ
ਪੁਲਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਹੁਣ ਉਹ ਧਮਾਕੇ ਦੇ ਕਾਰਨਾਂ ਦੀ ਜਾਂਚ 'ਚ ਜੁੱਟੀ ਹੈ। ਇਹ ਸ਼ਹਿਰ ਐਮਸਟਰਡਮ ਤੋਂ ਕਰੀਬ 60 ਕਿਲੋਮੀਟਰ ਦੂਰ ਹੈ। ਪੁਲਸ ਦੇ ਬੁਲਾਰੇ ਮੇਨੋ ਹਾਰਟਨਬਰਗ ਨੇ ਦੱਸਿਆ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਕਿਤੇ ਇਸ ਜਾਂਚ ਕੇਂਦਰ ਨੂੰ ਜਾਣਬੁੱਝ ਕੇ ਨਿਸ਼ਾਨਾ ਤਾਂ ਨਹੀਂ ਬਣਾਇਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਇਹ ਸਾਫ ਹੋ ਗਿਆ ਹੈ ਕਿ ਵਿਸਫੋਟਕ ਉੱਥੇ ਇਤਫਾਕ ਨਾਲ ਨਹੀਂ ਪਹੁੰਚਿਆ ਸੀ ਪਰ ਫਿਲਹਾਲ ਸਾਡੇ ਕੋਈ ਜਾਣਕਾਰੀ ਨਹੀਂ ਹੈ ਕਿ ਕੌਣ ਉਸ ਨੂੰ ਉਥੇ ਰੱਖ ਕੇ ਗਿਆ ਸੀ ਅਤੇ ਉਸ ਦਾ ਇਰਾਦਾ ਕੀ ਸੀ। ਪੁਲਸ ਮੁਤਾਬਕ ਇਸ ਭਵਨ ਦੇ ਬਾਹਰ ਧਾਤ ਦਾ ਸਿਲੰਡਰ ਮਿਲਿਆ ਹੈ ਜਿਸ 'ਚ ਧਮਾਕਾ ਹੋਇਆ ਸੀ। ਉੱਤਰੀ ਹੋਲੈਂਡ ਸੂਬੇ ਦਾ ਇਹ ਉੱਤਰੀ ਖੇਤਰ ਹਾਲ ਦੇ ਹਫਤਿਆਂ 'ਚ ਵਾਇਰਸ ਦਾ ਮੁੱਖ ਕੇਂਦਰ ਰਿਹਾ ਹੈ ਅਤੇ ਉਥੇ ਰਾਸ਼ਟਰੀ ਔਸਤ ਤੋਂ ਵਧੇਰੇ ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ -ਚੀਨੀ ਸਾਈਬਰ ਹਮਲੇ 'ਤੇ ਬੋਲੇ ਅਮਰੀਕੀ ਸੰਸਦ-ਭਾਰਤ ਦਾ ਸਾਥ ਦੇਣ ਬਾਈਡੇਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।