ਪੱਛਮੀ ਅਫਰੀਕੀ ਦੇਸ਼ ਨਾਈਜੀਰੀਆ ''ਚ ਧਮਾਕਾ, 5 ਬੱਚਿਆਂ ਦੀ ਮੌਤ

Sunday, Jul 19, 2020 - 12:52 PM (IST)

ਪੱਛਮੀ ਅਫਰੀਕੀ ਦੇਸ਼ ਨਾਈਜੀਰੀਆ ''ਚ ਧਮਾਕਾ, 5 ਬੱਚਿਆਂ ਦੀ ਮੌਤ

ਅਬੁਜਾ- ਪੱਛਮੀ ਅਫਰੀਕੀ ਦੇਸ਼ ਨਾਈਜੀਰੀਆ ਦੇ ਉੱਤਰੀ-ਪੱਛਮੀ ਸੂਬੇ ਕਤਸਿਨਾ ਦੇ ਇਕ ਪਿੰਡ ਵਿਚ ਸ਼ਨੀਵਾਰ ਨੂੰ ਹੋਏ ਧਮਾਕੇ ਵਿਚ 5 ਬੱਚਿਆਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ। 

ਸੂਬਾ ਪੁਲਸ ਦੇ ਬੁਲਾਰੇ ਗਮਬੋ ਇਸਾਹ ਨੇ ਇਕ ਇੰਟਰਵੀਊ ਜਾਰੀ ਕਰਕੇ ਕਿਹਾ ਹੈ। ਇੰਟਰਵੀਊ ਮੁਤਾਬਕ ਇਹ ਧਮਾਕਾ ਕਤਸਿਨਾ ਵਿਚ ਮਲੂਮਫਾਸ਼ੀ ਸਥਾਨਕ ਸਰਕਾਰੀ ਖੇਤਰ ਦੇ ਯਾਮਮਾ ਪਿੰਡ ਦੇ ਖੇਤ ਵਿਚ ਹੋਇਆ। ਇਸਾਹ ਮੁਤਾਬਕ ਹਾਦਸੇ ਸਮੇਂ ਬੱਚੇ ਖੇਤ ਵਿਚ ਜਾਨਵਰਾਂ ਲਈ ਘਾਹ ਲਿਆਉਣ ਲਈ ਗਏ ਸਨ। ਹਾਦਸੇ ਵਿਚ ਜ਼ਖਮੀ ਹੋਏ 6 ਬੱਚੇ ਇਕ ਦਰੱਖਤ ਦੇ ਹੇਠ ਬੈਠੇ ਹੋਏ ਸਨ। ਇਸ ਹਾਦਸੇ ਦੇ ਪਿੱਛੇ ਸ਼ੱਕੀ ਰੂਪ ਨਾਲ ਬੰਬ ਧਮਾਕੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪੁਲਸ ਨੇ ਹਾਦਸੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।


author

Lalita Mam

Content Editor

Related News