ਮਾਲਦੀਵ ਦੇ ਰਾਸ਼ਟਰਪਤੀ ’ਤੇ ‘ਕਾਲਾ ਜਾਦੂ’, 2 ਮੰਤਰੀ ਗ੍ਰਿਫਤਾਰ
Friday, Jun 28, 2024 - 02:51 AM (IST)
ਮਾਲੇ - ਮਾਲਦੀਵ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਮੁਹੰਮਦ ਮੁਈਜ਼ੂ 'ਤੇ ਕਾਲਾ ਜਾਦੂ ਕੀਤਾ ਗਿਆ ਸੀ। ਇਹ ਦੋਸ਼ ਵਾਤਾਵਰਣ ਵਿਭਾਗ ਦੀ ਦੇਖ-ਰੇਖ ਕਰਨ ਵਾਲੇ ਮੰਤਰੀ ਫਾਤਿਮਥ 'ਤੇ ਵੀ ਲਗਾਇਆ ਗਿਆ ਹੈ। ਮਾਲਦੀਵ ਪੁਲਸ ਨੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ’ਤੇ ‘ਕਾਲਾ ਜਾਦੂ’ ਕਰਨ ਦੇ ਦੋਸ਼ ਵਿਚ ਫਾਤਿਮ ਸਣੇ ਨੂੰ ਦੋ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਸੈਲਫੀ ਦੇ ਚੱਕਰ 'ਚ ਡੂੰਘੀ ਖੱਡ 'ਚ ਡਿੱਗੀ ਮਹਿਲਾ ਫਾਰਮਾਸਿਸਟ, ਹੋਈ ਦਰਦਨਾਕ ਮੌਤ
ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਵਾਤਾਵਰਣ ਮੰਤਰਾਲੇ ਵਿਚ ਰਾਜ ਮੰਤਰੀ ਸ਼ਮਨਾਜ਼ ਸਲੀਮ, ਸ਼ਮਨਾਜ਼ ਦੇ ਸਾਬਕਾ ਪਤੀ ਅਤੇ ਰਾਸ਼ਟਰਪਤੀ ਦਫਤਰ ਵਿਚ ਮੰਤਰੀ ਵਜੋਂ ਕੰਮ ਕਰਨ ਵਾਲੇ ਐਡਮ ਰਮੀਜ਼ ਅਤੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਪੁਲਸ ਨੇ ‘ਕਾਲੇ ਜਾਦੂ’ ਦੇ ਕਾਰਨਾਂ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e