ਬਲੈਕ ਲਾਈਫਸ ਮੈਟਰ ਨੇ ਆਸਟ੍ਰੇਲੀਆ, ਏਸ਼ੀਆ ਤੇ ਯੂਰਪ ''ਚ ਕੀਤੇ ਪ੍ਰਦਰਸ਼ਨ

Sunday, Jun 07, 2020 - 01:54 AM (IST)

ਬਰਲਿਨ - ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੇ ਸਨਮਾਨ ਵਿਚ ਅਤੇ 'ਬਲੈਕ ਲਾਈਫਸ ਮੈਟਰ' ਅਭਿਆਨ ਦੇ ਸਮਰਥਨ ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਆਸਟ੍ਰੇਲੀਆ ਵਿਚ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਰੈਲੀ ਕੱਢੀ। ਕੋਰੋਨਾਵਾਇਰਸ ਮਹਾਮਾਰੀ ਕਾਰਨ ਅਧਿਕਾਰੀਆਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਦੇ ਹੋਏ ਹਫਤੇ ਦੇ ਆਖਿਰ ਵਿਚ ਯੂਰਪ ਦੇ ਸ਼ਹਿਰਾਂ ਵਿਚ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ। ਪ੍ਰਦਰਸ਼ਨਕਾਰੀਆਂ ਦੀ ਰੈਲੀ ਨੂੰ ਅਣਅਧਿਕਾਰਤ ਐਲਾਨ ਕਰਨ ਸਬੰਧੀ ਫੈਸਲੇ ਦੇ ਮੱਦੇਨਜ਼ਰ ਸਿਡਨੀ ਦੇ ਟਾਊਨ ਹਾਲ ਖੇਤਰ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ ਸਨ।

Black Lives Matter protests in Australia, Asia and Europe - The ...

ਅਮਰੀਕਾ ਦੇ ਮਿਨੀਪੋਲਸ ਵਿਚ 25 ਮਈ ਨੂੰ ਇਕ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਹੱਤਿਆ ਕਰ ਦਿੱਤੀ ਸੀ। ਫਲਾਇਡ ਨਾਂ ਦੇ ਇਕ ਅਸ਼ਵੇਤ ਵਿਅਕਤੀ ਦੀ ਧੌਂਣ 'ਤੇ ਸ਼ਵੇਤ ਪੁਲਸ ਅਧਿਕਾਰੀ ਵੱਲੋਂ ਆਪਣੇ ਗੋਢਾ ਰੱਖੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਸਿਡਨੀ ਵਿਚ, ਉਸ ਵੇਲੇ ਝੜਪ ਹੋਈ ਜਦ ਪੁਲਸ ਨੇ ਉਸ ਇਕ ਵਿਅਕਤੀ ਨੂੰ ਹਟਾਇਆ ਜੋ ਇਸ ਪ੍ਰਦਰਸ਼ਨ ਖਿਲਾਫ ਇਕ ਬੈਨਰ ਲੈ ਕੇ ਪਹੁੰਚਿਆ ਸੀ ਅਤੇ ਇਸ 'ਤੇ ਲਿੱਖਿਆ ਸੀ, ਵਾਈਟ ਲਾਈਫਸ , ਬੈਲਕ ਲਾਈਫਸ , ਆਲ ਲਾਈਫਸ ਮੈਟਰ। ਕੁਇੰਸਲੈਂਡ ਰਾਜ ਦੀ ਰਾਜਧਾਨੀ ਬਿ੍ਰਸਬੇਨ ਵਿਚ ਆਯੋਜਕਾਂ ਨੇ ਕਿਹਾ ਕਿ ਕਰੀਬ 3 ਹਜ਼ਾਰ ਲੋਕ ਇਕੱਠੇ ਹੋਏ ਅਤੇ ਪੁਲਸ ਨੂੰ ਕੁਝ ਪ੍ਰਮੁੱਖ ਸੜਕਾਂ ਨੂੰ ਬੰਦ ਕਰਨਾ ਪਿਆ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਫਲਾਇਡ ਦੀ ਮੌਤ ਦੇ ਵਿਰੋਧ ਵਿਚ ਦੂਜੇ ਦਿਨ ਪ੍ਰਦਰਸ਼ਨਕਾਰੀ ਇਕੱਠੇ ਹੋਏ। ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਪੁਲਸ ਨੇ ਕੋਰੋਨਾਵਾਇਰਸ ਫੈਲਣ ਦੇ ਜ਼ੋਖਮ ਅਤੇ ਮਾਹੌਲ ਖਰਾਬ ਹੋਣ ਦੀ ਸੰਭਾਵਨਾ ਵਿਚ ਸ਼ਨੀਵਾਰ ਨੂੰ ਨਿਰਧਾਰਤ ਵਿਰੋਧ ਪ੍ਰਦਰਸ਼ਨ 'ਤੇ ਰੋਕ ਲਾ ਦਿੱਤੀ।

Black Lives Matter protests in Australia, Asia and Europe ...


Khushdeep Jassi

Content Editor

Related News