ਕੈਂਸਰ ਨਾਲ ਮੁਕਾਬਲਾ ਕਰਨ ’ਚ ਕਰੇਲਾ ਬੇਹੱਦ ਮਦਦਗਾਰ

01/16/2020 9:05:34 PM

ਲੰਡਨ (ਏਜੰਸੀ)-ਕਰੇਲੇ ਨੂੰ ਸਦੀਆਂ ਤੋਂ ਕਈ ਬੀਮਾਰੀਆਂ ਦੇ ਇਲਾਜ ਲਈ ਕਾਰਗਰ ਮੰਨਿਆ ਜਾਂਦਾ ਰਿਹਾ ਹੈ ਪਰ ਇਕ ਹਾਲੀਆ ਖੋਜ ’ਚ ਇਹ ਖੁਲਾਸਾ ਹੋਇਆ ਹੈ ਕਿ ਕਰੇਲਾ ਕੈਂਸਰ ਨਾਲ ਲੜਨ ’ਚ ਵੀ ਮਦਦਗਾਰ ਹੈ। ਸ਼ੂਗਰ ਦੀ ਬੀਮਾਰੀ ਦੇ ਇਲਾਜ ’ਚ ਕਰੇਲੇ ਦੇ ਜੂਸ ਅਤੇ ਸਪਲੀਮੈਂਟ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਮਿਸੁਰੀ ਦੀ ਸੇਂਟ ਲੁਈਸ ਯੂਨੀਵਰਸਿਟੀ ’ਚ ਚੂਹਿਆਂ ’ਤੇ ਕੀਤੀ ਗਈ ਇਕ ਖੋਜ ਮੁਤਾਬਕ ਕਰੇਲਾ ਕੈਂਸਰ ਨਾਲ ਲੜਨ ’ਚ ਵੀ ਕਾਰਗਰ ਹੈ।

ਕਈ ਦੇਸ਼ਾਂ ’ਚ ਖਾਧਾ ਜਾਂਦੈ
ਕਰੇਲਾ ਖਾਸ ਤੌਰ ’ਤੇ ਦੱਖਣ ਭਾਰਤੀ ਸੂਬੇ ਕੇਰਲ ਨਾਲ ਸਬੰਧਤ ਹੈ। ਬਾਅਦ ’ਚ ਇਹ ਸਬਜ਼ੀ ਕਈ ਥਾਵਾਂ ’ਤੇ ਉਗਾਈ ਅਤੇ ਖਾਧੀ ਜਾਣ ਲੱਗੀ ਹੈ। ਸਭ ਤੋਂ ਪਹਿਲਾਂ ਚੀਨ ’ਚ ਅਤੇ ਉਸ ਦੇ ਬਾਅਦ ਅਫਰੀਕਾ ਅਤੇ ਕੈਰੇਬੀਅਨ ਖੇਤਰਾਂ ’ਚ ਵੀ ਕਰੇਲੇ ਦੀ ਖੁਰਾਕ ’ਚ ਵਰਤੋਂ ਹੋਣ ਲੱਗੀ। ਰਵਾਇਤੀ ਤੌਰ ’ਤੇ ਕਰੇਲਾ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਠੀਕ ਕਰਨ ’ਚ ਮਦਦ ਕਰਦਾ ਹੈ ਅਤੇ ਹਾਲੀਆ ਸਮੇਂ ’ਚ ਸ਼ੂਗਰ ਦੇ ਇਲਾਜ ਲਈ ਕਰੇਲੇ ਦੇ ਸਪਲੀਮੈਂਟ ਦੀ ਵਰਤੋਂ ਬਹੁਤ ਵਧੀ ਹੈ। ਇਹ ਏਸ਼ੀਆ ਦੇ ਕਈ ਦੇਸ਼ਾਂ ਦੀ ਖੁਰਾਕ ’ਚ ਪ੍ਰਮੁੱਖਤਾ ਨਾਲ ਇਸਤੇਮਾਲ ਕੀਤਾ ਜਾਂਦਾ ਹੈ।


Karan Kumar

Content Editor

Related News