ਗਰਭ ਨਿਰੋਧਕ ਗੋਲੀ ਦਾ ਹਾਰਮੋਨ ਅਸੰਤੁਲਨ ਦੇ ਨਾਲ-ਨਾਲ ਦਿਮਾਗ ’ਤੇ ਵੀ ਪੈਂਦੈ ਅਸਰ

Wednesday, Dec 11, 2019 - 06:21 PM (IST)

ਗਰਭ ਨਿਰੋਧਕ ਗੋਲੀ ਦਾ ਹਾਰਮੋਨ ਅਸੰਤੁਲਨ ਦੇ ਨਾਲ-ਨਾਲ ਦਿਮਾਗ ’ਤੇ ਵੀ ਪੈਂਦੈ ਅਸਰ

ਵਾਸ਼ਿੰਗਟਨ (ਏਜੰਸੀ)- ਦੁਨੀਆਭਰ ਵਿਚ ਵੱਡੀ ਗਿਣਤੀ ਵਿਚ ਔਰਤਾਂ ਅਣਚਾਹੇ ਗਰਭ ਅਵਸਥਾ ਨੂੰ ਰੋਕਣ ਲਈ ਗਰਭ ਨਿਰੋਧਕ ਗੋਲੀਆਂ ਦਾ ਸੇਵਨ ਕਰਦੀਆਂ ਹਨ। ਉਥੇ ਕਈ ਵਾਰ ਡਾਕਟਰ ਵੀ ਪੀਰੀਅਡ ਨਾਲ ਜੁੜੀਆਂ ਸਮੱਸਿਆਵਾਂ, ਪੀਰੀਅਡ ਦੌਰਾਨ ਹੋਣ ਵਾਲਾ ਦਰਦ ਅਤੇ ਪੀ. ਸੀ. ਓ. ਡੀ. ਵਿਚ ਵੀ ਗਰਭ ਨਿਰੋਧਕ ਗੋਲੀਆਂ ਦਾ ਸੇਵਨ ਕਰਨ ਦਾ ਸੁਝਾਅ ਦਿੰਦੇ ਹਨ।

ਭਾਵੇਂ ਅਣਚਾਹੇ ਗਰਭ ਨੂੰ ਰੋਕਣ ਵਿਚ ਇਹ ਗੋਲੀਆਂ ਮਦਦਗਾਰ ਹੋਣ ਪਰ ਇਨ੍ਹਾਂ ਦੇ ਕਈ ਸਾਈਡ ਇਫੈਕਟਸ ਵੀ ਹੁੰਦੇ ਹਨ। ਇਕ ਹਾਲੀਆ ਖੋਜ ਮੁਤਾਬਕ ਗਰਭ ਨਿਰੋਧਕ ਗੋਲੀਆਂ ਦੇ ਸੇਵਨ ਨਾਲ ਨਾ ਸਿਰਫ ਸਰੀਰ ਵਿਚ ਹਾਰਮੋਨ ਦਾ ਅਸੰਤੁਲਨ ਹੋ ਜਾਂਦਾ ਹੈ, ਸਗੋਂ ਦਿਮਾਗ ’ਤੇ ਵੀ ਇਸ ਦਾ ਅਸਰ ਹੁੰਦਾ ਹੈ। ਗਰਭ ਨਿਰੋਧਕ ਗੋਲੀਆਂ ਸਿਰਫ ਸਰੀਰ ’ਤੇ ਹੀ ਨਹੀਂ ਸਗੋਂ ਦਿਮਾਗ ’ਤੇ ਵੀ ਅਸਰ ਪਾਉਂਦੀਆਂ ਹਨ।

ਸਰੀਰ ਵਿਚ ਅਸੰਤੁਲਿਤ ਹੋ ਜਾਂਦੇ ਹਨ ਹਾਰਮੋਨ
ਗਰਭ ਨਿਰੋਧਕ ਗੋਲੀਆਂ, ਸਰੀਰ ਵਿਚ ਹਾਰਮੋਨ ਰਿਲੀਜ਼ ਕਰਦੀਆਂ ਹਨ, ਜਿਸ ਨਾਲ ਸਰੀਰ ਵਿਚ ਪਹਿਲਾਂ ਤੋਂ ਮੌਜੂਦ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ। ਇਸ ਕਾਰਨ ਪੀਰੀਅਡ ਰੈਗੂਲਰ ਨਹੀਂ ਰਹਿੰਦੇ। ਕੁਝ ਔਰਤਾਂ ਨੂੰ ਤਾਂ ਗਰਭਨਿਰੋਧਕ ਗੋਲੀਆਂ ਲੈਣ ਤੋਂ ਬਾਅਦ ਉਲਟੀ ਆਉਣਾ, ਚੱਕਰ ਆਉਣ, ਸਿਰ ਘੁੰਮਣ ਵਰਗੀਆਂ ਮੁਸ਼ਕਲਾਂ ਵੀ ਹੋ ਜਾਂਦੀਆਂ ਹਨ। ਨਾਲ ਹੀ ਭਾਰ ਵਧਣਾ ਅਤੇ ਮੂਡ ਵਿਚ ਤਬਦੀਲੀ ਹੋਣ ਵਰਗੀਆਂ ਵੀ ਮੁਸ਼ਕਲਾਂ ਆ ਸਕਦੀਆਂ ਹਨ।


author

Baljit Singh

Content Editor

Related News