ਅਧਿਐਨ ''ਚ ਖੁਲਾਸਾ, ਭਾਰਤੀ ਸ਼ਹਿਰਾਂ ''ਚ ਵੱਧ ਰਿਹੈ ਹਵਾ ਪ੍ਰਦੂਸ਼ਕਾਂ ਦਾ ਪੱਧਰ
Thursday, Apr 29, 2021 - 12:53 PM (IST)
ਲੰਡਨ (ਭਾਸ਼ਾ): ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਸਮੇਤ ਭਾਰਤੀ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਕਾਂ ਦਾ ਪੱਧਰ ਵੱਧ ਹੈ। ਉਪਗ੍ਰਹਿਆਂ 'ਤੇ ਲੱਗੇ ਉਪਕਰਨਾਂ ਤੋਂ ਮਿਲੇ ਅੰਕੜਿਆਂ ਦੇ ਅਧਿਐਨ ਵਿਚ ਹਵਾ ਗੁਣਵੱਤਾ 'ਤੇ ਨਜ਼ਰ ਰੱਖਣ ਦੀ ਲੋੜ ਅਤੇ ਸਿਹਤ ਵਾਤਾਵਰਨ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਜ਼ੋਰ ਦਿੱਤਾ ਗਿਆ ਹੈ।
ਬਰਮਿੰਘਮ ਯੂਨੀਵਰਸਿਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਸ਼ੋਧ ਕਰਤਾਵਾਂ ਨੇ 2005 ਤੋਂ 2018 ਤੱਕ ਹਵਾ ਪ੍ਰਦੂਸ਼ਕਾਂ ਦੇ ਰੁਝਾਨ ਦਾ ਅਧਿਐਨ ਕਰਨ ਲਈ ਸਪੇਸ ਆਧਾਰਿਤ ਉਪਕਰਨਾਂ ਤੋਂ ਲਏ ਅੰਕੜਿਆਂ ਦੀ ਵਰਤੋਂ ਕੀਤੀ। ਇਸ ਅਧਿਐਨ ਵਿਚ ਬੈਲਜੀਅਮ, ਭਾਰਤ, ਜਮੈਕਾ ਅਤੇ ਬ੍ਰਿਟੇਨ ਦੇ ਅੰਤਰਰਾਸ਼ਟਰੀ ਦਲ ਵੀ ਸ਼ਾਮਲ ਰਹੇ। ਪੱਤਰਿਕਾ 'ਐਟਮੌਸਫੇਰਿਕ ਕੈਮਿਸਟਰੀ ਐਂਡ ਫਿਜੀਕਸ' ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਸਿਹਤ ਲਈ ਹਾਨੀਕਾਰਕ ਸੂਖਮ ਕਣ (ਪੀ.ਐੱਮ. 2.5) ਅਤੇ ਨਾਈਟ੍ਰੋਜਨ ਡਾਈਆਕਸਾਈਡ ਦੋਵੇਂ ਹੀ ਕਾਨਪੁਰ ਅਤੇ ਦਿੱਲੀ ਵਿਚ ਵੱਧ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ - LHC ਦੇ ਚੀਫ਼ ਜਸਟਿਸ ਨੇ ਡੀ.ਐਚ.ਏ. ਨੂੰ ‘ਜ਼ਮੀਨ ਹੜੱਪਣ’ ਲਈ ਠਹਿਰਾਇਆ ਜ਼ਿੰਮੇਵਾਰ
ਦਿੱਲੀ ਤੇਜ਼ੀ ਨਾਲ ਉਭਰਦਾ ਮਹਾਨਗਰ ਹੈ ਜਦਕਿ ਕਾਨਪੁਰ ਨੂੰ ਡਬਲਊ.ਐੱਚ.ਓ. ਨੇ 2018 ਵਿਚ ਦੁਨੀਆ ਦਾ ਸਭ ਤੋਂ ਦੂਸ਼ਿਤ ਸ਼ਹਿਰ ਦੱਸਿਆ ਸੀ। ਸ਼ੋਧ ਕਰਤਾਵਾਂ ਨੇ ਦੱਸਿਆ ਕਿ ਭਾਰਤ ਵਿਚ ਪੀ.ਐੱਮ. 2.5 ਅਤੇ ਨਾਈਟ੍ਰੋਜਨ ਆਕਸਾਈਡ ਦਾ ਵੱਧਣਾ ਗੱਡੀਆਂ ਦੀ ਗਿਣਤੀ, ਉਦਯੋਗੀਕਰਨ ਵਧਣ ਅਤੇ ਹਵਾ ਪ੍ਰਦੂਸ਼ਨ ਨੀਤੀਆਂ ਦੇ ਸੀਮਤ ਪ੍ਰਭਾਵ ਨੂੰ ਦਿਖਾਉਂਦਾ ਹੈ। ਅਧਿਐਨ ਵਿਚ ਦਿੱਲੀ, ਕਾਨਪੁਰ ਅਤੇ ਲੰਡਨ ਵਿਚ ਹਵਾ ਪ੍ਰਦੂਸ਼ਣ ਫਾਰਮਲਡੀਹਾਈਡ ਵਿਚ ਵਾਧਾ ਦੇਖਿਆ ਗਿਆ।
ਨੋਟ- ਭਾਰਤੀ ਸ਼ਹਿਰਾਂ 'ਚ ਵੱਧ ਰਿਹੈ ਹਵਾ ਪ੍ਰਦੂਸ਼ਕਾਂ ਦਾ ਪੱਧਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।